Chhattisgarh News:  ਛੱਤੀਸਗੜ੍ਹ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਆਉਣਗੇ। ਇਸ ਤੋਂ ਪਹਿਲਾਂ ਏਬੀਪੀ ਨੇ ਸੀ ਵੋਟਰ ਦੇ ਨਾਲ ਮਿਲ ਕੇ ਇੱਕ ਵੱਡਾ ਐਗਜ਼ਿਟ ਪੋਲ ਕਰਵਾਇਆ ਹੈ। ਐਗਜ਼ਿਟ ਪੋਲ ਦੇ ਨਤੀਜੇ ਦੱਸਦੇ ਹਨ ਕਿ ਸੂਬੇ 'ਚ ਕਾਂਗਰਸ ਨੂੰ ਲੀਡ ਮਿਲੇਗੀ ਪਰ ਇੱਥੇ ਮੁਕਾਬਲਾ ਨੇੜੇ ਹੈ, ਮਤਲਬ ਵਿਰੋਧੀ ਭਾਜਪਾ ਵੀ ਪਿੱਛੇ ਨਹੀਂ ਹੈ। ਆਓ ਜਾਣਦੇ ਹਾਂ ਛੱਤੀਸਗੜ੍ਹ ਦੇ ਐਗਜ਼ਿਟ ਪੋਲ ਦਾ ਕੀ ਕਹਿਣਾ ਹੈ...


ਪੋਲ ਮੁਤਾਬਕ ਸੱਤਾਧਾਰੀ ਕਾਂਗਰਸ ਨੂੰ ਵਿਧਾਨ ਸਭਾ ਦੀਆਂ 90 ਵਿੱਚੋਂ 41-53 ਸੀਟਾਂ ਮਿਲ ਰਹੀਆਂ ਹਨ। ਭਾਵ ਕਾਂਗਰਸ ਨੂੰ ਲੀਡ ਮਿਲ ਰਹੀ ਹੈ ਪਰ ਪਿਛਲੀ ਵਾਰ ਨਾਲੋਂ ਸੀਟਾਂ ਦੀ ਗਿਣਤੀ ਘਟਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਭਾਵੇਂ ਪਛੜਦੀ ਨਜ਼ਰ ਆ ਰਹੀ ਹੈ ਪਰ 2018 ਦੇ ਮੁਕਾਬਲੇ ਉਸ ਦੀਆਂ ਸੀਟਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਭਾਜਪਾ ਨੂੰ ਛੱਤੀਸਗੜ੍ਹ ਵਿੱਚ 36 ਤੋਂ 48 ਸੀਟਾਂ ਮਿਲ ਸਕਦੀਆਂ ਹਨ। ਹੋਰਾਂ ਨੂੰ 0-4 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ



ਛੱਤੀਸਗੜ੍ਹ ਦਾ ਐਗਜ਼ਿਟ ਪੋਲ


ਸਰੋਤ- ਸੀ ਵੋਟਰ


ਛੱਤੀਸਗੜ੍ਹ


ਕੁੱਲ ਸੀਟਾਂ- 90
ਭਾਜਪਾ-36-48
ਕਾਂਗਰਸ-41-53
ਹੋਰ -0-4


ਵੋਟ ਸ਼ੇਅਰ


ਭਾਜਪਾ-41%
ਕਾਂਗਰਸ-43%
ਹੋਰ - 16%


2018 ਵਿੱਚ ਕਾਂਗਰਸ ਨੇ 68 ਸੀਟਾਂ ਜਿੱਤੀਆਂ ਸਨ


ਦੱਸ ਦਈਏ ਕਿ ਛੱਤੀਸਗੜ੍ਹ 'ਚ 2018 'ਚ ਕਾਂਗਰਸ ਨੇ 68 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ ਜਦਕਿ ਭਾਜਪਾ 15 ਸੀਟਾਂ 'ਤੇ ਸੀਮਤ ਰਹੀ ਸੀ। ਸੂਬੇ ਦੀਆਂ ਹੋਰ ਸਿਆਸੀ ਪਾਰਟੀਆਂ ਜੇਸੀਸੀ (ਜੇ) ਨੂੰ ਪੰਜ ਸੀਟਾਂ ਮਿਲੀਆਂ ਸਨ। ਹਾਲਾਂਕਿ ਛੱਤੀਸਗੜ੍ਹ ਵਿੱਚ ਕਾਂਗਰਸ ਦੇ ਮੌਜੂਦਾ ਵਿਧਾਇਕਾਂ ਦੀ ਗਿਣਤੀ 71 ਹੈ। ਕਾਂਗਰਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਇਸ ਚੋਣ ਵਿੱਚ 75 ਤੋਂ ਵੱਧ ਸੀਟਾਂ ਜਿੱਤੇਗੀ। ਇੱਥੋਂ ਤੱਕ ਕਿ ਸੀਐਮ ਭੁਪੇਸ਼ ਬਘੇਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਨਾ ਸਿਰਫ਼ ਜਿੱਤ ਦੁਹਰਾਏਗੀ ਸਗੋਂ 75 ਤੋਂ ਵੱਧ ਸੀਟਾਂ ਵੀ ਜਿੱਤੇਗੀ।


ਚੋਣਾਂ ਦੋ ਪੜਾਵਾਂ ਵਿੱਚ ਹੋਈਆਂ


ਇਸ ਸਾਲ ਵਿਧਾਨ ਸਭਾ ਚੋਣਾਂ ਦੋ ਪੜਾਵਾਂ ਵਿੱਚ ਹੋਈਆਂ ਸਨ। ਪਹਿਲੇ ਪੜਾਅ 'ਚ 7 ਨਵੰਬਰ ਅਤੇ ਦੂਜੇ ਪੜਾਅ 'ਚ 17 ਨਵੰਬਰ ਨੂੰ ਵੋਟਿੰਗ ਹੋਈ ਸੀ। ਪਹਿਲੇ ਪੜਾਅ 'ਚ 20 ਸੀਟਾਂ 'ਤੇ ਵੋਟਿੰਗ ਹੋਈ ਸੀ, ਜਿਨ੍ਹਾਂ 'ਚੋਂ 12 ਨਕਸਲ ਪ੍ਰਭਾਵਿਤ ਸਨ। ਆਖਰੀ ਪੜਾਅ 'ਚ 70 ਸੀਟਾਂ 'ਤੇ ਵੋਟਿੰਗ ਹੋਈ ਹੈ। ਸੂਬੇ ਵਿੱਚ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।


(ਜ਼ਰੂਰੀ ਜਾਣਕਾਰੀ: ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਮਿਜ਼ੋਰਮ 'ਚ ਪਹਿਲਾਂ ਹੀ ਵੋਟਿੰਗ ਹੋ ਚੁੱਕੀ ਸੀ। ਤੇਲੰਗਾਨਾ 'ਚ ਵੀ ਅੱਜ ਵੋਟਿੰਗ ਖਤਮ ਹੋ ਗਈ ਹੈ। ਅਜਿਹੇ 'ਚ ਸੀ ਵੋਟਰ ਨੇ ਏਬੀਪੀ ਨਿਊਜ਼ ਲਈ ਐਗਜ਼ਿਟ ਪੋਲ ਕੀਤਾ ਹੈ। ਹਰ ਸੀਟ 'ਤੇ ਸਰਵੇ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 1 ਲੱਖ 11 ਹਜ਼ਾਰ ਤੋਂ ਵੱਧ ਵੋਟਰਾਂ ਨਾਲ ਗੱਲ ਕੀਤੀ ਗਈ ਹੈ। ਇਹ ਸਰਵੇਖਣ ਹਰ ਰਾਜ ਵਿੱਚ ਵੋਟਿੰਗ ਤੋਂ ਬਾਅਦ ਕੀਤਾ ਗਿਆ ਹੈ। ਸਰਵੇਖਣ ਵਿੱਚ ਗਲਤੀ ਦਾ ਮਾਰਜਿਨ ਪਲੱਸ ਮਾਈਨਸ 3 ਤੋਂ ਪਲੱਸ ਮਾਈਨਸ 5 ਫੀਸਦੀ ਹੈ।)