Exit Poll: ਗੋਆ ਵਿਧਾਨ ਸਭਾ ਦੀਆਂ ਸਾਰੀਆਂ 40 ਸੀਟਾਂ ਲਈ ਵੋਟਿੰਗ ਹੋ ਚੁੱਕੀ ਹੈ। 14 ਫਰਵਰੀ ਨੂੰ ਗੋਆ ਦੇ ਲੋਕਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਦੇ ਹੋਏ ਸਿਆਸੀ ਪਾਰਟੀਆਂ ਦੇ ਭਵਿੱਖ ਨੂੰ EVM 'ਚ ਕੈਦ ਕੀਤੀ।ਪਰ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਕੁਝ ਘੱਟ ਮਤਦਾਨ ਹੋਇਆ ਸੀ।ਵੋਟਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ ਪਰ ਇਸ ਤੋਂ ਪਹਿਲਾਂ ਜਨਤਾ ਦਾ ਕੀ ਮੂਡ ਹੈ ABP ਨਿਊਜ਼ ਨੇ ਸੀ-ਵੋਟਰ ਨਾਲ ਮਿਲਕੇ ਐਗਜ਼ਿਟ ਪੋਲ ਕੀਤਾ ਹੈ।ਆਓ ਜਾਣਦੇ ਹਾਂ ਕਿ ਐਗਜ਼ਿਟ ਪੋਲ ਮੁਤਾਬਿਕ ਕਿਸ ਦੀ ਬਣ ਰਹੀ ਹੈ ਸਰਕਾਰ।
ਐਗਜ਼ਿਟ ਪੋਲ ਮੁਤਾਬਿਕ ਕਾਂਗਰਸ ਨੂੰ 12 ਤੋਂ 16 ਸੀਟਾਂ ਮਿਲ ਰਹੀਆਂ ਹਨ, BJP ਨੂੰ 13 ਤੋਂ 17 ਸੀਟਾਂ, ਆਪ ਨੂੰ 1 ਤੋਂ 5 ਸੀਟਾਂ, MGP+ ਨੂੰ 5 ਤੋਂ 9 ਸੀਟਾਂ ਅਤੇ ਹੋਰਾਂ ਨੂੰ 0-2 ਸੀਟਾਂ ਮਿਲ ਸਕਦੀਆਂ ਹਨ।
ਦੱਸ ਦੇਈਏ ਕਿ ਗੋਆ ਵਿੱਚ ਇਸ ਵਾਰ ਬੀਜੇਪੀ ਅਤੇ ਕਾਂਗਰਸ ਤੋਂ ਇਲਾਵਾ ਮਮਤਾ ਬੈਨਰਜੀ ਦੀ ਟੀਐਮਸੀ ਅਤੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੀ ਖੁੱਲ੍ਹ ਕੇ ਚੋਣ ਮੈਦਾਨ ਵਿੱਚ ਆ ਗਈ ਹੈ। ਹਾਲਾਂਕਿ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇਖਣ 'ਚ ਅਸਲ ਲੜਾਈ ਭਾਜਪਾ ਅਤੇ ਕਾਂਗਰਸ ਵਿਚਾਲੇ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਇਸ ਵਾਰ ਗੋਆ 'ਚ ਕਿੰਗਮੇਕਰ ਦੀ ਭੂਮਿਕਾ 'ਚ ਹੋ ਸਕਦੀ ਹੈ। ਕਿਉਂਕਿ ਜੇਕਰ ਭਾਜਪਾ ਜਾਂ ਕਾਂਗਰਸ 'ਚ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਦਾ ਅਤੇ 'ਆਪ' ਕੁਝ ਸੀਟਾਂ ਲੈ ਲੈਂਦੀ ਹੈ ਤਾਂ ਉਸ ਦੀ ਭੂਮਿਕਾ ਬਹੁਤ ਅਹਿਮ ਹੋ ਜਾਵੇਗੀ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ