ABP Cvoter Punjab Exit Poll Result 2022 How much vote will BJP AAP Congress Akali dal will get


Punjab News: ਸਾਰੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋ ਗਈਆਂ ਹਨ। ਹੁਣ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ। ਪਰ ਨਤੀਜਾ ਆਉਣ ਤੋਂ ਪਹਿਲਾਂ, ਏਬੀਪੀ ਨਿਊਜ਼ ਸੀ ਵੋਟਰ ਤੁਹਾਡੇ ਲਈ ਸਭ ਤੋਂ ਸਟੀਕ ਐਗਜ਼ਿਟ ਪੋਲ ਲੈ ਕੇ ਆਇਆ ਹੈ, ਜਿਸ ਵਿੱਚ ਅਸੀਂ ਦਰਸ਼ਕਾਂ ਨੂੰ ਉਨ੍ਹਾਂ ਨੂੰ ਲੋੜੀਂਦੀ ਸਾਰੀ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ। ਇਸ ਐਗਜ਼ਿਟ ਪੋਲ 'ਚ ਪੰਜਾਬ ਦੇ ਅੰਕੜੇ ਵੀ ਸਾਹਮਣੇ ਆਏ ਹਨ, ਜਿਸ ਲਈ 16533 ਲੋਕਾਂ ਦੀ ਇੰਟਰਵਿਊ ਲਈ ਗਈ ਸੀ ਅਤੇ 13 ਲੋਕ ਸਭਾ ਸੀਟਾਂ ਨੂੰ ਕਵਰ ਕੀਤਾ ਗਿਆ ਸੀ। ਪੰਜਾਬ '20 ਫਰਵਰੀ ਨੂੰ ਸਾਰੀਆਂ 117 ਸੀਟਾਂ 'ਤੇ ਚੋਣਾਂ ਹੋਈਆਂ ਸਨ। ਸੂਬੇ ਵਿੱਚ 68 ਫੀਸਦੀ ਵੋਟਾਂ ਪਈਆਂ।


ਐਗਜ਼ਿਟ ਪੋਲ ਦੇ ਅੰਕੜਿਆਂ 'ਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਵੋਟ ਫੀਸਦੀ ਮਿਲਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਨੂੰ 39.1 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਦੂਜੇ ਪਾਸੇ ਕਾਂਗਰਸ ਨੂੰ 26.7 ਫੀਸਦੀ, ਸ਼੍ਰੋਮਣੀ ਅਕਾਲੀ ਦਲ ਨੂੰ 20.7 ਫੀਸਦੀ, ਭਾਜਪਾ ਗਠਜੋੜ ਨੂੰ 9.6 ਫੀਸਦੀ ਅਤੇ ਹੋਰਨਾਂ ਨੂੰ 3.8 ਫੀਸਦੀ ਵੋਟਾਂ ਮਿਲ ਸਕਦੀਆਂ ਹਨ।


ਇਸ ਤੋਂ ਪਹਿਲਾਂ ਫਰਵਰੀ ਵਿੱਚ ਏਬੀਪੀ ਨਿਊਜ਼ ਵੱਲੋਂ ਸੀ ਵੋਟਰ ਦੇ ਸਹਿਯੋਗ ਨਾਲ ਕਰਵਾਏ ਗਏ ਓਪੀਨੀਅਨ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ 39.8 ਫੀਸਦੀ ਵੋਟਾਂ ਮਿਲੀਆਂ ਸੀ। ਦੂਜੇ ਪਾਸੇ ਕਾਂਗਰਸ ਨੂੰ 30.0 ਫੀਸਦੀ, ਸ਼੍ਰੋਮਣੀ ਅਕਾਲੀ ਦਲ ਨੂੰ 20.2 ਫੀਸਦੀ, ਭਾਜਪਾ ਗਠਜੋੜ ਨੂੰ 8.0 ਫੀਸਦੀ ਅਤੇ ਹੋਰਨਾਂ ਨੂੰ 2.0 ਫੀਸਦੀ ਵੋਟਾਂ ਮਿਲਣ ਦੀ ਉਮੀਦ ਸੀ।


ਏਬੀਪੀ ਨਿਊਜ਼ ਸੀ ਵੋਟਰ ਦੇ ਐਗਜ਼ਿਟ ਪੋਲ ਵਿੱਚ ਕੀ ਆਇਆ ਸਾਹਮਣੇ


ਏਬੀਪੀ ਨਿਊਜ਼ ਸੀ ਵੋਟਰ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ ਅਤੇ ਇਹ ਸੂਬੇ ਵਿੱਚ ਸਰਕਾਰ ਵੀ ਬਣਾ ਸਕਦੀ ਹੈ। ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ 51 ਤੋਂ 61 ਸੀਟਾਂ ਮਿਲ ਸਕਦੀਆਂ ਹਨ। ਦੂਜੇ ਪਾਸੇ ਕਾਂਗਰਸ ਨੂੰ 22 ਤੋਂ 28, ਸ਼੍ਰੋਮਣੀ ਅਕਾਲੀ ਦਲ ਨੂੰ 20 ਤੋਂ 26, ਭਾਜਪਾ ਗਠਜੋੜ ਨੂੰ 7 ਤੋਂ 13 ਅਤੇ ਹੋਰਨਾਂ ਨੂੰ 1 ਤੋਂ 5 ਸੀਟਾਂ ਮਿਲਣ ਦੀ ਸੰਭਾਵਨਾ ਹੈ।


2017 ਦੇ ਨਤੀਜਿਆਂ ਵਿੱਚ ਕਿਸ ਨੂੰ ਕਿੰਨੀ ਵੋਟ ਪ੍ਰਤੀਸ਼ਤ ਮਿਲੀ


2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸਭ ਤੋਂ ਵੱਧ 38.5 ਫੀਸਦੀ ਵੋਟਾਂ ਮਿਲੀਆਂ ਸਨ। ਜਦਕਿ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ 25.2 ਫੀਸਦੀ, ਆਮ ਆਦਮੀ ਪਾਰਟੀ ਨੂੰ 23.7 ਫੀਸਦੀ, ਭਾਜਪਾ ਗਠਜੋੜ ਨੂੰ 5.7 ਫੀਸਦੀ ਅਤੇ ਹੋਰਨਾਂ ਨੂੰ 7.2 ਫੀਸਦੀ ਵੋਟਾਂ ਮਿਲੀਆਂ ਸੀ।


ਇਹ ਵੀ ਪੜ੍ਹੋ: Petrol-Diesel under GST: ਜੀਐਸਟੀ ਦਰਾਂ ਵਧਾਉਣ ਦੀ ਥਾਂ ਪੈਟਰੋਲ- ਡੀਜ਼ਲ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਵੇ ਮੋਦੀ ਸਰਕਾਰ: ਭਗਵੰਤ ਮਾਨ