Jalandhar News: ਪੰਜਾਬ ਵਾਸੀਆਂ ਲਈ ਭੱਖਦੀ ਗਰਮੀ ਵਿਚਾਲੇ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਅੱਜ ਯਾਨੀ 4 ਮਈ ਨੂੰ ਸ਼ਹਿਰ ਦੇ ਵੱਖ-ਵੱਖ ਸਬ-ਸਟੇਸ਼ਨਾਂ ਅਧੀਨ ਆਉਂਦੇ ਦਰਜਨਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਲੜੀ ਤਹਿਤ 66 ਕੇਵੀ ਟਾਂਡਾ ਰੋਡ ਅਧੀਨ ਪੈਂਦੇ ਸਾਰੇ 11 ਕੇਵੀ ਫੀਡਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ। ਜਿਸ ਕਾਰਨ ਸੋਢਲ ਰੋਡ, ਜੇ.ਐਮ.ਪੀ ਚੌਕ, ਮਥੁਰਾ ਨਗਰ, ਦੋਆਬਾ ਚੌਕ, ਅਮਨ ਨਗਰ, ਸੁਭਾਸ਼ ਨਗਰ, ਖਾਲਸਾ, ਦੇਵੀ ਤਾਲਾਬ ਮੰਦਰ, ਚੱਕ ਹੁਸੈਨਾ, ਸੰਤੋਸ਼ ਪੁਰਾ, ਨੀਵੀ ਅਬਾਦੀ, ਅੰਬਿਕਾ ਕਲੋਨੀ, ਵਿਕਾਸਪੁਰੀ, ਹੁਸ਼ਿਆਰਪੁਰ ਰੋਡ, ਲੂੰਮਾ ਪਿੰਡ ਚੌਕ, ਹਰਦੀਪ ਨਗਰ, ਚਾਰਦੀਵਾਲਾ ਤਿੰਨ ਰੋਡ, ਹਰਦੀਪ ਨਗਰ, ਚਰਖੜੀ ਰੋਡ, ਹਰਦਿਆਲ ਨਗਰ, ਹਰ. ਰੇਰੂ, ਸਰਾਭਾ ਨਗਰ, ਜੀ.ਐਮ.ਇਨਕਲੇਵ, ਰਮਨੀਕ ਐਵੀਨਿਊ, ਬਾਬਾ ਦੀਪ ਸਿੰਘ ਨਗਰ, ਪਠਾਨਕੋਟ ਰੋਡ, ਪਰੂਥੀ ਹਸਪਤਾਲ, ਹਰਗੋਬਿੰਦ ਨਗਰ, ਅਮਨ ਨਗਰ, ਕਾਲੀ ਮਾਤਾ ਮੰਦਰ, ਗਊਸ਼ਾਲਾ ਰੋਡ, ਟਰਾਂਸਪੋਰਟ ਨਗਰ, ਕੇ.ਐਮ.ਵੀ. ਰੋਡ, ਸਰਪ ਚੱਕ, ਫਾਈਵ ਸਟਾਰ, ਸਟੇਟ ਬੈਂਕ, ਜੱਜ ਕਲੋਨੀ, ਇੰਡਸਟਰੀਅਲ ਅਸਟੇਟ, ਖਾਲਸਾ ਰੋਡ, ਸ਼ਾਹ ਸਿਕੰਦਰ ਰੋਡ, ਧੋਗੜੀ ਰੋਡ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।

66 ਕੇਵੀ ਫੋਕਲ ਪੁਆਇੰਟ ਸਟੇਸ਼ਨ ਤੋਂ ਚੱਲਦੇ 11 ਕੇਵੀ ਪੰਜਾਬੀ ਬਾਗ, ਸੰਜੇ ਗਾਂਧੀ ਨਗਰ, ਇੰਡਸਟਰੀਅਲ ਨੰਬਰ 3, ਫੋਕਲ ਪੁਆਇੰਟ ਨੰਬਰ 2, ਗੁਰੂ ਅਮਰਦਾਸ ਨਗਰ, ਬੀਐਸਐਨਐਲ, ਗਦਾਈਪੁਰ-2, ਨਹਿਰ 1, ਗਲੋਬ ਕਲੋਨੀ, ਰਾਜਾ ਗਾਰਡਨ, ਸਤਯਮ, ਸ਼ੰਕਰ, ਬੁਲੰਦਪੁਰ ਰੋਡ ਅਤੇ ਡਰੇਨ ਫੀਡਰ ਦੇ ਅਧੀਨ ਆਉਣ ਵਾਲੇ ਖੇਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।

66 ਕੇਵੀ ਸਰਜੀਕਲ ਦੇ ਚੱਲਦਿਆਂ 11 ਕੇਵੀ ਵਿਦੇਸ਼ ਸੰਚਾਰ, ਨਹਿਰ, ਬਸਤੀ ਪੀਰਦਾਦ ਫੀਡਰਾਂ ਤੋਂ ਚੱਲਣ ਵਾਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਹਰਬਾਸ ਨਗਰ, ਜੇ.ਪੀ. ਨਗਰ, ਵਿਰਦੀ ਕਲੋਨੀ, ਅੰਬੇਡਕਰ ਨਗਰ, ਸ਼ਾਸਤਰੀ ਨਗਰ, ਦਿਲਬਾਗ ਨਗਰ, ਬਸਤੀ ਦਾਨਿਸ਼ਮੰਦਾ, ਸ਼ੇਰ ਸਿੰਘ ਕਲੋਨੀ, ਨਿਊ ਰਸੀਲਾ ਨਗਰ, ਸਨ ਸਿਟੀ, ਪਾਰਸ ਅਸਟੇਟ, ਨਾਹਲਾ ਪਿੰਡ, ਰੋਜ਼ ਗਾਰਡਨ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ। ਇਸੇ ਤਰ੍ਹਾਂ 11 ਕੇਵੀ ਵਰਿਆਮ ਨਗਰ ਫੀਡਰ ਦੀ ਸਪਲਾਈ ਸਵੇਰੇ 9.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਬੰਦ ਰਹੇਗੀ ਜਿਸ ਕਾਰਨ ਜੋਤੀ ਨਗਰ, ਵਰਿਆਮ ਨਗਰ, ਕੁਲ ਰੋਡ, ਮੋਤਾ ਸਿੰਘ ਨਗਰ ਅਤੇ ਆਲੇ-ਦੁਆਲੇ ਦੇ ਖੇਤਰ ਬੰਦ ਰਹਿਣਗੇ।

220 ਕੇਵੀ ਬਾਦਸ਼ਾਹਪੁਰ ਤੋਂ ਚੱਲਦੇ 11 ਕੇਵੀ ਖੁਰਲਾ ਕਿੰਗਰਾ, ਗਿੱਲ ਕਲੋਨੀ, ਬੂਟਾ ਮੰਡੀ-1, ਲਾਂਬੜਾ (ਯੂ.ਪੀ.ਐਸ.) ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਐਲਡੇਕੋ ਗ੍ਰੀਨ, ਆਲੂ ਫਾਰਮ, ਸਤਨਾਮ ਹਸਪਤਾਲ, ਮਨਦੀਪ ਕੋਲਡ ਸਟੋਰ, ਗਿੱਲ ਕਲੋਨੀ, ਸਿਲਵਰ ਰੈਜ਼ੀਡੈਂਸੀ ਫਲੈਟ, ਰੈੱਡ ਰੋਜ਼ ਕਲੋਨੀ, ਦਾਦਰਾ ਮੁਹੱਲਾ, ਗਿੱਲ ਕਲੋਨੀ, ਟਾਵਰ ਐਨਕਲੇਵ ਫੇਜ਼ 1-2-3, ਆਬਾਦੀ ਧਰਮਪੁਰਾ, ਖੁਰਲਾ ਕਿੰਗਰਾ, ਆਲ ਇੰਡੀਆ ਰੇਡੀਓ, ਐਫਐਮ ਰੇਡੀਓ, ਮਾਨ ਨਗਰ, ਆਰਮੀ ਐਨਕਲੇਵ, ਲਾਂਬੜਾ, ਲਾਂਬੜਾ ਆਬਾਦੀ, ਭਗਵਾਨਪੁਰ, ਤਾਜਪੁਰ ਅਤੇ ਆਸਪਸਾ ਦੇ ਖੇਤਰ ਪ੍ਰਭਾਵਿਤ ਹੋਣਗੇ।