ਜਲੰਧਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ 14 ਫਰਵਰੀ ਨੂੰ ਜਲੰਧਰ ਚ ਜਨਸਭਾ ਨੂੰ ਸੰਬੋਧਨ ਕਰ ਰਹੇ ਹਨ। ਪੰਜਾਬ ਵਿੱਚ 20 ਫਰਵਰੀ ਨੂੰ 117 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਪੀਐਮ ਮੋਦੀ 16 ਫਰਵਰੀ ਨੂੰ ਪਠਾਨਕੋਟ ਅਤੇ 17 ਫਰਵਰੀ ਨੂੰ ਫਾਜ਼ਿਲਕਾ ਵਿੱਚ ਰੈਲੀਆਂ ਕਰਨਗੇ। ਆਦਮਪੁਰ ਤੋਂ ਜਲੰਧਰ ਪੀਏਪੀ ਤੱਕ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਤਿੰਨ ਪੱਧਰਾਂ 'ਤੇ ਸੁਰੱਖਿਆ ਦੇ ਪ੍ਰਬੰਧ ਹੋਣਗੇ।


ਪੰਜਾਬ ਪੁਲਿਸ ਨੂੰ ਪਹਿਲਾਂ ਬੀਐਸਐਫ, ਸੀਆਰਪੀਐਫ ਅਤੇ ਕਮਾਂਡੋ ਦਸਤਿਆਂ ਦੇ ਨਾਲ ਤਾਇਨਾਤ ਕੀਤਾ ਜਾਵੇਗਾ। ਡਾਗ ਸਕੁਐਡ, ਬੰਬ ਸਕੁਐਡ, ਦੰਗਾ ਰੋਕੂ ਦਸਤਾ ਵੀ ਤਾਇਨਾਤ ਕੀਤਾ ਜਾਵੇਗਾ। ਪੁਲਸ ਦੀਆਂ ਸੀ ਸੀ ਟੀ ਵੀ ਵੈਨਾਂ ਹਰ ਜਗ੍ਹਾ ਮੌਜੂਦ ਰਹਿਣਗੀਆਂ ਅਤੇ ਜਲੰਧਰ ਕਮਿਸ਼ਨਰੇਟ ਅਤੇ ਦੇਹਾਤ ਪੁਲਸ ਦੇ ਸਾਰੇ ਉੱਚ ਅਧਿਕਾਰੀ ਵੀ ਗਰਾਊਂਡ ਵਿਚ ਤਾਇਨਾਤ ਰਹਿਣਗੇ। ਇਸ ਦੇ ਨਾਲ ਹੀ ਅੱਜ ਵੈਲੇਨਟਾਈਨ ਡੇਅ ਵੀ ਹੈ। ਪੰਜਾਬ ਚ ਪੀਐੱਮ ਮੋਦੀ ਦੀ ਰੈਲੀ ਕਾਰਨ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਅਜਿਹੇ 'ਚ ਪੰਜਾਬ ਦੇ ਨੌਜਵਾਨ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ 'ਤੇ ਹਰ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਸੋਸ਼ਲ ਮੀਡੀਆ ਐਪ ਕੂ 'ਤੇ ਜਸਵੀਰ ਨਾਂ ਦੀ ਯੂਜ਼ਰ ਨੇ ਲਿਖਿਆ ਕਿ ‘ਨਹੀਂ ਪਹਿਲਾਂ ਹੀ ਵੈਲਨਟਾਈਨ ਨੇ ਸੋਮਵਾਰ ਨੂੰ ਆ ਕੇ ਘੱਟ ਮਜ਼ੇ ਲੀਤੇ ਸੀ ਜੋ ਹੁਣ ਮੋਦੀ ਜੀ ਵੀ ਆ ਗਏ ‘







ਤਾਨਿਆ ਨਾਂ ਦੇ ਇੱਕ ਯੂਜ਼ਰ ਨੇ ਦੇਸ਼ ਦੇ ਪਹਿਲੇ ਬਹੁਭਾਸ਼ੀ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਕੂ ਐਪ ਤੇ ਇੱਕ ਮੀਮ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਜਦੋਂ ਗਰਲਫ੍ਰੈਂਡ ਨੇ ਵੈਲੇਨਟਾਈਨ ਡੇਅ 'ਤੇ ਪੀ ਐੱਮ ਮੋਦੀ ਦੀ ਰੈਲੀ ਚ ਜਾਣ ਦੀ ਇਜਾਜ਼ਤ ਦੇਵੇਗੀ।







ਅੱਡੀ ਟੱਪਾ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ ਤੇ ਅਜੇ ਦੇਵਗਨ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੋਦੀ ਜੀ ਦੇ ਆਉਣ ਤੇ ਜਲੰਧਰ ਪ੍ਰੇਮੀਆਂ ਦੀ ਹਾਲਤ- ਇੱਥੇ ਵੀ ਸੁਰੱਖਿਆ ਉਥੇ ਸੁਰੱਖਿਆ. ਜਾਈਏ ਤਾਂ ਜਾਈਏ ਕਿੱਥੇ ਮੋਦੀ ਜੀ?







ਫਿਲਮੀ ਫਨ ਨਾਂ ਦੇ ਯੂਜ਼ਰ ਨੇ ਇੱਕ ਮੀਮ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ ਐਪ ਕੂ 'ਤੇ ਲਿਖਿਆ ਕਿ- ਜਿਹੜੇ ਇਸ ਵੈਲਨਟਾਈਨ ਗੇੜੀ ਮਾਰ ਆਪਣੀ ਵੈਲਨਟਾਈਨ ਨੂੰ ਲੱਭਣ ਦਾ ਬਣਾ ਰਹੇ ਸੀ ਪਲਾਨ ...







ਬਲਵਿੰਦਰ ਸਿੰਘ ਨਾਂ ਦੇ ਯੂਜ਼ਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਕੂ ਐਪ ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਪੰਜਾਬ ਜਾਣ ਤੋਂ ਪਹਿਲਾਂ ਸੁਪਨੇ ਚ।







ਜਦੋ ਤੋਂ ਵੈਲਨਟਾਈਨ ਡੇ ਉੱਤੇ ਪੀਐਮ ਮੋਦੀ ਦੇ ਪੰਜਾਬ ਆਉਣ ਦੀ ਖ਼ਬਰ ਆਈ ਹੈ ਵੇਚਾਰੇ ਪੰਜਾਬ ਦੇ ਆਸ਼ਿਕਾਂ ਦਾ ਇਹੀਓ ਰੀਐਕਸ਼ਨ ਹੈ 🤭🤭







ਕੁਲਜੀਤ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ 'ਤੇ ਪੀਐਮ ਮੋਦੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਇੱਕ ਵਾਰ ਫਿਰ ਪੰਜਾਬ ਜਾਣ ਤੋਂ ਪਹਿਲਾਂ







ਮਨਿਕਾ ਨਾਂ ਦੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ ਤੇ ਪੀਐੱਮ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਓ ਬੱਲੇ ਬੱਲੇ, ਅੱਜ ਵੈਲੇਨਟਾਈਨ ਹੈ।







ਸ਼੍ਰਿਸ਼ਟੀ ਭਾਟੀਆ ਨਾਂ ਦੇ ਯੂਜ਼ਰ ਨੇ ਪੀਐਮ ਮੋਦੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੇਰੇ ਦੇਸ਼ ਵਿੱਚ ਕਿੰਨੇ ਬਹਾਦਰ ਲੋਕ ਹਨ, ਵੈਲੇਨਟਾਈਨ ਡੇ ’ਤੇ ਕੁੜੀ ਲੱਭਣ ਦੀ ਬਜਾਏ ਵਿਕਾਸ ਲੱਭਣ ਆਏ