Punjab News: ਪੰਜਾਬ 'ਚ ਸ਼ਰਮਨਾਕ ਘਟਨਾ, ਪਤੀ ਵੱਲੋਂ ਪਤਨੀ ਨਾਲ ਗੰਦਾ ਕਾਰਾ; ਨਹਾਉਂਦੀ ਨੂੰ ਖਿੱਚ ਲਿਆ ਬਾਹਰ, ਬਣਾਈ ਅਸ਼ਲੀਲ ਵੀਡੀਓ: ਫਿਰ...
Ludhiana News: ਲੁਧਿਆਣਾ ਵਿੱਚ ਇੱਕ ਔਰਤ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਨੇ ਕਿਹਾ ਕਿ ਪਤੀ ਨੇ ਜ਼ਬਰਦਸਤੀ ਉਸਨੂੰ ਬਾਥਰੂਮ ਵਿੱਚੋਂ ਬਾਹਰ ਕੱਢਿਆ ਅਤੇ ਇੱਕ ਨਗਨ ਵੀਡੀਓ ਬਣਾਈ। ਫਿਰ ਉਸਨੇ ਇਸਨੂੰ ਵਾਇਰਲ...

Ludhiana News: ਲੁਧਿਆਣਾ ਵਿੱਚ ਇੱਕ ਔਰਤ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਨੇ ਕਿਹਾ ਕਿ ਪਤੀ ਨੇ ਜ਼ਬਰਦਸਤੀ ਉਸਨੂੰ ਬਾਥਰੂਮ ਵਿੱਚੋਂ ਬਾਹਰ ਕੱਢਿਆ ਅਤੇ ਇੱਕ ਨਗਨ ਵੀਡੀਓ ਬਣਾਈ। ਫਿਰ ਉਸਨੇ ਇਸਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸਨੂੰ ਬਲੈਕਮੇਲ ਕੀਤਾ।
ਪਤੀ ਨੇ ਇੰਝ ਬਣਾਇਆ ਪਤਨੀ ਦਾ ਅਸ਼ਲੀਲ ਵੀਡੀਓ
ਔਰਤ ਨੇ ਦੱਸਿਆ ਕਿ ਉਸਦਾ ਵਿਆਹ ਤਿੰਨ ਸਾਲ ਪਹਿਲਾਂ ਇੱਕ ਵਪਾਰੀ ਦੇ ਪੁੱਤਰ ਨਾਲ ਹੋਇਆ ਸੀ। ਸ਼ੁਰੂ ਵਿੱਚ, ਉਸਨੂੰ ਕਿਹਾ ਗਿਆ ਸੀ ਕਿ ਉਹ ਕੁਝ ਨਹੀਂ ਲੈਣਗੇ, ਪਰ ਰੋਕਾ ਸਮਾਰੋਹ ਤੋਂ ਬਾਅਦ, ਉਸਨੂੰ ਵਾਰ-ਵਾਰ ਪੈਸੇ ਦੇਣ ਲਈ ਕਿਹਾ ਗਿਆ। ਵਿਆਹ ਵਿੱਚ ਉਸਨੂੰ ਇੱਕ ਆਡੀ Q-8 ਕਾਰ ਅਤੇ ਮਹਿੰਗੇ ਗਹਿਣੇ ਦਿੱਤੇ ਗਏ। ਪੀੜਤਾ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਦਾ ਪਤੀ ਵਿਆਹ ਤੋਂ ਬਾਅਦ ਵੀ ਦੂਜੀਆਂ ਕੁੜੀਆਂ ਨਾਲ ਨਾਜਾਇਜ਼ ਸਬੰਧ ਰੱਖਦਾ ਸੀ। ਜਦੋਂ ਉਸ ਨੇ ਇਸਦਾ ਵਿਰੋਧ ਕੀਤਾ ਤਾਂ ਪਿਆਰ ਦੀ ਜਗ੍ਹਾ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਜ਼ੁਲਮ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਮੁਲਜ਼ਮ ਪਤੀ ਨੇ ਬਾਥਰੂਮ ਵਿਚ ਨਹਾ ਰਹੀ ਪੀੜਤਾ ਨੂੰ ਜ਼ਬਰਦਸਤੀ ਬਾਹਰ ਖਿੱਚ ਲਿਆ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਇਸ ਤੋਂ ਬਾਅਦ ਬਲੈਕਮੇਲਿੰਗ ਦਾ ਉਹ ਕਾਲਾ ਖੇਡ ਸ਼ੁਰੂ ਹੋਇਆ, ਜਿਸ ਵਿਚ ਪਤੀ ਆਪਣੀ ਹੀ ਪਤਨੀ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਜ਼ਮੀਨ 'ਤੇ ਨੱਕ ਰਗੜਨ ਅਤੇ ਹੋਰ ਉਲਟੀਆਂ ਸਿੱਧੀਆਂ ਹਰਕਤਾਂ ਕਰਨ ਲਈ ਮਜਬੂਰ ਕਰਦਾ ਰਿਹਾ।
ਇੰਨਾ ਹੀ ਨਹੀਂ, ਪ੍ਰਾਪਰਟੀ ਨੂੰ ਆਪਣੇ ਨਾਮ ਕਰਵਾਉਣ ਲਈ ਵੀ ਪੀੜਤਾ ਅਤੇ ਉਸ ਦੇ ਪਿਤਾ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਪੀੜਤਾ ਦਾ ਪਤੀ ਮਨਾਲੀ ਵਿਚ ਕਿਸੇ ਹੋਰ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ, ਉੱਥੇ ਮੌਜੂਦ ਪੀੜਤਾ ਦੇ ਭਰਾ ਨੇ ਉਸ ਨੂੰ ਰੰਗੇ ਹੱਥੀਂ ਦੇਖ ਲਿਆ ਅਤੇ ਆਪਣੀ ਭੈਣ ਨੂੰ ਇਸਦੀ ਜਾਣਕਾਰੀ ਦਿੱਤੀ। ਮਨਾਲੀ ਤੋਂ ਪਰਤਦਿਆਂ ਹੀ ਜਦੋਂ ਪਤਨੀ ਨੇ ਇਸ ਬੇਵਫਾਈ ਦਾ ਜਵਾਬ ਮੰਗਿਆ, ਤਾਂ ਮੁਲਜ਼ਮ ਨੇ ਉਸ ਨੂੰ ਬੇਰਹਿਮੀ ਨਾਲ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ। ਹਾਰ ਮੰਨ ਕੇ ਪੀੜਤਾ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਇਨਸਾਫ ਦੀ ਗੁਹਾਰ ਲਗਾਈ। ਥਾਣਾ ਸਰਾਭਾ ਨਗਰ ਦੀ ਪੁਲਸ ਦੇ ਜਾਂਚ ਅਧਿਕਾਰੀ ਇੰਸਪੈਕਟਰ ਗੁਲਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਪਤੀ, ਸੱਸ ਅਤੇ ਸਹੁਰੇ ਦੇ ਖਿਲਾਫ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।























