Punjab Assembly Election Results: Who is AAP Jeevanjot Kaur Profile Defeted Navjot Singh Sidhu Majithia Amritsar East, Know in details
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (AAP) ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਰਹੀ ਹੈ ਅਤੇ ਪਾਰਟੀ ਨੇ ਰੁਝਾਨਾਂ ਵਿੱਚ ਦੋ ਤਿਹਾਈ ਬਹੁਮਤ ਹਾਸਲ ਕੀਤਾ ਹੈ। ਇਨ੍ਹਾਂ ਚੋਣਾਂ ਵਿੱਚ ਜੀਵਨਜੋਤ ਕੌਰ ਨੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਰਾਇਆ। ਦੱਸ ਦਈਏ ਕਿ ਜੀਵਨਜੋਤ ਨੂੰ ਪੈਡ ਵੂਮੈਨ ਵਜੋਂ ਵੀ ਜਾਣੀਆ ਜਾਂਦਾ ਹੈ।
ਆਓ ਜਾਣਦੇ ਹਾਂ ਕਿ ਕੌਣ ਹੈ ਜੀਵਨਜੋਤ ਕੌਰ
ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਜੀਵਨਜੋਤ ਕੌਰ ਪ੍ਰੋਗਰਾਮ ਚਲਾਉਣ ਲਈ ‘ਪੈਡ ਵੂਮੈਨ’ ਵਜੋਂ ਜਾਣੀ ਜਾਂਦੀ ਹੈ। ਜੀਵਨ ਜੋਤ ਨੇ ਇਸ ਪ੍ਰੋਗਰਾਮ ਤਹਿਤ ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ ਬੰਦ ਮਹਿਲਾ ਕੈਦੀਆਂ ਨੂੰ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ। ਜੀਵਨ ਜੋਤ ਕੌਰ ਨੇ ਗਰੀਬ ਔਰਤਾਂ ਨੂੰ ਪਲਾਸਟਿਕ ਸੈਨੇਟਰੀ ਪੈਡਾਂ ਦੀ ਵਰਤੋਂ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ।
ਦੱਸ ਦਈਏ ਕਿ ਜੀਵਨਜੋਤ ਕੌਰ ਸ਼ੀ ਸਮਾਜ ਦੀ ਸੰਸਥਾਪਕ ਵੀ ਹੈ ਅਤੇ ਉਸ ਦੀ ਸੰਸਥਾ ਸਮਾਜ ਦੇ ਗਰੀਬ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਜੀਵਨ ਜੋਤ ਕੌਰ ਨੇ ਇੱਕ ਵਿਦੇਸ਼ੀ ਕੰਪਨੀ ਨਾਲ ਡੀਲ ਕੀਤੀ ਹੈ, ਜੋ ਪੇਂਡੂ ਔਰਤਾਂ ਨੂੰ ਮੁੜ ਵਰਤੋਂ ਯੋਗ ਸੈਨੇਟਰੀ ਪੈਡ ਮੁਫ਼ਤ ਪ੍ਰਦਾਨ ਕਰਦੀ ਹੈ।
ਆਮ ਆਦਮੀ ਪਾਰਟੀ (ਆਪ) ਦੀ ਆਗੂ ਜੀਵਨਜੋਤ ਕੌਰ ਦੀ ਬੇਟੀ ਦੰਦਾਂ ਦੀ ਡਾਕਟਰ ਹੈ ਅਤੇ ਉਸ ਦਾ ਪੁੱਤਰ ਹਾਈ ਕੋਰਟ ਵਿੱਚ ਵਕੀਲ ਹੈ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਬੇਟੀ ਅਤੇ ਪੁੱਤਰ ਨੇ ਵੀ ਚੋਣ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਉਸ ਦੇ ਮਾਤਾ-ਪਿਤਾ, ਪਤੀ ਅਤੇ ਸੱਸ ਲੋਕਾਂ ਤੋਂ ਵੋਟਾਂ ਮੰਗਣ ਲਈ ਘੁੰਮ ਰਹੇ ਸੀ।
ਇਹ ਵੀ ਪੜ੍ਹੋ: UP Election 2022: ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ, ਬਣੇ ਰਹਿਣਗੇ ਕਾਰਜਕਾਰੀ ਮੁੱਖ ਮੰਤਰੀ