ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਉੱਪਰ ਵਿਕਟਾਂ ਵੇਚਣ ਦੇ ਇਲਜ਼ਾਮ ਮਗਰੋਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਟਿਕਟਾਂ ਵੇਚਣ ਦਾ ਕੰਮ ਸੁਖਬੀਰ ਬਾਦਲ ਦਾ ਹੈ ਤਾਂ ਉਹਸ ਨੂੰ ਹੀ ਪਤਾ ਹੈ। ਉਨ੍ਹਾਂ ਕਿਹਾ ਕਿ ਮਾਫੀਆ ਰਾਜ ਵੀ ਸੁਖਬੀਰ ਨੇ ਸ਼ੁਰੂ ਕੀਤਾ ਸੀ। ਨਵਜੋਤ ਨੇ ਕਿਹਾ ਕਿ ਜੇ ਸੁਖਬੀਰ ਬਾਦਲ ਪੰਜਾਬ ਦਾ ਭਲਾ ਚਾਹੁੰਦਾ ਤਾਂ ਪੰਜਾਬ ਛੱਡ ਦੇਵੇ।



ਨਵਜੋਤ ਕੌਰ ਨੇ ਅੱਜ ਵਿਧਾਨ ਸਭਾ ਹਲਕਾ ਪੂਰਬੀ 'ਚ ਚੋਣ ਪ੍ਰਚਾਰ ਕੀਤਾ ਤੇ ਕਈ ਮੀਟਿੰਗਾਂ ਨੂੰ ਸੰਬੋਧਨ ਕੀਤਾ। ਅੰਮ੍ਰਿਤਸਰ ਪੂਰਬੀ ਹਲਕੇ ਦੇ ਮੋਹਕਮਪੁਰਾ ਵਿਖੇ ਚੋਣ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਡਾ. ਸਿੱਧੂ ਨੇ ਨਵਜੋਤ ਸਿੱਧੂ ਦੀ ਪੰਜਾਬ ਪ੍ਰਤੀ, ਅੰਮ੍ਰਿਤਸਰ ਪ੍ਰਤੀ ਸੋਚ ਤੇ ਹਲਕੇ ਪ੍ਰਤੀ ਸੋਚ ਬਾਰੇ ਜਾਣੂ ਕਰਵਾਇਆ।

ਇਸ ਮੌਕੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਮੈਡਮ ਸਿੱਧੂ ਨੇ ਕਿਹਾ ਕਿ ਟਿਕਟਾਂ ਵੇਚਣ ਦਾ ਕੰਮ ਸੁਖਬੀਰ ਬਾਦਲ ਨੇ ਸ਼ੁਰੂ ਕੀਤਾ ਸੀ ਤਾਂ ਉਸ ਨੂੰ ਜਿਆਦਾ ਪਤਾ ਹੈ। ਮਾਫੀਆ ਰਾਜ ਵੀ ਸੁਖਬੀਰ ਬਾਦਲ ਨੇ ਸ਼ੁਰੂ ਕੀਤਾ, ਸੁਖਬੀਰ ਬਾਦਲ ਪੰਜਾਬ ਛੱਡ ਜਾਵੇ ਤਾਂ ਪੰਜਾਬ ਦਾ ਭਲਾ ਹੋ ਜਾਵੇਗਾ।

ਨਵਜੋਤ ਸਿੱਧੂ ਨੇ ਕਿਹਾ ਮੈਂ ਹਮੇਸ਼ਾ ਆਪਣੀ ਗੱਲ ਸਾਹਮਣੇ ਰੱਖਦੀ ਹਾਂ ਕਦੇ ਵੀ ਹਾਈਕਮਾਂਡ ਨੂੰ ਚੈਲੰਜ ਨਹੀਂ ਕੀਤਾ। ਡਾ. ਸਿੱਧੂ ਨੇ ਸੁਖਬੀਰ ਬਾਦਲ ਦੇ ਇਲਜਾਮਾਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਵਿਧਾਇਕ ਨੂੰ ਫੜ ਲੈਂਦੇ ਹਰ ਪਰ ਹੇਠਾਂ ਤੋਂ ਉਪਰ ਤਕ ਚੋਰ ਬੈਠੇ ਹਨ, ਵਿਧਾਇਕ ਤਾਂ ਪੈਸੇ ਜਾਰੀ ਕਰਵਾਉਂਦੇ ਹਨ।

ਡਾ. ਸਿੱਧੂ ਨੇ ਕਿਹਾ ਕਿ ਜੇਕਰ ਬਾਕੀ ਕੰਮਾਂ 'ਚ ਮੈਰਿਟ ਦੇਖੀ ਜਾਂਦੀ ਹੈ ਤਾਂ ਸਿਆਸਤਦਾਨ ਚੁਣਨ ਵੇਲੇ ਮੈਰਿਟ ਦੇਖਣੀ ਚਾਹੀਦੀ ਹੈ। ਮੈਂ ਹਮੇਸ਼ਾ ਆਪਣੇ ਵਿਚਾਰ ਦਿੰਦੀ ਹੈ ਮੈਂ ਅਨੁਸ਼ਾਸ਼ਨ ਦੀ ਗੱਲ ਕਰਦੀ ਹਾਂ, ਭ੍ਰਿਸ਼ਟਾਚਾਰ ਨਹੀਂ ਹੋਣਾ ਚਾਹੀਦਾ, ਗਰੀਬਾਂ ਤਕ ਸਾਮਾਨ ਪੁੱਜਣਾ ਚਾਹੀਦਾ ਹੈ। ਨਵਜੋਤ ਕੌਰ ਸਿੱਧੂ ਨੇ ਫਿਰ ਕਿਹਾ ਕਿ ਚੰਨੀ ਸਾਡੇ ਤੋਂ ਵੱਧ ਅਮੀਰ ਹੈ।