ਪਠਾਨਕੋਟ: ਪਠਾਨਕੋਟ ਦੇ ਭੋਆ ਹਲਕਾ 'ਚ ਕਾਂਗਰਸੀ ਉਮੀਦਵਾਰ ਜੋਗਿੰਦਰ ਪਾਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ 'ਤੇ ਨਿਸ਼ਾਨਾ ਸਾਧਿਆ।


ਚਰਨਜੀਤ ਚੰਨੀ ਨੇ ਕਿਹਾ ਕਿ "ਸਿਆਸੀ ਪਾਰਟੀਆਂ ਦੇ ਨਾਲ-ਨਾਲ ਕੇਂਦਰੀ ਏਜੰਸੀਆਂ ਵੀ ਫਿਰੋਜ਼ਪੁਰ 'ਚ ਚੋਣ ਪ੍ਰਚਾਰ ਕਰਨ 'ਚ ਲੱਗੀਆਂ ਹੋਈਆਂ ਹਨ। ਸਾਨੂੰ ਲੋਕਾਂ 'ਤੇ ਲਾਠੀਆਂ ਦੀ ਵਰਤੋਂ ਕਰਨ ਲਈ ਕਿਹਾ ਜੋ ਅਸੀਂ ਨਹੀਂ ਵਰਤੀਆਂ, ਜਿਸ ਦੇ ਨਤੀਜੇ ਸਾਨੂੰ ਭੁਗਤਣੇ ਪੈਣਗੇ।"


ਭੋਆ ਪਹੁੰਚੇ ਚਰਨਜੀਤ ਸਿੰਘ ਚੰਨੀ ਨੇ ਕਾਂਗਰਸੀ ਉਮੀਦਵਾਰ ਜੋਗਿੰਦਰ ਪਾਲ ਦੇ ਹੱਕ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਲੋਕਾਂ ਨੂੰ ਜੋਗਿੰਦਰ ਪਾਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।


ਇਸ ਦੌਰਾਨ ਚਰਨਜੀਤ ਚੰਨੀ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ ਅਤੇ ED ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ "ਸਿਆਸੀ ਹੀ ਨਹੀਂ ਪੰਜਾਬ 'ਚ ਚੋਣਾਂ ਦੌਰਾਨ ਕੇਂਦਰੀ ਏਜੰਸੀਆਂ ਵੀ ਲੱਗੀਆਂ ਹੋਈਆਂ ਹਨ। ਸਾਨੂੰ ਕਿਹਾ ਗਿਆ ਕਿ ਫਿਰੋਜ਼ਪੁਰ 'ਚ ਅਸੀਂ ਲੋਕਾਂ 'ਤੇ ਲਾਠੀਆਂ ਚਲਾਈਏ ਪਰ ਅਸੀਂ ਨਹੀਂ ਚਲਾਈਆਂ। ਜਿਸ ਦਾ ਨਤੀਜਾ ਸਾਨੂੰ ਭੁਗਤਣਾ ਪੈ ਰਿਹਾ ਹੈ।"


ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ, "ਕੇਜਰੀਵਾਲ ਪੰਜਾਲੀ ਨੂੰ ਨਹੀਂ ਜਾਣਦਾ, ਇਹ ਆਮ ਆਦਮੀ ਕਿਵੇਂ ਹੋ ਸਕਦਾ ਹੈ।" ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿਹੜਾ ਬੰਦਾ ਪਾਰਲੀਮੈਂਟ 'ਚ ਸ਼ਰਾਬ ਪੀਂਦਾ ਹੈ, ਉਹ ਭਗਵੰਤ ਮਾਨ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਸਕਦਾ ਹੈ।


ਮਜੀਠੀਆ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ, "ਨਸ਼ੇ ਦੇ ਵਪਾਰੀਆਂ 'ਤੇ ਠੋਕ ਕੇ ਪਰਚਾ ਦਿੱਤਾ ਹੈ ਜੋ ਸੁਪਰੀਮ ਕੋਰਟ ਤੱਕ ਟੁੱਟ ਨਹੀਂ ਸਕਿਆ।ਹੁਣ ਉਸਨੂੰ ਸਰੰਡਰ ਕਰਨਾ ਪਾਏਗਾ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ