ਮਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਭਗਵੰਤ ਮਾਨ ਦੀ ਕੈਬਨਿਟ ਦਾ ਗਠਨ ਹੋ ਗਿਆ ਹੈ। ਤੁਰੰਤ ਮਾਨ ਸਰਕਾਰ ਵੀ ਹਰਕਤ ਵਿੱਚ ਆ ਗਈ ਤੇ 25 ਹਜ਼ਾਰ ਨੌਕਰੀਆਂ ਦਾ ਰਾਹ ਸਾਫ਼ ਕਰ ਦਿੱਤਾ ਹੈ। ਪੰਜਾਬ ਵਿੱਚ ਫੈਸਲੇ ਲਏ ਜਾ ਰਹੇ ਹਨ ਪਰ ਇਸ ਕਾਰਵਾਈ ਰਾਹੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਨਜ਼ਰਾਂ ਆਉਣ ਵਾਲੀਆਂ ਗੁਜਰਾਤ ਚੋਣਾਂ ’ਤੇ ਟਿਕੀਆਂ ਹੋਈਆਂ ਹਨ। ਪੰਜਾਬ ਦੀ ਸੱਤਾ ਨਾਲ ਆਮ ਆਦਮੀ ਪਾਰਟੀ ਪੂਰੇ ਦੇਸ਼ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ।
ਕੇਜਰੀਵਾਲ ਦੀ ਨਜ਼ਰ ਹਿਮਾਚਲ ਤੇ ਗੁਜਰਾਤ 'ਤੇ
ਅਸਲ ਵਿੱਚ ਇਨ੍ਹਾਂ ਸਾਰੇ ਫੈਸਲਿਆਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਹੈ ਪਰ ਦੂਜੇ ਸੂਬਿਆਂ ਵਿੱਚ ਦਾਖ਼ਲੇ ਦੇ ਰਾਹ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿੱਚ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋਣੀਆਂ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
2 ਅਪ੍ਰੈਲ ਨੂੰ 'ਆਪ' ਅਹਿਮਦਾਬਾਦ 'ਚ ਰੋਡ ਸ਼ੋਅ ਕਰਨ ਜਾ ਰਹੀ ਹੈ। ਇਸ ਰੋਡ ਸ਼ੋਅ 'ਚ ਕੇਜਰੀਵਾਲ ਤੇ ਮਾਨ ਇਕੱਠੇ ਹੋਣਗੇ। ਦਿੱਲੀ ਮਾਡਲ ਰਾਹੀਂ ਪੰਜਾਬ ਵਿੱਚ ਜ਼ਮੀਨ ਤਿਆਰ ਕੀਤੀ ਗਈ ਸੀ ਅਤੇ ਹੁਣ ਪੰਜਾਬ ਰਾਹੀਂ ‘ਆਪ’ ਪੂਰੇ ਦੇਸ਼ ਵਿੱਚ ਫੈਲਣਾ ਚਾਹੁੰਦੀ ਹੈ ਅਤੇ ਇਸੇ ਲਈ ‘ਆਪ’ ਹਰ ਫੈਸਲੇ ਨਾਲ ਸੰਦੇਸ਼ ਦੇ ਰਹੀ ਹੈ।
'ਆਪ' ਦੇ ਨਵੇਂ ਚੁਣੇ ਵਿਧਾਇਕਾਂ ਨੂੰ ਸੰਬੋਧਨ ਕਰਨਗੇ ਕੇਜਰੀਵਾਲ
ਹੁਣ ਲੋਕਾਂ ਦੀ ਸਰਕਾਰ ਦਾ ਅਕਸ ਅੱਜ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਭਾਰਿਆ ਜਾਵੇਗਾ। ਕੇਜਰੀਵਾਲ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਦੇ ਨਵੇਂ ਚੁਣੇ ਗਏ 'ਆਪ' ਵਿਧਾਇਕਾਂ ਨੂੰ ਸੰਬੋਧਨ ਕਰਨਗੇ। ਭਾਸ਼ਣ ਵਿਧਾਇਕਾਂ ਨੂੰ ਹੋਵੇਗਾ, ਪਰ ਨਿਸ਼ਾਨਾ ਦੇਸ਼ ਦੀ ਰਾਜਨੀਤੀ 'ਤੇ ਹੋਵੇਗਾ।
ਇਸ ਸਹੁੰ ਚੁੱਕ ਸਮਾਗਮ ਤੋਂ ਆਮ ਆਦਮੀ ਪਾਰਟੀ ਨੇ ਵੀ ਸਿੱਧਾ ਸੁਨੇਹਾ ਦਿੱਤਾ ਹੈ। ਇਸ ਸਹੁੰ ਚੁੱਕ ਸਮਾਗਮ ਵਿੱਚ ਕੇਜਰੀਵਾਲ ਜਾਂ ਦਿੱਲੀ ਸਰਕਾਰ ਦਾ ਕੋਈ ਮੰਤਰੀ ਸ਼ਾਮਲ ਨਹੀਂ ਸੀ। ਇੱਥੋਂ ਤੱਕ ਕਿ ਪੰਜਾਬ ਚੋਣ ਇੰਚਾਰਜ ਜਰਨੈਲ ਸਿੰਘ ਤੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਵੀ ਸ਼ਮੂਲੀਅਤ ਨਹੀਂ ਕੀਤੀ। ਇਹ ਸਪੱਸ਼ਟ ਸੰਕੇਤ ਸੀ ਕਿ ਪੰਜਾਬ ਵਿੱਚ ਭਗਵੰਤ ਮਾਨ ਨੂੰ ਖੁੱਲ੍ਹਾ ਹੱਥ ਮਿਲ ਗਿਆ ਹੈ।
ਸਰਕਾਰ ਚਲਾਉਣ ਵਿੱਚ ਦਿੱਲੀ ਦਾ ਦਖਲ ਘੱਟਦਾ ਜਾ ਰਿਹਾ ਹੈ। ਮਾਨ ਦੀ ਕੈਬਨਿਟ ਵਿੱਚ ਅੱਖਾਂ ਦੀ ਡਾਕਟਰ ਬਲਜੀਤ ਕੌਰ ਸਮੇਤ ਦੋ ਡਾਕਟਰ ਸ਼ਾਮਲ ਹਨ, ਜੋ ਪਹਿਲੀ ਵਾਰ ਲੜੇ, ਜਿੱਤੇ ਤੇ ਮੰਤਰੀ ਬਣੇ। ਇਸ ਤੋਂ ਇਲਾਵਾ 2 ਵਕੀਲ, 1 ਇੰਜਨੀਅਰ, 1 ਸਾਬਕਾ ਅਧਿਕਾਰੀ ਤੇ 2 ਕਿਸਾਨ ਸ਼ਾਮਲ ਹਨ ਜੋ ਪੰਜਾਬ ਲਈ ਸਿੱਧਾ ਸੁਨੇਹਾ ਹੈ।
ਪਹਿਲੇ ਦਿਨ ਪੰਜਾਬ ਕੈਬਨਿਟ ਨੇ ਕੀ ਲਏ ਫੈਸਲੇ?
ਕੁੱਲ 25 ਹਜ਼ਾਰ ਨੌਕਰੀਆਂ ਰਾਹੀਂ ਨੌਜਵਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
15 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਕੇ ਸੁਰੱਖਿਆ ਦਾ ਭਰੋਸਾ।
23 ਮਾਰਚ ਤੋਂ ਹੈਲਪਲਾਈਨ ਰਾਹੀਂ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦਾ ਸੁਨੇਹਾ।
ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਪਿੰਡ ਖੜਕੜ ਕਲਾਂ ਵਿੱਚ ਭਗਵੰਤ ਮਾਨ ਨੇ ਸਹੁੰ ਚੁੱਕ ਕੇ ਰਾਸ਼ਟਰਵਾਦ ਦਾ ਸੰਦੇਸ਼ ਦਿੱਤਾ।
ਦੇਸ਼ ਦੀ ਸਿਆਸਤ ਨੂੰ ਹੁਲਾਰਾ ਦੇਣਗੇ ਕੇਜਰੀਵਾਲ! ਹੁਣ 2 ਅਪ੍ਰੈਲ ਨੂੰ ਭਗਵੰਤ ਨਾਲ ਅਹਿਮਦਾਬਾਦ 'ਚ ਰੋਡ ਸ਼ੋਅ
abp sanjha
Updated at:
20 Mar 2022 10:13 AM (IST)
Edited By: sanjhadigital
ਚੰਡੀਗੜ੍ਹ: ਪੰਜਾਬ 'ਚ ਭਗਵੰਤ ਮਾਨ ਦੀ ਕੈਬਨਿਟ ਦਾ ਗਠਨ ਹੋ ਗਿਆ ਹੈ। ਤੁਰੰਤ ਮਾਨ ਸਰਕਾਰ ਵੀ ਹਰਕਤ ਵਿੱਚ ਆ ਗਈ ਤੇ 25 ਹਜ਼ਾਰ ਨੌਕਰੀਆਂ ਦਾ ਰਾਹ ਸਾਫ਼ ਕਰ ਦਿੱਤਾ ਹੈ।
ਮਾਨ-ਕੇਜਰੀਵਾਲ
NEXT
PREV
Published at:
20 Mar 2022 10:13 AM (IST)
- - - - - - - - - Advertisement - - - - - - - - -