ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿਘੰ ਮਜੀਠੀਆ ਨੇ ਅੱਜ ਵੱਲ੍ਹਾ ਸਬਜ਼ੀ ਮੰਡੀ ਦੀ ਖਸਤਾ ਹਾਲਤ ਵਿਖਾ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਅੰਮ੍ਰਿਤਸਰ ਪੂਰਬੀ ਹਲਕੇ ਵਿਚਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹੀ।



ਵੱਲ੍ਹਾ ਸਬਜ਼ੀ ਮੰਡੀ ਵਿਚ ਮੌਕੇ ’ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੇ ਅਖੌਤੀ ਪੰਜਾਬ ਮਾਡਲ ਦੇ ਦਾਅਵਿਆਂ ਨਾਲ ਲੋਕਾਂ ਨੁੰ ਮੂਰਖ ਬਣਾਉਣਾ ਚਾਹੁੰਦਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਉਸਨੇ ਆਪਣੇ ਹਲਕੇ ਵਿਚ ਬੁਨਿਆਦੀ ਸਹੂਲਤਾਂ ਵੀ ਪ੍ਰਦਾਨ ਨਹੀਂ ਕੀਤੀਆਂ। 


ਉਹਨਾਂ ਕਿਹਾ ਕਿ ਲੋਕ ਵੇਖ ਸਕਦੇ ਹਨ ਕਿ ਕਿਵੇਂ ਵਪਾਰੀਆਂ ਨੂੰ ਇੰਨੇ ਮਾੜੇ ਹਾਲਾਤ ਵਿਚ ਉਹ ਵੀ ਡਰੇਨੇਜ ਸਹੂਲਤਾਂ ਤੋਂ ਬਗੈਰ ਹੀ ਆਪਣਾ ਕੰਮ ਕਰਨਾ ਪੈ ਰਿਹਾ ਹੈ ਜਦੋਂ ਕਿ ਇਹ ਹਰ ਸਾਲ ਸੈਂਕੜੇ ਕਰੋੜ ਰੁਪਏ ਦੇ ਟੈਕਸ ਭਰ ਕੇ ਸੂਬੇ ਦੇ ਖ਼ਜ਼ਾਨੇ ਵਿਚ ਆਪਣਾ ਯੋਗਦਾਨ ਪਾਉਂਦੇ ਹਨ।



ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਵਾਲੀ ਗੱਲ ਹੈ ਕਿ ਨਵਜੋਤ ਸਿੱਧੂ ਇਹ ਦਾਅਵੇ ਕਰ ਰਿਹਾ ਹੈ ਕਿ ਉਸਨੇ ਅੰਮ੍ਰਿਤਸਰ ਪੂਰਬੀ ਹਲਕੇ ਦਾ ਇਸ ਤਰੀਕੇ ਵਿਕਾਸ ਕੀਤਾ ਹੈ ਜਿਵੇਂ ਕਿਸੇ ਹੋਰ ਹਲਕੇ ਦਾ ਨਹੀਂ ਹੋਇਆ ਜਦੋਂ ਕਿ ਅਸਲੀਅਤ ਵਿਚ ਲੋਕ ਬੁਨਿਆਦੀ ਸਹੂਲਤਾਂ ਲਈ ਧਾਹਾਂ ਮਾਰ ਰਹੇ ਹਨ ਅਤੇ ਤਰਸਯੋਗ ਹਾਲਾਤ ਹੁਣ ਪੱਕਾ ਕੰਮ ਹੀ ਬਣ ਗਿਆ ਹੈ। 


ਉਹਨਾਂ ਕਿਹਾ ਕਿ ਸਿੱਧੂ ਜੋੜੇ ਨੇ 18 ਸਾਲਾਂ ਤੱਕ ਸੱਤਾ ਹੰਢਾਈ ਹੈ ਤੇ ਸਿੱਧੂ ਆਪ ਐਮ ਪੀ ਤੇ ਸੂਬਾਈ ਕੈਬਨਿਟ ਮੰਤਰਹੇ ਹਨ। ਉਹਨਾਂ ਦੀ ਪਤਨੀ ਮੁੱਖ ਪਾਰਲੀਮਾਨੀ ਸਕੱਤਰ ਰਹੀ ਹੈ। ਇੰਨੀਆ ਅਹਿਮ ਥਾਵਾਂ ’ਤੇ ਬਣੇ ਰਹਿਣ ਦੇ ਬਾਵਜੂਦ ਜੋੜੇ ਨੇ ਹਲਕੇ ਦੇ ਲੋਕਾਂ ਲਈ ਆਪਣੇ ਦਰ ਬੰਦ ਕਰ ਕੇ ਰੱਖੇ।


 


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ