Ludhiana News : ਖੰਨਾ ਵਿਖੇ ਇੱਕ ਮਜ਼ਦੂਰ ਦਾ ਗੋਲੀ ਮਾਰਕੇ ਕੀਤਾ ਕਤਲ , ਜਾਂਚ 'ਚ ਜੁਟੀ ਪੁਲਿਸ
Ludhiana News : ਖੰਨਾ ਵਿਖੇ ਇੱਕ ਮਜ਼ਦੂਰ ਦਾ ਗੋਲ਼ੀ ਮਾਰਕੇ ਕਤਲ ਕਰ ਦਿੱਤਾ ਗਿਆ ਹੈ। 68 ਸਾਲਾਂ ਦੇ ਗਿਰਜਾ ਪ੍ਰਸ਼ਾਦ ਨੂੰ ਚਾਹ ਦੇ ਖੋਖੇ ਉਪਰ ਗੋਲੀ ਮਾਰ ਦਿੱਤੀ ਗਈ ਹੈ। ਗੋਲੀ ਵੱਜਣ ਨਾਲ ਮਜ਼ਦੂਰ ਦੀ ਮੌਤ ਹੋ ਗਈ, ਜਿੱਥੇ ਗੁਆਂਢੀ ਇਸਨੂੰ ਕੱਤਲ ਦੱਸ ਰਹੇ ਹਨ ,ਉੱਥੇ
Ludhiana News : ਖੰਨਾ ਵਿਖੇ ਇੱਕ ਮਜ਼ਦੂਰ ਦਾ ਗੋਲ਼ੀ ਮਾਰਕੇ ਕਤਲ ਕਰ ਦਿੱਤਾ ਗਿਆ ਹੈ। 68 ਸਾਲਾਂ ਦੇ ਗਿਰਜਾ ਪ੍ਰਸ਼ਾਦ ਨੂੰ ਚਾਹ ਦੇ ਖੋਖੇ ਉਪਰ ਗੋਲੀ ਮਾਰ ਦਿੱਤੀ ਗਈ ਹੈ। ਗੋਲੀ ਵੱਜਣ ਨਾਲ ਮਜ਼ਦੂਰ ਦੀ ਮੌਤ ਹੋ ਗਈ, ਜਿੱਥੇ ਗੁਆਂਢੀ ਇਸਨੂੰ ਕੱਤਲ ਦੱਸ ਰਹੇ ਹਨ ,ਉੱਥੇ ਹੀ ਪੁਲਿਸ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲਗਾਉਣ ਦੀ ਗੱਲ ਕਰ ਰਹੀ ਹੈ।
ਇਹ ਵੀ ਪੜ੍ਹੋ : ਮਨਕੀਰਤ ਔਲਖ ਨੂੰ ਐਨਆਈਏ ਨੇ ਦੁਬਈ ਜਾਣ ਤੋਂ ਰੋਕਿਆ, ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜਿਆ ਹੈ ਮਾਮਲਾ
ਮ੍ਰਿਤਕ ਗਿਰਜਾ ਪ੍ਰਸਾਦ ਦੇ ਪੁੱਤਰ ਸੁਨੀਲ ਨੇ ਦੱਸਿਆ ਕਿ ਉਸ ਦੇ ਪਿਤਾ ਸ਼ੈਲਰ ਵਿੱਚ ਕੰਮ ਕਰਦੇ ਸਨ ਅਤੇ ਮਾਂ ਅਨੀਤਾ ਦੇਵੀ ਚਾਹ ਦਾ ਖੋਖਾ ਲਗਾਉਂਦੀ ਹੈ। ਰਾਤ ਨੂੰ ਉਸਦੇ ਪਿਤਾ ਉਸਦੀ ਮਾਂ ਕੋਲ ਬੈਠੇ ਸੀ ਅਤੇ ਉਹ ਘਰ ਵਿਚ ਸੀ। ਅਚਾਨਕ ਉਸਦੀ ਮਾਂ ਨੇ ਆ ਕੇ ਰੌਲਾ ਪਾਇਆ ਕਿ ਕਿਸੇ ਨੇ ਉਸਦੇ ਪਿਤਾ ਨੂੰ ਗੋਲੀ ਮਾਰ ਦਿੱਤੀ ਹੈ। ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਪਿਤਾ ਖੂਨ ਨਾਲ ਲੱਥਪੱਥ ਸੀ। ਪਿਤਾ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਸੁਨੀਲ ਮੁਤਾਬਕ ਉਸ ਦੀ ਮਾਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਭੱਜਦੇ ਦੇਖਿਆ। ਆਲੇ ਦੁਆਲੇ ਦੇ ਲੋਕਾਂ ਨੇ ਵੀ ਕਿਹਾ ਕਿ ਕਤਲ ਗੋਲੀ ਮਾਰਕੇ ਕੀਤਾ ਗਿਆ ਹੈ। ਪੁਲਸ ਓਥੇ ਲੱਗੇ ਕੈਮਰੇ ਦੇਖ ਕੇ ਕਾਤਲ ਦੀ ਪਛਾਣ ਕਰ ਰਹੀ ਹੈ।
ਇਹ ਵੀ ਪੜ੍ਹੋ : ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ CM ਮਾਨ ਨੂੰ ਦਿੱਤੀ ਧਮਕੀ
ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਮੱਥੇ ’ਤੇ ਸੱਟ ਦੇ ਨਿਸ਼ਾਨ ਹਨ। ਮੌਤ ਗੋਲੀ ਲੱਗਣ ਨਾਲ ਹੋ ਸਕਦੀ ਹੈ ਪਰ ਪੋਸਟਮਾਰਟਮ ਤੋਂ ਬਿਨਾਂ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕਦੀ ਕਿ ਇਹ ਗੋਲੀ ਹੈ।
ਜਦੋਂ ਇਸ ਸੰਬੰਧੀ ਖੰਨਾ ਦੇ ਡੀਐਸਪੀ ਕਰਨੈਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕੀ ਘਟਨਾ ਵਾਲੀ ਥਾਂ ਤੋਂ ਪੁੱਛਗਿੱਛ ਵਿੱਚ ਗੋਲੀ ਵਾਲੀ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਡਾਕਟਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ, ਬਾਕੀ ਪੋਸਟਮਾਰਟਮ ਰਿਪੋਰਟ ਆਉਣ 'ਤੇ ਪਤਾ ਚੱਲ ਜਾਵੇਗਾ।