Haryana Assembly Election Results 2024: ਹਰਿਆਣਾ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਸਵੇਰੇ 8.40 ਵਜੇ ਤੱਕ ਦੇ ਰੁਝਾਨਾਂ ਮੁਤਾਬਕ ਸੂਬੇ 'ਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ। ਕਾਂਗਰਸ ਨੇ ਰੁਝਾਨਾਂ ਵਿੱਚ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਕਾਂਗਰਸ 57 ਸੀਟਾਂ 'ਤੇ ਅੱਗੇ ਹੈ। ਜਦਕਿ ਭਾਜਪਾ 20 ਸੀਟਾਂ 'ਤੇ ਅੱਗੇ ਹੈ। ਇਨੈਲੋ ਦੋ 'ਤੇ ਅੱਗੇ ਹੈ। ਬਾਕੀ 7 ਸੀਟਾਂ 'ਤੇ ਅੱਗੇ ਹਨ। ਇੱਥੇ ਸਰਕਾਰ ਬਣਾਉਣ ਲਈ 46 ਸੀਟਾਂ ਦੀ ਲੋੜ ਹੈ।


ਵੱਡੇ ਚਿਹਰਿਆਂ 'ਚੋਂ ਵਿਨੇਸ਼ ਫੋਗਾਟ ਜੁਲਾਨਾ ਤੋਂ ਅੱਗੇ ਹਨ। ਨਾਇਬ ਸਿੰਘ ਸੈਣੀ ਲਾਡਵਾ ਤੋਂ ਅੱਗੇ ਹਨ। ਅੰਬਾਲਾ ਕੈਂਟ ਤੋਂ ਅਨਿਲ ਵਿੱਜ, ਕੈਥਲ ਤੋਂ ਆਦਿਤਿਆ ਸੁਰਜੇਵਾਲਾ, ਰੇਵਾੜੀ ਤੋਂ ਚਿਰੰਜੀਵ ਰਾਓ, ਏਲਨਾਬਾਦ ਤੋਂ ਅਭੈ ਚੌਟਾਲਾ ਅੱਗੇ ਹਨ।



ਪਿੱਛੇ ਦੁਸ਼ਯੰਤ ਚੌਟਾਲਾ


ਉਚਾਨਾ ਕਲਾਂ ਵਿੱਚ ਜੇਜੇਪੀ ਆਗੂ ਦੁਸ਼ਯੰਤ ਚੌਟਾਲਾ ਪਛੜ ਰਹੇ ਹਨ। ਹਿਸਾਰ ਤੋਂ ਆਜ਼ਾਦ ਉਮੀਦਵਾਰ ਸਾਵਿਤਰੀ ਜਿੰਦਲ ਅੱਗੇ ਹੈ। ਨਾਰਗੌਂਦ 'ਚ ਭਾਜਪਾ ਨੇਤਾ ਕੈਪਟਨ ਅਭਿਮਨਿਊ ਪਛੜ ਰਹੇ ਹਨ। ਤੋਸ਼ਾਮ ਤੋਂ ਭਾਜਪਾ ਆਗੂ ਸ਼ਰੂਤੀ ਚੌਧਰੀ ਅੱਗੇ ਚੱਲ ਰਹੀ ਹੈ। ਅਟਲੀ ਤੋਂ ਭਾਜਪਾ ਆਗੂ ਆਰਤੀ ਸਿੰਘ ਰਾਓ ਅੱਗੇ ਚੱਲ ਰਹੀ ਹੈ। ਕਰਨਾਲ ਦੀਆਂ ਸਾਰੀਆਂ 5 ਸੀਟਾਂ 'ਤੇ ਕਾਂਗਰਸ ਅੱਗੇ ਹੈ। ਇਸ ਨੂੰ ਮਨੋਹਰ ਲਾਲ ਖੱਟਰ ਦਾ ਗੜ੍ਹ ਮੰਨਿਆ ਜਾਂਦਾ ਹੈ।


ਹਰਿਆਣਾ ਵਿੱਚ 5 ਅਕਤੂਬਰ ਨੂੰ ਵੋਟਿੰਗ ਹੋਈ ਸੀ। ਇਸ ਤੋਂ ਬਾਅਦ ਐਗਜ਼ਿਟ ਪੋਲ 'ਚ ਕਾਂਗਰਸ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ। ਇੱਥੇ ਕਾਂਗਰਸ ਦੇ ਸਾਹਮਣੇ ਮੁੱਖ ਮੰਤਰੀ ਚੁਣਨ ਦੀ ਚੁਣੌਤੀ ਹੈ। ਇੱਥੇ ਮੁੱਖ ਮੰਤਰੀ ਦੇ ਅਹੁਦੇ ਲਈ ਮੁੱਖ ਦਾਅਵੇਦਾਰ ਭੁਪਿੰਦਰ ਸਿੰਘ ਹੁੱਡਾ, ਕੁਮਾਰੀ ਸ਼ੈਲਜਾ ਅਤੇ ਰਣਦੀਪ ਸਿੰਘ ਸੂਰਜੇਵਾਲਾ ਹਨ।


ਬੀਜੇਪੀ ਦਾ ਵੱਡਾ ਦਾਅਵਾ


ਜਦਕਿ ਭਾਜਪਾ ਨੂੰ ਆਸ ਹੈ ਕਿ ਪਾਰਟੀ ਇੱਥੇ ਜਿੱਤ ਦੀ ਹੈਟ੍ਰਿਕ ਲਗਾਵੇਗੀ। ਤੜਕੇ ਪੂਜਾ ਅਰਚਨਾ ਕਰਨ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਾਅਵਾ ਕੀਤਾ ਕਿ ਪਾਰਟੀ ਸੂਬੇ ਵਿੱਚ ਤੀਜੀ ਵਾਰ ਸਰਕਾਰ ਬਣਾਏਗੀ।


ਅੱਜ ਹਰਿਆਣਾ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੇ ਵੀ ਨਤੀਜੇ ਆ ਰਹੇ ਹਨ। ਇੱਥੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਗਠਜੋੜ 36 ਸੀਟਾਂ 'ਤੇ ਅੱਗੇ ਹੈ। ਜਦਕਿ ਭਾਜਪਾ 28 ਸੀਟਾਂ 'ਤੇ ਅੱਗੇ ਹੈ। ਪੀਡੀਪੀ 4 ਸੀਟਾਂ 'ਤੇ ਅੱਗੇ ਹੈ। ਹੋਰ ਉਮੀਦਵਾਰ 11 ਸੀਟਾਂ 'ਤੇ ਅੱਗੇ ਹਨ।