ਰਵਨੀਤ ਕੌਰ ਦੀ ਰਿਪੋਰਟ



ਚੰਡੀਗੜ੍ਹ : ਪੰਜਾਬ 'ਚ ਵੋਟਿੰਗ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਸਾਰੇ ਸਿਆਸਤਦਾਨ ਆਪਣੇ ਪਰਿਵਾਰਾਂ ਨਾਲ ਵੋਟਾਂ ਪਾ ਕੇ ਆ ਰਹੇ ਹਨ। ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਨੌਜਵਾਨ ਤੇ ਬਜ਼ੁਰਗ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰਨ। ਕਈਂ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਖਰਾਬ ਹੋਣ ਕਾਰਨ ਵੋਟਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


ਇਸ ਦਰਮਿਆਨ ਰਾਘਵ ਚੱਢਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਅਟਾਰੀ ਏਸੀ ਬੂਥ ਨੰ.197, ਫਗਵਾੜਾ ਏਸੀ ਬੂਥ ਨੰ.119, ਨਿਹਾਲ ਸਿੰਘਵਾਲਾ ਏਸੀ, ਬੂਥ ਨੰ.13 ਇੱਥੇ ਈਵੀਐਮ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ। ਰਾਘਵ ਚੱਢਾ ਵੱਲੋਂ ਟਵੀਟ ਤੁਰੰਤ ਚੈੱਕ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਵੋਟਾਂ ਸੁਚਾਰੂ ਢੰਗ ਨਾਲ ਪੈ ਸਕਣ।


 






ਇਸੇ ਤਰ੍ਹਾਂ ਸੰਗਰੂਰ ਦੇ 99 ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿਖੇ ਵਾਰਡ ਨੰਬਰ  ਇਕ ਦੇ ਬੂਥ ਨੰਬਰ 27 ਵਿਖੇ ਸਵੇਰ ਤੋਂ ਹੀ ਈਵੀਐਮ ਖ਼ਰਾਬ ਹੋਣ ਦੇ ਕਾਰਨ ਬੂਥ ਤੇ  ਵੋਟਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਲੋਕ ਖੱਜਲ ਖੁਆਰ ਹੁੰਦੇ ਦਿਖਾਈ ਦਿੱਤੇ।


ਇਥੋਂ ਤਕ ਕਿ ਕੁਝ ਲੋਕ  ਬਾਹਰ ਜਾਣ ਦੇ ਕਾਰਨ ਆਪਣੀ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਹੀ ਰਹਿ ਗਏ। ਲੋਕਾਂ ਦਾ ਕਹਿਣਾ ਹੈ ਕਿ ਇਹ ਪ੍ਰਸ਼ਾਸਨ ਦੀ ਬਹੁਤ ਵੱਡਾ ਫੇਲੀਅਰ ਹੈ। ਘੰਟੇ ਤੋਂ ਵੱਧ ਸਮਾਂ ਤਕ ਈਵੀਐਮ ਠੀਕ ਨਹੀਂ ਹੋ ਸਕੀ।


ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਦੇ ਦੋ ਪਿੰਡ ਅਜਿਹੇ ਵੀ ਹਨ ਜਿੱਥੇ ਈਵੀਐਮ ਮਸ਼ੀਨਾਂ ਖਰਾਬ ਹੋਣ ਕਾਰਨ ਕਰੀਬ 2 ਘੰਟੇ ਤੱਕ ਵੋਟਿੰਗ ਰੁਕੀ ਰਹੀ, ਜਿਸ ਕਾਰਨ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904