Punjab News: ਪੰਜਾਬ 'ਚ 6 ਥਾਵਾਂ 'ਤੇ NIA ਦੀ ਰੇਡ, ਜਲੰਧਰ ਪੁਲਿਸ ਦੇ ਨਾਲ ਪਾਸ਼ ਇਲਾਕੇ 'ਚ ਪਹੁੰਚ ਕੀਤੀ ਪੁੱਛਗਿੱਛ, ਮੱਚੀ ਹਲਚਲ
NIA ਦੇ ਸਰੋਤਾਂ ਅਨੁਸਾਰ, ਟੀਮ ਨੂੰ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀ ਵਿਅਕਤੀ ਦੇ ਮੋਬਾਈਲ ਬਾਰੇ ਵੀ ਜਾਣਕਾਰੀ ਖੰਗਾਲੀ ਜਾ ਰਹੀ ਹੈ। ਟੀਮ ਇਹ ਵੀ ਪਤਾ ਲਗਾ ਰਹੀ ਹੈ ਕਿ ਫ੍ਰੈਂਡਜ਼ ਕਾਲੋਨੀ

NIA raids 6 places in Punjab: ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਅੱਜ ਵੀਰਵਾਰ ਨੂੰ ਪੰਜਾਬ ਵਿੱਚ 6 ਤੋਂ 7 ਥਾਵਾਂ 'ਤੇ ਛਾਪੇ ਮਾਰੇ ਗਏ। ਜਲੰਧਰ ਦੇ ਪਾਸ਼ ਇਲਾਕੇ ਫ੍ਰੈਂਡਜ਼ ਕਾਲੋਨੀ ਵਿੱਚ ਸਵੇਰੇ 7 ਵਜੇ NIA ਦੀ ਟੀਮ ਸਥਾਨਕ ਪੁਲਿਸ ਦੇ ਨਾਲ ਪਹੁੰਚੀ, ਜਿੱਥੇ ਇੱਕ ਕਿਰਾਏਦਾਰ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
NIA ਦੇ ਸਰੋਤਾਂ ਅਨੁਸਾਰ, ਟੀਮ ਨੂੰ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀ ਵਿਅਕਤੀ ਦੇ ਮੋਬਾਈਲ ਬਾਰੇ ਵੀ ਜਾਣਕਾਰੀ ਖੰਗਾਲੀ ਜਾ ਰਹੀ ਹੈ। ਟੀਮ ਇਹ ਵੀ ਪਤਾ ਲਗਾ ਰਹੀ ਹੈ ਕਿ ਫ੍ਰੈਂਡਜ਼ ਕਾਲੋਨੀ ਵਿੱਚ ਕਿਹੜੇ-ਕਿਹੜੇ ਲੋਕ ਇਸ ਵਿਅਕਤੀ ਦੇ ਸੰਪਰਕ 'ਚ ਸਨ।
ਚੱਪੇ-ਚੱਪੇ 'ਤੇ ਪੁਲਿਸ
ਫਿਲਹਾਲ ਜਿਸ ਘਰ 'ਚ ਛਾਪਾਮਾਰੀ ਹੋ ਰਹੀ ਹੈ, ਉੱਥੇ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਘਰ ਦੇ ਬਾਹਰ ਪੁਲਿਸ ਬਲ ਤਾਇਨਾਤ ਹੈ। ਜੇਕਰ ਸ਼ੱਕੀ ਵਿਅਕਤੀ ਜਾਂਚ 'ਚ ਸਹਿਯੋਗ ਨਹੀਂ ਕਰਦਾ ਤਾਂ NIA ਉਸ ਨੂੰ ਆਪਣੇ ਨਾਲ ਲੈ ਜਾ ਸਕਦੀ ਹੈ। ਇਹ ਛਾਪੇ ਕਿਸ ਮਾਮਲੇ ਨਾਲ ਸਬੰਧਤ ਹਨ, ਇਸ ਬਾਰੇ ਹਾਲੇ ਤੱਕ ਕੋਈ ਸਰਕਾਰੀ ਜਾਣਕਾਰੀ ਸਾਹਮਣੇ ਨਹੀਂ ਆਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















