(Source: ECI | ABP NEWS)
Punjab News: ਵਿਜੀਲੈਂਸ ਦੇ ਰਡਾਰ ‘ਤੇ ਨਗਰ ਨਿਗਮ ਦੇ ਇਹ ਅਧਿਕਾਰੀ, ਆਉਣ ਵਾਲੇ ਦਿਨਾਂ 'ਚ ਵੱਧਣਗੀਆਂ ਮੁਸ਼ਕਲਾਂ
ਲੁਧਿਆਣਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਬਣ ਰਹੀਆਂ ਇਮਾਰਤਾਂ ਨੂੰ ਲੈ ਕੇ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਦੇ ਅਫ਼ਸਰ ਵਿਜੀਲੈਂਸ ਦੇ ਰਾਡਾਰ ‘ਤੇ ਆ ਗਏ ਹਨ। ਇਸ ਸਬੰਧ ‘ਚ ਚੰਡੀਗੜ੍ਹ ਤੋਂ ਆਈ CVO ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।

ਲੁਧਿਆਣਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਬਣ ਰਹੀਆਂ ਇਮਾਰਤਾਂ ਨੂੰ ਲੈ ਕੇ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਦੇ ਅਫ਼ਸਰ ਵਿਜੀਲੈਂਸ ਦੇ ਰਾਡਾਰ ‘ਤੇ ਆ ਗਏ ਹਨ। ਇਸ ਸਬੰਧ ‘ਚ ਚੰਡੀਗੜ੍ਹ ਤੋਂ ਆਈ CVO ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।
ਮਿਲ ਰਹੀਆਂ ਇਹ ਸ਼ਿਕਾਇਤਾਂ, ਬਣਾਈ ਗਈ ਟੀਮ
ਮਿਲੀ ਜਾਣਕਾਰੀ ਮੁਤਾਬਕ, ਗੈਰਕਾਨੂੰਨੀ ਤਰੀਕੇ ਨਾਲ ਬਣ ਰਹੀਆਂ ਇਮਾਰਤਾਂ ਦੀਆਂ ਸ਼ਿਕਾਇਤਾਂ ਬਹੁਤ ਵੱਧ ਰਹੀਆਂ ਹਨ ਅਤੇ ਸਰਕਾਰ ਤੱਕ ਪਹੁੰਚ ਰਹੀਆਂ ਹਨ। ਇਸਦੇ ਧਿਆਨ ਵਿੱਚ ਰੱਖਦੇ ਹੋਏ ਲੋਕਲ ਬਾਡੀ ਮੰਤਰੀ, ਪ੍ਰਿੰਸੀਪਲ ਸਕ੍ਰੇਟਰੀ ਅਤੇ ਡਾਇਰੈਕਟਰ ਨੇ ਚੀਫ਼ ਵਿਜੀਲੈਂਸ ਅਫਸਰ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ। ਇਸਦੇ ਆਧਾਰ ‘ਤੇ ਇੱਕ ਟੀਮ ਬਣਾਈ ਗਈ ਅਤੇ ਲੁਧਿਆਣਾ ਭੇਜੀ ਗਈ, ਜਿਸਨੇ ਜੋਨ-ਏ ਅਤੇ ਬੀ ਦੇ ਹੇਠਾਂ ਆਉਂਦੇ ਹਲਕਾ ਸੈਂਟ੍ਰਲ ਦੇ ਇਲਾਕਿਆਂ ਅਤੇ ਜੋਨ-ਡੀ ਦੇ ਹੈਬੋਵਾਲ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਬਣ ਰਹੀਆਂ ਇਮਾਰਤਾਂ ਦੀ ਚੈੱਕਿੰਗ ਕੀਤੀ। ਇਸ ਸਬੰਧ ਵਿੱਚ, ਜ਼ਿੰਮੇਵਾਰ ਏਰੀਆ ਇੰਸਪੈਕਟਰ ਖ਼ਿਲਾਫ਼ ਕਾਰਵਾਈ ਕਰਨ ਲਈ ਰਿਪੋਰਟ ਸਰਕਾਰ ਨੂੰ ਪੇਸ਼ ਕੀਤੀ ਜਾਵੇਗੀ।
ਇਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ
ਵਿਜੀਲੈਂਸ ਸੈਲ ਦੀ ਟੀਮ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਬਣ ਰਹੀਆਂ ਇਮਾਰਤਾਂ ਦੀ ਚੈਕਿੰਗ ਕੀਤੀ ਗਈ ਹੈ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਰਿਹਾਇਸ਼ੀ ਇਲਾਕਿਆਂ ਵਿੱਚ ਵਪਾਰਕ ਸਰਗਰਮੀਆਂ ਦੇ ਮਾਮਲੇ ਸ਼ਾਮਲ ਹਨ, ਜਿਨ੍ਹਾਂ ਨੂੰ ਫੀਸ ਜਮ੍ਹਾਂ ਕਰਵਾ ਕੇ ਵੀ ਨਿਯਮਤ ਨਹੀਂ ਕੀਤਾ ਜਾ ਸਕਦਾ।
ਇਸਦੇ ਨਾਲ-ਨਾਲ, ਕਈ ਇਮਾਰਤਾਂ ਦਾ ਨਕਸ਼ਾ ਪਾਸ ਕਰਵਾਏ ਬਿਨਾਂ ਹੀ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਚਾਲਾਨ ਕੱਟ ਕੇ ਜੁਰਮਾਨਾ ਵੀ ਨਹੀਂ ਲਗਾਇਆ ਗਿਆ, ਜਿਸ ਨਾਲ ਨਗਰ ਨਿਗਮ ਨੂੰ ਹੋ ਰਹੇ ਆਰਥਿਕ ਨੁਕਸਾਨ ਵਿੱਚ ਏਰੀਆ ਇੰਸਪੈਕਟਰ ਦੀ ਮਿਲਭਗਤ ਸਾਹਮਣੇ ਆਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















