ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਲੋਕ ਸਭਾ ਚੋਣਾਂ 7 ਪੜਾਵਾਂ 'ਚ ਹੋਣਗੀਆਂ। ਇਸ ਵਾਰ cVIGIL ਐਪ 'ਚ ਵੀ ਕਈ ਬਦਲਾਅ ਕੀਤੇ ਗਏ ਹਨ। ਦੱਸ ਦੇਈਏ ਕਿ VIGIL ਐਪ ਨੂੰ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਲਾਂਚ ਕੀਤਾ ਗਿਆ ਸੀ। ਇਸ ਐਪ ਰਾਹੀਂ ਦੇਸ਼ ਭਰ ਦੇ ਵੋਟਰ ਆਪਣੇ ਚੋਣ ਖੇਤਰ 'ਚ ਹੋ ਰਹੀ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਸ਼ਿਕਾਇਤ ਚੁਕਟੀਆਂ 'ਚ ਕਰ ਸਕੇਗਾ ਅਤੇ ਖਾਸ ਗੱਲ ਇਹ ਹੈ ਕਿ ਸ਼ਿਕਾਇਤ ਤੋਂ ਬਾਅਦ 100 ਮਿੰਟਾਂ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ। ਗੜਬੜੀ ਦੇ ਸਬੂਤ ਦੇ ਤੌਰ 'ਤੇ ਵੋਟਰ ਫੋਟੋ ਅਤੇ ਵੀਡੀਓ ਵੀ ਭੇਜ ਸਕਣਗੇ।


ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਸ ਐਪ ਨੂੰ ਭਾਰਤੀ ਚੋਣ ਕਮਿਸ਼ਨ ਨੇ ਲਾਂਚ ਕੀਤਾ ਹੈ ਅਤੇ ਇਸ ਐਪ ਦਾ ਨਾਂ cVIGIL ਹੈ, ਜਿਸਨੂੰ ਤੁਸੀਂ ਆਪਣੇ ਐਂਡਰਾਇਡ ਫੋਨ 'ਚ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਐਪ 'ਚ ਮੋਬਾਇਲ ਨੰਬਰ ਦੇ ਨਾਲ ਕੁਝ ਜਾਣਕਾਰੀ ਦੇ ਕੇ ਤੁਹਾਨੂੰ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਇਸ ਐਪ ਨਾਲ ਤੁਸੀਂ ਸਿੱਧੇ ਤੌਰ 'ਤੇ ਆਪਣੇ ਫੋਨ ਦਾ ਕੈਮਰਾ ਓਪਨ ਕਰ ਸਕਦੇ ਹੋ ਅਤੇ ਵੀਡੀਓ ਰਿਕਾਰਡ ਕਰ ਸਕਦੇ ਹੋ ਅਤੇ ਫੋਟੋ ਕਲਿੱਕ ਕਰ ਸਕਦੇ ਹੋ।


 ਇਸ ਐਪ 'ਚ ਤੁਸੀਂ ਲੋਕੇਸ਼ਨ ਦੀ ਵੀ ਜਾਣਕਾਰੀ ਦੇ ਸਕਦੇ ਹੋ ਕਿ ਕਿਹੜੇ ਜਗ੍ਹਾ 'ਤੇ ਚੋਣਾਂ ਨੂੰ ਲੈ ਕੇ ਗੜਬੜੀ ਹੋ ਰਹੀ ਹੈ। ਉਦਾਹਰਣ ਦੇ ਤੌਰ 'ਤੇ ਕਿਸੇ ਨੂੰ ਪੈਸੇ ਦੇ ਕੇ ਵੋਟ ਖਰੀਦਿਆ ਜਾ ਰਿਹਾ ਹੈ। ਇਸ ਵਿਚ ਤੁਹਾਨੂੰ ਇਕ ਡਿਸਕ੍ਰਿਪਸ਼ਨ ਬਾਕਸ ਵੀ ਮਿਲਦਾ ਹੈ, ਜਿਸ ਵਿਚ ਤੁਸੀਂ ਪੂਰੀ ਜਾਣਕਾਰੀ ਟਾਈਪ ਕਰ ਸਕਦੇ ਹੋ। ਕਿਸੇ ਘਟਨਾ ਬਾਰੇ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਤੁਸੀਂ ਉਸਨੂੰ ਸਬਮਿਟ ਕਰ ਸਕਦੇ ਹੋ। ਇਸਤੋਂ ਬਾਅਦ ਤੁਹਾਨੂੰ ਦਿਸੇਗਾ ਕਿ ਕੁੱਲ ਕਿੰਨੀਆਂ ਸ਼ਿਕਾਇਤਾਂ ਕੀਤੀਆਂ ਹਨ ਅਤੇ ਉਨ੍ਹਾਂ 'ਚੋਂ ਕਿੰਨੀਆਂ 'ਤੇ ਕਾਰਕਵਾਈ ਹੋਈ ਹੈ ਅਤੇ ਕਿੰਨੀਆਂ ਫੇਲ੍ਹ ਹੋਈਆਂ ਹਨ। ਨਾਲ ਹੀ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਤੁਹਾਡੀ ਸ਼ਿਕਾਇਤ ਦੀ ਜਾਂਚ ਦਾ ਕੰਮ ਕਿਸਨੂੰ ਸੌਂਪਿਆ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।