Punjab Breaking News LIVE: ਕੀ ਪੰਜਾਬ ਰਾਸ਼ਟਰਪਤੀ ਸ਼ਾਸਨ ਹੋਵੇਗਾ ਲਾਗੂ?, ਖੇਡਾਂ ਵਤਨ ਦੀਆਂ ਤਹਿਤ ਰੂਪਨਗਰ ਮਸ਼ਾਲ ਲੈ ਕੇ ਪੁੱਜੇ ਖਿਡਾਰੀ, ਕਈ ਸ਼ਹਿਰਾਂ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ

Punjab Breaking News Live Updates 26 August, 2023: ਕੀ ਪੰਜਾਬ ਰਾਸ਼ਟਰਪਤੀ ਸ਼ਾਸਨ ਹੋਵੇਗਾ ਲਾਗੂ, ਖੇਡਾਂ ਵਤਨ ਦੀਆਂ ਤਹਿਤ ਰੂਪਨਗਰ ਮਸ਼ਾਲ ਲੈ ਕੇ ਪੁੱਜੇ ਖਿਡਾਰੀ, ਕਈ ਸ਼ਹਿਰਾਂ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ

ABP Sanjha Last Updated: 26 Aug 2023 01:19 PM

ਪਿਛੋਕੜ

Punjab Breaking News LIVE 26 August, 2023: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਖਿੱਚੋਤਾਣ ਨੇ ਹੁਣ ਹਮਲਾਵਰ ਰੂਪ ਲੈ ਲਿਆ ਹੈ। ਰਾਜਪਾਲ...More

CM Mann : ਰਾਜਪਾਲ ਦੀ ਚਿੱਠੀ 'ਤੇ ਸੀਐਮ ਮਾਨ ਦਾ ਜਵਾਬੀ ਹਮਲਾ

Punjab News : ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸ਼ਨੀਵਾਰ ਸਵੇਰੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਰਾਜਪਾਲ ਬਨਵਾਰੀਲਾਲ ਪੁਰੋਹਿਤ 'ਤੇ ਪਲਟਵਾਰ ਕੀਤਾ। ਮੁੱਖ ਮੰਤਰੀ ਨੇ ਕਿਹਾ, 'ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਰਾਜਪਾਲ ਮੈਨੂੰ ਚਿੱਠੀ ਲਿਖ ਕੇ ਅਜਿਹੀ ਭਾਸ਼ਾ ਦਾ ਇਸਤੇਮਾਲ ਕਰੇ। ਅਸੀਂ ਇਸ ਨੂੰ ਵੇਖਦੇ ਰਹੇ ਹਾਂ। ਪਰ ਰਾਜਪਾਲ ਨੇ ਕੱਲ੍ਹ ਪੰਜਾਬੀਆਂ ਨੂੰ ਕੀ ਧਮਕੀ ਦਿੱਤੀ ਸੀ? ਧਾਰਾ 356 ਤਹਿਤ ਮੌਜੂਦਾ ਨਿਯਮ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਮੈਂ ਇਸ 'ਤੇ ਜਵਾਬ ਦੇਣਾ ਚਾਹੁੰਦਾ ਹਾਂ।