Punjab Elections Results 2022: ਪੰਜਾਬ ਵਿੱਚ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਇੱਥੇ 'ਆਪ' ਦੇ ਸ਼ਾਨਦਾਰ ਪ੍ਰਦਰਸ਼ਨ ਬਾਰੇ ਟਵੀਟ ਕਰਦੇ ਹੋਏ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ- ਪੰਜਾਬ ਦੇ ਲੋਕਾਂ ਨੂੰ ਇਸ ਇਨਕਲਾਬ ਲਈ ਬਹੁਤ-ਬਹੁਤ ਵਧਾਈਆਂ।
ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਆ ਰਹੇ ਹਨ। ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਮਨੀਪੁਰ ਅਤੇ ਪੰਜਾਬ ਦੇ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਉੱਤਰ ਪ੍ਰਦੇਸ਼ ਵਿੱਚ ਚੋਣਾਂ 10 ਫਰਵਰੀ ਨੂੰ ਪਹਿਲੇ ਪੜਾਅ ਦੀ ਵੋਟਿੰਗ ਨਾਲ ਸ਼ੁਰੂ ਹੋਈਆਂ ਅਤੇ 7 ਮਾਰਚ ਨੂੰ ਸੱਤਵੇਂ ਗੇੜ ਦੀ ਵੋਟਿੰਗ ਨਾਲ ਸਮਾਪਤ ਹੋਈਆਂ।
Punjab Election 2022: ਕੈਪਟਨ ਅਮਰਿੰਦਰ ਸਿੰਘ 'ਆਪ' ਉਮੀਦਵਾਰ ਤੋਂ 13 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰੇ
ਉੱਤਰ ਪ੍ਰਦੇਸ਼ ਦੀਆਂ 403, ਪੰਜਾਬ ਦੀਆਂ 117, ਗੋਆ ਦੀਆਂ 40, ਉਤਰਾਖੰਡ ਦੀਆਂ 70 ਅਤੇ ਮਨੀਪੁਰ ਦੀਆਂ 60 ਸੀਟਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਬਹੁਮਤ ਦਾ ਅੰਕੜਾ ਉੱਤਰ ਪ੍ਰਦੇਸ਼ ਵਿੱਚ 202, ਗੋਆ ਵਿੱਚ 21, ਉੱਤਰਾਖੰਡ ਵਿੱਚ 36, ਮਨੀਪੁਰ ਵਿੱਚ 31 ਅਤੇ ਪੰਜਾਬ ਵਿੱਚ 59 ਹੈ। ਯਾਨੀ ਇਨ੍ਹਾਂ ਰਾਜਾਂ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਇੰਨੀਆਂ ਸੀਟਾਂ ਜਿੱਤਣੀਆਂ ਪੈਣਗੀਆਂ। ਜਿਨ੍ਹਾਂ 5 ਸੂਬਿਆਂ 'ਚ ਚੋਣਾਂ ਹੋ ਚੁੱਕੀਆਂ ਹਨ, ਉਨ੍ਹਾਂ 'ਚੋਂ 4 'ਚ ਭਾਜਪਾ ਦੀ ਸਰਕਾਰ ਹੈ। ਗੋਆ, ਯੂਪੀ, ਉਤਰਾਖੰਡ ਅਤੇ ਮਨੀਪੁਰ ਵਿੱਚ ‘ਕਮਲ’ ਖਿੜ ਰਿਹਾ ਹੈ, ਜਦੋਂ ਕਿ ਪੰਜਾਬ ਵਿੱਚ ਕਾਂਗਰਸ ਸੱਤਾ ਵਿੱਚ ਹੈ।