ਪੜਚੋਲ ਕਰੋ

Punjab News: ਪੰਜਾਬ ਦੀ ਸਿਆਸਤ 'ਚ ਮੱਚਿਆ ਹਾਹਾਕਾਰ, ਅਕਾਲੀ ਆਗੂ ਨੂੰ ਕੀਤਾ ਗਿਆ ਗ੍ਰਿਫ਼ਤਾਰ; ਨਾਬਾਲਗ ਨਾਲ...

Ludhiana News: ਪੰਜਾਬ ਦੇ ਸਿਆਸੀ ਜਗਤ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਧਮਾਕਾ ਹੋਇਆ ਹੈ। ਦੱਸ ਦੇਈਏ ਕਿ ਹੁਣ ਮਸ਼ਹੂਰ ਅਕਾਲੀ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉੱਪਰ ਗੰਭੀਰ ਦੋਸ਼ ਲੱਗੇ ਹਨ, ਜਿਸ ਨੇ ਸਿਆਸਤ...

Show Quick Read
Key points generated by AI, verified by newsroom
  • ਅਕਾਲੀ ਆਗੂ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਗੰਭੀਰ ਦੋਸ਼.
  • ਨਾਬਾਲਿਗ ਲੜਕੀ ਨਾਲ ਛੇੜਛਾੜ, ਜ਼ਬਰਦਸਤੀ ਦੀ ਕੋਸ਼ਿਸ਼, ਕੁੱਟਮਾਰ.
  • ਪੁਲਿਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਗ੍ਰਿਫ਼ਤਾਰ ਕੀਤਾ.
  • ਮਾਮਲੇ ਦੀ ਜਾਂਚ ਜਾਰੀ, ਸਬੂਤ ਇਕੱਠੇ ਕੀਤੇ ਜਾ ਰਹੇ।

Ludhiana News: ਪੰਜਾਬ ਦੇ ਸਿਆਸੀ ਜਗਤ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਧਮਾਕਾ ਹੋਇਆ ਹੈ। ਦੱਸ ਦੇਈਏ ਕਿ ਹੁਣ ਮਸ਼ਹੂਰ ਅਕਾਲੀ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉੱਪਰ ਗੰਭੀਰ ਦੋਸ਼ ਲੱਗੇ ਹਨ, ਜਿਸ ਨੇ ਸਿਆਸਤ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ, ਸ਼੍ਰੋਮਣੀ ਅਕਾਲੀ ਦਲ (ਬ) ਦੇ ਲੁਧਿਆਣਾ ਦੇ ਹਲਕਾ ਮੁੱਲਾਪੁਰ ਦਾਖਾ ਦੇ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਮੁਹਾਲੀ ਦੇ ਥਾਣਾ ਮਟੌਰ ਵਿੱਚ ਇਕ ਨਾਬਾਲਗ ਲੜਕੀ ਨਾਲ ਕਥਿਤ ਛੇੜਛਾੜ, ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰਕੇ, ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਤਫ਼ਤੀਸ਼ ਜਾਰੀ ਹੈ। 

ਜਾਣੋ ਕਿਵੇਂ ਸ਼ੁਰੂ ਹੋਇਆ ਵਿਵਾਦ

ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ ਅਤੇ ਉਸ ਦੀਆਂ ਦੋ ਬੇਟੀਆਂ ਹਨ। ਉਸ ਨੇ ਦੋਸ਼ ਲਗਾਇਆ ਕਿ ਸਾਲ 2023 ਦੌਰਾਨ ਉਸ ਦੇ ਚਚੇਰੇ ਭਰਾ ਰਾਹੀਂ ਜਸਕਰਨਜੀਤ ਸਿੰਘ ਦਿਓਲ ਨਾਲ ਜਾਣ-ਪਛਾਣ ਹੋਈ, ਜਿਸ ਤੋਂ ਬਾਅਦ ਮੁਲਜ਼ਮ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਵੱਧ ਗਿਆ। ਸ਼ਿਕਾਇਤਕਰਤਾ ਮੁਤਾਬਕ ਬਾਅਦ ਵਿਚ ਮੁਲਜ਼ਮ ਦੇ ਉਸ ਦੀ ਪਤਨੀ ਨਾਲ ਅਨੈਤਿਕ ਸੰਬੰਧ ਬਣ ਗਏ ਅਤੇ ਉਸ ਦੀ ਪਤਨੀ ਦੋਵਾਂ ਬੇਟੀਆਂ ਨੂੰ ਲੈ ਕੇ ਮੁਲਜ਼ਮ ਨਾਲ ਮੁਹਾਲੀ ਦੇ ਹੋਮਲੈਂਡ ਹਾਈਟਸ ਵਿਖੇ ਰਹਿਣ ਲੱਗ ਪਈ।

ਨਾਬਾਲਿਗ ਲੜਕੀ ਨੂੰ ਦੇਹਰਾਦੂਨ ਸਕੂਲ ਤੋਂ ਲੈ ਕੇ ਹੋਟਲ ਜਾਣ ਦਾ ਦੋਸ਼

ਦਰਖਾਸਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਅਕਤੂਬਰ 2024 ਦੌਰਾਨ ਮੁਲਜ਼ਮ ਉਸ ਦੀ ਨਾਬਾਲਿਗ ਲੜਕੀ ਨੂੰ ਦੇਹਰਾਦੂਨ ਸਥਿਤ ਸਕੂਲ ਤੋਂ ਲੈ ਕੇ ਮੁਹਾਲੀ ਦੇ ਇਕ ਹੋਟਲ ਵਿਚ ਗਿਆ, ਜਿੱਥੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਿਕਾਇਤਕਰਤਾ ਅਨੁਸਾਰ ਲੜਕੀ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸਨੂੰ ਅਤੇ ਉਸਦੀ ਮਾਂ ਨੂੰ ਘਰ ਤੋਂ ਕੱਢ ਦੇਣ ਦੀ ਧਮਕੀ ਦਿੱਤੀ। ਦਰਖਾਸਤ ਵਿਚ ਇਹ ਵੀ ਦੋਸ਼ ਲਗਾਇਆ ਗਿਆ ਕਿ ਮੁਲਜ਼ਮ ਵਲੋਂ ਵੱਖ-ਵੱਖ ਮੌਕਿਆਂ ’ਤੇ ਲੜਕੀ ਨਾਲ ਛੇੜਛਾੜ, ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਗਈ।

ਕੁੱਟਮਾਰ ਤੋਂ ਬਾਅਦ ਬੇਟੀ ਪਿਤਾ ਕੋਲ ਪੁੱਜੀ

ਸ਼ਿਕਾਇਤਕਰਤਾ ਨੇ ਦੱਸਿਆ ਕਿ 9 ਮਈ 2026 ਨੂੰ ਉਸਦੀ ਵੱਡੀ ਬੇਟੀ ਨੂੰ ਕੋਈ ਵਿਅਕਤੀ ਉਸਦੇ ਘਰ ਛੱਡ ਕੇ ਗਏ, ਉਸਦੇ ਚਿਹਰੇ ਅਤੇ ਸਰੀਰ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਉਸ ਨਾਲ ਕੁੱਟਮਾਰ ਹੋਈ ਹੈ। ਅਗਲੇ ਦਿਨ ਬੇਟੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਮੁਲਜ਼ਮ ਵਲੋਂ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਵਿਰੋਧ ਕਰਨ ’ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਲੜਕੀ ਨੇ ਇਹ ਵੀ ਦੱਸਿਆ ਕਿ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਪੋਕਸੋ ਐਕਟ ਤਹਿਤ ਮਾਮਲਾ ਦਰਜ

ਥਾਣਾ ਮਟੌਰ ਪੁਲਿਸ ਵਲੋਂ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਬੀ.ਐਨ.ਐਸ. ਦੀਆਂ ਧਾਰਾਵਾਂ 64, 65(1), 351 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਨਾਬਾਲਿਗ ਲੜਕੀ ਦੇ ਬਿਆਨ ਅਦਾਲਤ ਵਿਚ ਵੀ ਦਰਜ ਕਰਵਾਏ ਗਏ ਹਨ ਅਤੇ ਮੈਡੀਕਲ ਰਿਪੋਰਟ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

 

Frequently Asked Questions

ਸ਼੍ਰੋਮਣੀ ਅਕਾਲੀ ਦਲ (ਬ) ਦੇ ਕਿਸ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ?

ਲੁਧਿਆਣਾ ਦੇ ਹਲਕਾ ਮੁੱਲਾਪੁਰ ਦਾਖਾ ਦੇ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਸਕਰਨਜੀਤ ਸਿੰਘ ਦਿਓਲ 'ਤੇ ਕਿਹੜੇ ਦੋਸ਼ ਲੱਗੇ ਹਨ?

ਉਹਨਾਂ 'ਤੇ ਨਾਬਾਲਿਗ ਲੜਕੀ ਨਾਲ ਛੇੜਛਾੜ, ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਅਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ।

ਇਹ ਮਾਮਲਾ ਕਿਵੇਂ ਸਾਹਮਣੇ ਆਇਆ?

ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਦਾ ਉਸਦੀ ਪਤਨੀ ਨਾਲ ਅਨੈਤਿਕ ਸੰਬੰਧ ਬਣ ਗਏ ਸਨ ਅਤੇ ਉਸਦੀ ਧੀ ਨੂੰ ਦੇਹਰਾਦੂਨ ਤੋਂ ਲੈ ਕੇ ਮੁਹਾਲੀ ਦੇ ਹੋਟਲ ਗਿਆ ਸੀ।

ਕਿਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ?

ਮੁਲਜ਼ਮ ਖਿਲਾਫ ਬੀ.ਐਨ.ਐਸ. ਦੀਆਂ ਧਾਰਾਵਾਂ 64, 65(1), 351 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕੀਤਾ ਗਿਆ ਹੈ।

Advertisement

ਟਾਪ ਹੈਡਲਾਈਨ

Ludhiana News : ਜੀਜੇ ਨੇ ਸਾਲੀ ਨਾਲ ਕੀਤਾ ਜਬਰ ਜਨਾਹ, ਗਰਭਪਾਤ ਵੀ ਕਰਵਾਇਆ , ਨਹਾਉਂਦੇ ਸਮੇਂ ਬਣਾਈ ਅਸ਼ਲੀਲ ਵੀਡੀਓ
Ludhiana News : ਜੀਜੇ ਨੇ ਸਾਲੀ ਨਾਲ ਕੀਤਾ ਜਬਰ ਜਨਾਹ, ਗਰਭਪਾਤ ਵੀ ਕਰਵਾਇਆ , ਨਹਾਉਂਦੇ ਸਮੇਂ ਬਣਾਈ ਅਸ਼ਲੀਲ ਵੀਡੀਓ
Punjab News: ਪੰਜਾਬ 'ਚ MD ਸਣੇ 5 ਅਫ਼ਸਰਾਂ ਵਿਰੁੱਧ FIR, ਜਾਣੋ ਕਿਸ ਮਾਮਲੇ ਨੂੰ ਲੈ ਮੱਚਿਆ ਹੜਕੰਪ? 2 ਸਾਲ ਬਾਅਦ ਵੀ...
Punjab News: ਪੰਜਾਬ 'ਚ MD ਸਣੇ 5 ਅਫ਼ਸਰਾਂ ਵਿਰੁੱਧ FIR, ਜਾਣੋ ਕਿਸ ਮਾਮਲੇ ਨੂੰ ਲੈ ਮੱਚਿਆ ਹੜਕੰਪ? 2 ਸਾਲ ਬਾਅਦ ਵੀ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਹ ਮਸ਼ਹੂਰ IAS ਬਣਿਆ ਨਗਰ ਨਿਗਮ ਦਾ ਨਵਾਂ ਕਮਿਸ਼ਨਰ; ਨੀਰੂ ਕਤਿਆਲ ਗੁਪਤਾ ਦਾ ਹੋਇਆ ਟ੍ਰਾਂਸਫਰ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਹ ਮਸ਼ਹੂਰ IAS ਬਣਿਆ ਨਗਰ ਨਿਗਮ ਦਾ ਨਵਾਂ ਕਮਿਸ਼ਨਰ; ਨੀਰੂ ਕਤਿਆਲ ਗੁਪਤਾ ਦਾ ਹੋਇਆ ਟ੍ਰਾਂਸਫਰ...
ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਹੰਗਾਮਾ, ਵਕੀਲ 'ਤੇ ਜਾਨਲੇਵਾ ਹਮਲਾ; ਮੱਚਿਆ ਚੀਕ ਚੀਹਾੜਾ
ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਹੰਗਾਮਾ, ਵਕੀਲ 'ਤੇ ਜਾਨਲੇਵਾ ਹਮਲਾ; ਮੱਚਿਆ ਚੀਕ ਚੀਹਾੜਾ
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holiday in Punjab: ਪੰਜਾਬ 'ਚ ਛੁੱਟੀ ਦਾ ਐਲਾਨ, ਵੀਰਵਾਰ ਨੂੰ ਸਰਕਾਰੀ ਅਦਾਰੇ ਰਹਿਣਗੇ ਬੰਦ; ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਨੂੰ ਵੱਡੀ ਰਾਹਤ...
ਪੰਜਾਬ 'ਚ ਛੁੱਟੀ ਦਾ ਐਲਾਨ, ਵੀਰਵਾਰ ਨੂੰ ਸਰਕਾਰੀ ਅਦਾਰੇ ਰਹਿਣਗੇ ਬੰਦ; ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਨੂੰ ਵੱਡੀ ਰਾਹਤ...
Big News: ਵੱਡੀ ਵਾਰਦਾਤ, ਭਾਜਪਾ ਵਿਧਾਇਕ ਦੀ ਨੂੰਹ ਨੂੰ ਮਾਰੀ ਗੋਲੀ, ਹਿੱਲਿਆ ਪੁਲਿਸ ਪ੍ਰਸ਼ਾਸਨ: ਪੁਲਿਸ ਛਾਉਣੀ ਵਿੱਚ ਤਬਦੀਲ ਹੋਇਆ ਇਲਾਕਾ...
ਵੱਡੀ ਵਾਰਦਾਤ, ਭਾਜਪਾ ਵਿਧਾਇਕ ਦੀ ਨੂੰਹ ਨੂੰ ਮਾਰੀ ਗੋਲੀ, ਹਿੱਲਿਆ ਪੁਲਿਸ ਪ੍ਰਸ਼ਾਸਨ: ਪੁਲਿਸ ਛਾਉਣੀ ਵਿੱਚ ਤਬਦੀਲ ਹੋਇਆ ਇਲਾਕਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ; ਹਥਿਆਰ ਨਾਲ ਕੀਤੇ 80 ਤੋਂ ਵੱਧ ਵਾਰ: ਸਿਆਸੀ ਜਗਤ 'ਚ ਦਹਿਸ਼ਤ ਦਾ ਮਾਹੌੌਲ...
ਪੰਜਾਬ 'ਚ ਵੱਡੀ ਵਾਰਦਾਤ, ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ; ਹਥਿਆਰ ਨਾਲ ਕੀਤੇ 80 ਤੋਂ ਵੱਧ ਵਾਰ: ਸਿਆਸੀ ਜਗਤ 'ਚ ਦਹਿਸ਼ਤ ਦਾ ਮਾਹੌੌਲ...
Punjab Lottery Result Today: ਪੰਜਾਬ ਸਮਰ ਸਪੈਸ਼ਲ ਬੰਪਰ ਲਾਟਰੀ 2026 ਦੇ ਨਤੀਜਿਆਂ ਦਾ ਐਲਾਨ, ਜਾਣੋ ਕੌਣ ਬਣਿਆ ਕਰੋੜ ਅਤੇ ਲੱਖਪਤੀ? ਇੱਥੇ ਵੇਖੋ ਪੂਰੀ ਲਿਸਟ...
ਪੰਜਾਬ ਸਮਰ ਸਪੈਸ਼ਲ ਬੰਪਰ ਲਾਟਰੀ 2026 ਦੇ ਨਤੀਜਿਆਂ ਦਾ ਐਲਾਨ, ਜਾਣੋ ਕੌਣ ਬਣਿਆ ਕਰੋੜ ਅਤੇ ਲੱਖਪਤੀ? ਇੱਥੇ ਵੇਖੋ ਪੂਰੀ ਲਿਸਟ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਹ ਮਸ਼ਹੂਰ IAS ਬਣਿਆ ਨਗਰ ਨਿਗਮ ਦਾ ਨਵਾਂ ਕਮਿਸ਼ਨਰ; ਨੀਰੂ ਕਤਿਆਲ ਗੁਪਤਾ ਦਾ ਹੋਇਆ ਟ੍ਰਾਂਸਫਰ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਹ ਮਸ਼ਹੂਰ IAS ਬਣਿਆ ਨਗਰ ਨਿਗਮ ਦਾ ਨਵਾਂ ਕਮਿਸ਼ਨਰ; ਨੀਰੂ ਕਤਿਆਲ ਗੁਪਤਾ ਦਾ ਹੋਇਆ ਟ੍ਰਾਂਸਫਰ...
Punjab News: ਪੰਜਾਬ 'ਚ MD ਸਣੇ 5 ਅਫ਼ਸਰਾਂ ਵਿਰੁੱਧ FIR, ਜਾਣੋ ਕਿਸ ਮਾਮਲੇ ਨੂੰ ਲੈ ਮੱਚਿਆ ਹੜਕੰਪ? 2 ਸਾਲ ਬਾਅਦ ਵੀ...
Punjab News: ਪੰਜਾਬ 'ਚ MD ਸਣੇ 5 ਅਫ਼ਸਰਾਂ ਵਿਰੁੱਧ FIR, ਜਾਣੋ ਕਿਸ ਮਾਮਲੇ ਨੂੰ ਲੈ ਮੱਚਿਆ ਹੜਕੰਪ? 2 ਸਾਲ ਬਾਅਦ ਵੀ...
Social Media Influencer Murder: ਮਸ਼ਹੂਰ ਸੋਸ਼ਲ ਮੀਡੀਆ ਇੰਨਫੂਲਇੰਸਰ ਦਾ ਕਤਲ, ਅਣਪਛਾਤੇ ਹਮਲਾਵਰਾਂ ਨੇ ਘਰ 'ਚ ਵੜ੍ਹ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ; ਮੌਕੇ 'ਤੇ ਮੌਤ...
ਮਸ਼ਹੂਰ ਸੋਸ਼ਲ ਮੀਡੀਆ ਇੰਨਫੂਲਇੰਸਰ ਦਾ ਕਤਲ, ਅਣਪਛਾਤੇ ਹਮਲਾਵਰਾਂ ਨੇ ਘਰ 'ਚ ਵੜ੍ਹ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ; ਮੌਕੇ 'ਤੇ ਮੌਤ...
Punjab Transfers News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਅਤੇ 5 PCS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਅਤੇ 5 PCS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
Embed widget