Ludhiana News: ਮਾਛੀਵਾੜ ਸਾਹਿਬ ਵਿਖੇ ਇੱਕ ਕਿਸਾਨ ਨੇ ਬੇਰਹਿਮੀ ਨਾਲ ਚਾਰ ਸਾਲਾਂ ਦੇ ਬੱਚੇ ਦਾ ਕਤਲ ਕਰ ਦਿੱਤਾ। ਬੱਚੇ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਖੇਤਾਂ ਵਿੱਚ ਪਤੰਗ ਲੁੱਟ ਰਿਹਾ ਸੀ। ਗੁੱਸੇ ਵਿੱਚ ਆਏ ਕਿਸਾਨ ਨੇ ਬੱਚੇ ਨੂੰ ਫੜ ਕੇ ਗਟਰ ਵਿੱਚ ਸੁੱਟ ਦਿੱਤਾ। ਪੁਲਿਸ ਨੇ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਪੁਲਿਸ ਨੇ ਕਾਤਲ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ। 


ਮ੍ਰਿਤਕ 4 ਸਾਲਾ ਅੰਸ਼ੂ ਕੁਮਾਰ ਦੀ ਮਾਤਾ ਗੀਤਾ ਦੇਵੀ ਤੇ ਦਾਦੀ ਨੇ ਅੱਖਾਂ ਵਿੱਚ ਹੰਝੂ ਭਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਇਨਸਾਫ਼ ਦੇਵੇ ਤੇ ਉਨ੍ਹਾਂ ਦੇ ਮਾਸੂਮ ਬੱਚੇ ਨੂੰ ਮਾਰਨ ਵਾਲੇ ਬਾਬੂ ਲਾਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਕਿਸਾਨ ਦੇ ਖੇਤਾਂ ਵਿਚ ਖੇਡਣ ਵਾਲੇ ਬੱਚਿਆਂ ਨੇ ਇਹ ਵੀ ਦੱਸਿਆ ਕਿ ਜਦੋਂ ਬਾਬੂ ਲਾਲ ਉਨ੍ਹਾਂ ਨੂੰ ਫੜਣ ਲਈ ਪਿੱਛੇ ਭੱਜਿਆ ਤਾਂ ਬਾਕੀ ਬੱਚੇ ਵੱਡੀ ਉਮਰ ਦੇ ਹੋਣ ਕਾਰਨ ਜਾਨ ਬਚਾ ਕੇ ਭੱਜ ਗਏ ਜਦਕਿ ਛੋਟਾ ਅੰਸ਼ੂ ਕੁਮਾਰ ਭੱਜ ਨਾ ਸਕਿਆ ਤੇ ਉਸਦੀ ਗ੍ਰਿਫ਼ਤ ਵਿਚ ਆ ਗਿਆ। 


ਪ੍ਰਵਾਸੀ ਕਿਸਾਨ ਬਾਬੂ ਲਾਲ ਨੇ ਬੇਰਹਿਮੀ ਨਾਲ ਇਸ ਬੱਚੇ ਨੂੰ ਗਟਰ ਵਿਚ ਸੁੱਟ ਦਿੱਤਾ ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਕਿ ਇੱਕ ਪ੍ਰਵਾਸੀ ਕਿਸਾਨ ਨੇ ਇੱਕ ਚਾਰ ਸਾਲਾ ਬੱਚੇ ਨੂੰ ਗਟਰ ਵਿੱਚ ਸੁੱਟ ਕੇ ਕਤਲ ਕਰ ਦਿੱਤਾ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਬੱਚੇ ਇਸ ਪ੍ਰਵਾਸੀ ਕਿਸਾਨ ਜਿਸ ਦਾ ਨਾਮ ਬਾਬੂ ਲਾਲ ਹੈ, ਦੇ ਖੇਤ ਵਿੱਚ ਖੇਡ ਰਹੇ ਸਨ। ਉਨ੍ਹਾਂ ਨੂੰ ਰੋਕਣ ਲਈ ਜਦੋਂ ਬਾਬੂ ਲਾਲ ਉਨ੍ਹਾਂ ਬੱਚਿਆਂ ਪਿੱਛੇ ਭੱਜਿਆ ਤਾਂ ਬਾਕੀ ਦੇ ਬੱਚੇ ਭੱਜ ਗਏ। ਇਹ ਛੋਟਾ ਬੱਚਾ ਉਸ ਦੇ ਹੱਥ ਲੱਗ ਗਿਆ ਜਿਸ ਨੂੰ ਬਾਬੂ ਲਾਲ ਨੇ ਗਟਰ ਵਿੱਚ ਸੁੱਟ ਕੇ ਕਤਲ ਕਰ ਦਿੱਤਾ। ਕਥਿਤ ਦੋਸ਼ੀ ਬਾਬੂ ਲਾਲ ਨੂੰ ਗ੍ਰਿਫ਼ਤਾਰ ਕਰ 302 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।