Navjot Kaur Sidhu thinking to leave politics, might become doctor again


Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬੇ ਦੀ ਰਾਜਨੀਤੀ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਪੰਜਾਬ ਕਾਂਗਰਸ ਦੀ ਆਗੂ ਨਵਜੋਤ ਕੌਰ ਸਿੱਧੂ ਸਿਆਸਤ ਛੱਡਣ ਦਾ ਮਨ ਬਣਾ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਅਤੇ ਨਵਜੋਤ ਕੌਰ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਹੈ ਕਿ ਚੋਣਾਂ ਤੋਂ ਬਾਅਦ ਇਹ ਕਾਫੀ ਹੱਦ ਤੱਕ ਸੰਭਵ ਹੈ।


ਨਵਜੋਤ ਕੌਰ ਸਿੱਧੂ ਪਿਛਲੇ ਕੁਝ ਮਹੀਨਿਆਂ ਤੋਂ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੀ ਹੈ। ਨਵਜੋਤ ਕੌਰ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ ਦੇ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਸੀ। ਨਵਜੋਤ ਕੌਰ ਨੇ ਕਿਹਾ ਕਿ ਨਵਜੋਤ ਸਿੱਧੂ ਚਰਨਜੀਤ ਸਿੰਘ ਚੰਨੀ ਨਾਲੋਂ ਬਿਹਤਰ ਉਮੀਦਵਾਰ ਸਾਬਤ ਹੋ ਸਕਦੇ ਸੀ।


ਨਵਜੋਤ ਕੌਰ ਸਿੱਧੂ ਮੁੜ ਤੋਂ ਡਾਕਟਰੀ ਪੇਸ਼ੇ ਵਿੱਚ ਜਾਣ ਬਾਰੇ ਵਿਚਾਰ ਕਰ ਰਹੀ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਜੇਕਰ ਰਾਜਨੀਤੀ 'ਚ ਉਨ੍ਹਾਂ ਦੇ ਕੰਮ ਨਹੀਂ ਆਏ ਤਾਂ ਉਹ ਇਕ ਵਾਰ ਫਿਰ ਤੋਂ ਡਾਕਟਰੀ ਕਿੱਤੇ ਨੂੰ ਅਪਣਾਉਣਾ ਚਾਹੁੰਦੀ ਹੈ।


ਸਿੱਧੂ ਸਿਆਸਤ ਨਹੀਂ ਛੱਡਣਗੇ


ਨਵਜੋਤ ਸਿੰਘ ਸਿੱਧੂ ਵੀ ਨਵਜੋਤ ਕੌਰ ਦੇ ਇਸ ਫੈਸਲੇ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ, ''ਮੇਰੀ ਪਤਨੀ ਨੇ ਜੋ ਕਿਹਾ ਹੈ, ਉਹ ਸਹੀ ਹੈ। ਅਸੀਂ ਆਪਣਾ ਪਰਿਵਾਰ ਵੀ ਚਲਾਉਣਾ ਹੈ। ਉਹ ਡਾਕਟਰੀ ਪੇਸ਼ੇ ਵਿੱਚ ਵਾਪਸ ਜਾ ਸਕਦੀ ਹੈ।


ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਰਾਜਨੀਤੀ ਵਿੱਚ ਬਣੇ ਰਹਿਣ ਦੀ ਗੱਲ ਕਹੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ, ''ਮੈਂ ਮਨੋਰੰਜਨ ਜਗਤ ਨਾਲੋਂ ਪੰਜਾਬ ਨੂੰ ਚੁਣਿਆ। ਮੈਂ ਉੱਥੇ ਕਰੋੜਾਂ ਰੁਪਏ ਕਮਾ ਸਕਦਾ ਸੀ। ਪਰ ਮੈਂ ਕਿਸੇ ਵੀ ਕੀਮਤ 'ਤੇ ਪੰਜਾਬ ਨਹੀਂ ਛੱਡਣਾ ਚਾਹੁੰਦਾ।"


ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹਿ ਚੁੱਕੀ ਹੈ। 2017 ਵਿੱਚ ਨਵਜੋਤ ਕੌਰ ਸਿੱਧੂ ਨੇ ਹਾਲਾਂਕਿ ਇਹ ਸੀਟ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਲਈ ਛੱਡ ਦਿੱਤੀ ਸੀ।



ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਐਲਾਨ, 'ਰੂਸ ਵਿਰੁੱਧ ਯੂਕਰੇਨ ਨੂੰ ਫੌਜੀ ਮਦਦ ਦੇਵਾਂਗੇ', ਕੁਝ ਪਾਬੰਦੀਆਂ ਵੀ ਲਾਈਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904