Punjab Assembly Elections Live Updates: 117 ਵਿਧਾਨ ਸਭਾ ਸੀਟਾਂ 'ਤੇ ਸ਼ਾਮ 5 ਵਜੇ ਤੱਕ 63.44% ਵੋਟਿੰਗ, ਬਾਅਦ ਦੁਪਹਿਰ ਖੁੱਲ੍ਹ ਕੇ ਨਿਕਲੇ ਲੋਕ
ਮੁੱਖ ਚੋਣ ਅਧਿਕਾਰੀ (CEO) ਪੰਜਾਬ ਦੇ ਦਫ਼ਤਰ ਪੰਜਾਬ ਵੱਲੋਂ ਚੋਣਾਂ ਲਈ ਪੁਖ਼ਤਾ ਬੰਦੋਬਤ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਵਿੱਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ।
16ਵੀਂ ਵਿਧਾਨ ਸਭਾ ਦੇ ਗਠਨ ਲਈ ਕੁੱਲ 117 ਵਿਧਾਇਕਾਂ 'ਚੋਂ ਮੁਕਤਸਰ ਦੇ 4 ਵਿਧਾਨ ਸਭਾ ਹਲਕਿਆਂ (ਮੁਕਤਸਰ, ਗਿੱਦੜਬਾਹਾ, ਲੰਬੀ, ਮਲੋਟ) ਤੋਂ 4 ਵਿਧਾਇਕਾਂ ਦੀ ਚੋਣ ਲਈ ਬਣਾਏ ਗਏ 752 ਪੋਲਿੰਗ ਬੁੱਥਾਂ 'ਤੇ ਵੋਟਾਂ ਰਾਹੀਂ ਕੀਤੀ ਗਈ ਚੋਣ ਪ੍ਰਕਿਰਿਆ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਚਲਦਿਆਂ ਪੂਰੇ ਅਮਨ ਅਮਾਨ ਨਾਲ ਨਿਬੜੀ।
ਜਲੰਧਰ 'ਚ ਸ਼ਾਮ 6 ਵਜੇ ਤੱਕ ਵੋਟਿੰਗ
- ਆਦਮਪੁਰ—-62.8%
- ਜਲੰਧਰ ਛਾਉਣੀ-58.3%
- ਜਲੰਧਰ ਕੇਂਦਰੀ-56.6%
- ਜਲੰਧਰ ਉੱਤਰੀ-60.5%
- ਜਲੰਧਰ ਪੱਛਮੀ-61.9%
- ਕਰਤਾਰਪੁਰ-61.2%
- ਨਕੋਦਰ-64.1%
- ਫਿਲੌਰ-62.3%
- ਸ਼ਾਹਕੋਟ-66.4%
ਸੰਚਤ 61.6 %
ਪੰਜਾਬ ਦੀ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 27 ਮਾਰਚ ਨੂੰ ਖਤਮ ਹੋ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਪੰਜਾਬ ਵਿੱਚ ਲੜਾਈ ਦੋ-ਪੱਖੀ ਨਹੀਂ ਸਗੋਂ ਚਾਰ ਵੱਡੀਆਂ ਸਿਆਸੀ ਪਾਰਟੀਆਂ ਵਿਚਾਲੇ ਬਣ ਗਈ ਹੈ। ਇਸ ਵਾਰ ਚੋਣ ਮੈਦਾਨ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦਰਮਿਆਨ ਮੰਨਿਆ ਜਾ ਰਿਹਾ ਹੈ ਜਦਕਿ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੀ ਚੌਥੀ ਸਿਆਸੀ ਪਾਰਟੀ ਵਜੋਂ ਮਜ਼ਬੂਤੀ ਨਾਲ ਮੈਦਾਨ ਵਿੱਚ ਹੈ।
ਚੋਣ ਕਮਿਸ਼ਨ ਮੁਤਾਬਕ ਸੂਬੇ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ 'ਤੇ ਕੁੱਲ 1304 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਹੁਣ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ EVM ਮਸ਼ੀਨ 'ਚ ਬੰਦ ਹੋ ਗਈ ਹੈ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਲਗਭਗ 2.14 ਕਰੋੜ ਵੋਟਰਾਂ ਨੇ 117 ਸੀਟਾਂ 'ਤੇ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਹੈ। ਉਮੀਦਵਾਰਾਂ ਵਿੱਚ 93 ਔਰਤਾਂ ਵੀ ਸ਼ਾਮਲ ਹਨ।
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਸ਼ਾਮ 5 ਵਜੇ ਤੱਕ 63.44% ਫੀਸਦੀ ਮਤਦਾਨ ਦਰਜ ਕੀਤਾ ਗਿਆ।
Punjab Election 2022 : ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ 5 ਵਜੇ ਤੱਕ 63.44 ਫੀਸਦੀ ਵੋਟਿੰਗ ਹੋ ਚੁੱਕੀ ਹੈ। ਲੋਕ ਘਰਾਂ ਤੋਂ ਬਾਹਰ ਆ ਕੇ ਵੋਟਾਂ ਪਾ ਰਹੇ ਹਨ।
ਪੰਜਾਬ ਵਿਧਾਨ ਸਭਾ ਚੋਣਾਂ-2022 ਸਬੰਧੀ ਹੁਸ਼ਿਆਰਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਹਰ ਉਮਰ ਵਰਗ ਦੇ ਵੋਟਰਾਂ ਵਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੌਰਾਨ ਕਾਫ਼ੀ ਉਤਸ਼ਾਹ ਦਿਖਾਈ ਦਿੱਤਾ। ਜਿਥੇ ਨੌਜਵਾਨ, ਦਿਵਆਂਗਜਨ, ਮਹਿਲਾ ਵੋਟਰ ਮਤਦਾਨ ਕਰਨ ਲਈ ਅੱਗੇ ਆਏ, ਉਥੇ ਸੀਨੀਅਰ ਸਿਟੀਜਨ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਮੋਹਰਲੀ ਕਤਾਰ ਵਿਚ ਨਜ਼ਰ ਆਏ।
ਪੰਜਾਬ 'ਚ 117 ਵਿਧਾਨ ਸਭਾ ਸੀਟਾਂ ਲਈ ਚੋਣਾਂ ਜਾਰੀ ਹਨ। ਇਸ ਦੌਰਾਨ ਦੀਨਾਨਗਰ ਦੇ ਪਿੰਡ ਰਾਮਨਗਰ ਦੇ ਪੋਲਿੰਗ ਬੂਥ ਤੋਂ ਝੜਪ ਦੀ ਖ਼ਬਰ ਆਈ ਹੈ।ਇੱਥੇ ਕਾਂਗਰਸ 'ਤੇ ਆਮ ਆਦਮੀ ਪਾਰਟੀ ਦੇ ਵਰਕਾਰਾਂ ਵਿੱਚ ਝੜਪ ਹੋਈ ਹੈ।ਦੱਸ ਦਈਏ ਕਿ ਪੰਜਾਬ ਵਿੱਚ ਅੱਜ 1 ਫੇਜ਼ ਵਿੱਚ ਹੀ 117 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਸਵੇਰੇ 8 ਵਜੇ ਤੋਂ ਸ਼ੁਰੂ ਹੋਈਆਂ ਵੋਟਾਂ ਸ਼ਾਮ 6 ਵਜੇ ਤੱਕ ਪੈਣ ਗਈਆਂ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਵੋਟਿੰਗ ਜਾਰੀ ਹੈ। ਪੰਜਾਬ ਵਿੱਚ ਦੁਪਹਿਰ 3 ਵਜੇ ਤੱਕ 49.81 ਫੀਸਦੀ ਵੋਟਿੰਗ ਹੋਈ ਹੈ। ਬਟਾਲਾ 'ਚ ਲਾੜੇ ਨੇ ਲਾੜੀ ਵੱਲ ਢੁੱਕਣ ਤੋਂ ਪਹਿਲਾਂ ਆਪਣੇ ਵੋਟ ਦੇ ਜਮਹੂਰੀ ਹੱਕ ਦਾ ਇਸਤੇਮਾਲ ਕਰਕੇ ਆਪਣੀ ਇਖਲਾਕੀ ਜੁੰਮੇਵਾਰੀ ਬਾਖੂਬੀ ਨਿਭਾਈ ਹੈ।
ਤਿੰਨ ਵਜੇ ਤੱਕ 49.81% ਵੋਟਿੰਗ ਹੋਈ
Punjab Election 2022 LIVE: ਕਾਂਗਰਸ ਦੇ ਸੀਐੱਮ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ 2/3 ਬਹੁਮਤ ਨਾਲ ਸਰਕਾਰ ਬਣਾਏਗੀ।
ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੇ ਦੌਰ ਵਿੱਚ ਬਠਿੰਡਾ ਵਿਖੇ ਫਾਇਰਿੰਗ ਹੋਈ ਹੈ। ਇੱਥੇ ਸ਼ੱਕ ਦੇ ਅਧਾਰ ਉੱਤੇ ਗੱਡੀਆਂ ਰੋਕਣ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਗਏ। ਇਸ ਦੌਰਾਨ ਹਵਾਈ ਫਾਇਰ ਵੀ ਕੀਤੇ ਗਏ ਤੇ ਗੱਡੀ ਦੇ ਸ਼ੀਸ਼ੇ ਭੰਨ੍ਹੇ ਗਏ। ਪੁਲਿਸ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਿਰੋਜ਼ਪੁਰ ਕੈਂਟ ਦੇ 49 ਨੰਬਰ ਬੂਥ ਵਾਰਡ ਨੰ. 2 ਦੀ ਵੋਟਿੰਗ ਮਸ਼ੀਨ ਹੋਈ ਖਰਾਬ, ਵੋਟਰ ਪਰੇਸ਼ਾਨ
ਅੰਮ੍ਰਿਤਸਰ ਪੂਰਬੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਨੇ ਵੋਟ ਪਾਈ
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਦੁਪਹਿਰ 1 ਵਜੇ ਤੱਕ 34.10% ਫੀਸਦੀ ਮਤਦਾਨ ਦਰਜ ਕੀਤਾ ਗਿਆ।
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਸਵੇਰੇ 11 ਵਜੇ ਤੱਕ ਪਹਿਲੇ 3 ਘੰਟਿਆਂ 'ਚ 17.77 ਫੀਸਦੀ ਮਤਦਾਨ ਦਰਜ ਕੀਤਾ ਗਿਆ। ਰਾਜ ਦੇ 7 ਜ਼ਿਲ੍ਹਿਆਂ ਵਿੱਚ 20% ਤੋਂ ਵੱਧ ਵੋਟਿੰਗ ਹੋਈ ਹੈ। ਇਨ੍ਹਾਂ ਵਿੱਚੋਂ ਮੁਕਤਸਰ ਵਿੱਚ ਸਭ ਤੋਂ ਵੱਧ 23.34 ਫੀਸਦੀ ਵੋਟਿੰਗ ਹੋਈ ਜਦਕਿ ਸਭ ਤੋਂ ਘੱਟ 12.44 ਫੀਸਦੀ ਵੋਟਿੰਗ ਪਠਾਨਕੋਟ ਵਿੱਚ ਹੋਈ।
ਜਿਥੇ ਪੰਜਾਬ ਵਿਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਉਥੇ ਹੀ ਹਲਕਾ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਅਤੇ ਰਸੂਲਪੁਰ ਦੇ ਲੋਕਾਂ ਵਲੋਂ ਵਿਧਾਨ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੋਇਆ ਹੈ।
ਬੀਬੀ ਰਜਿੰਦਰ ਕੌਰ ਭੱਠਲ ਨੇ ਲਹਿਰਾਗਾਗਾ ਵਿੱਚ ਪਰਿਵਾਰ ਸਮੇਤ ਵੋਟ ਪਾਈ। ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਵਿੱਚ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣ ਰਹੀ ਹੈ।ਈ.ਵੀ.ਐਮ ਮਸ਼ੀਨਾਂ ਦੇ ਖਰਾਬ ਹੋਣ 'ਤੇ ਭੱਠਲ ਨੇ ਕਿਹਾ ਕਿ ਜਿੱਥੇ ਕਿਤੇ ਵੀ ਈ.ਵੀ.ਐਮ ਖਰਾਬ ਹਨ, ਉਥੇ ਵੋਟਾਂ ਪਾਉਣ ਦਾ ਸਮਾਂ ਵਧਾਇਆ ਜਾਵੇ |
ਪੰਜਾਬ ਵਿਧਾਨ ਸਭਾ ਚੋਣਾਂ ਲਈ ਸਵੇਰੇ 11 ਵਜੇ ਤੱਕ 17.77% ਮਤਦਾਨ ਦਰਜ ਕੀਤਾ ਗਿਆ ਹੈ
ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਇਸ ਲੜਾਈ ਵਿੱਚ ਬਹੁਤ ਸੋਚ-ਸਮਝ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਇਹ ਚੋਣ ਅਗਲੇ ਇਲੈਕਸ਼ਨ ਲਈ ਨਹੀਂ ਸਗੋਂ ਅਗਲੀ ਪੀੜ੍ਹੀ ਲਈ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਇੱਕ ਪੀੜ੍ਹੀ ਅਸੀਂ ਅੱਤਵਾਦ ਵਿੱਚ, ਦੂਜੀ ਨਸ਼ੇ ਵਿੱਚ ਗਵਾਈ ਤੇ ਤੀਜੀ ਪੀੜ੍ਹੀ ਵਿੱਚ 70 ਹਜ਼ਾਰ ਕਰੋੜ ਦੀਆਂ ਜਾਇਦਾਦਾਂ ਵੇਚਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਇਸ ਚੌਰਾਹੇ 'ਤੇ ਲੋਕਾਂ ਨੂੰ ਸੋਚਣਾ ਪਵੇਗਾ ਕਿ ਉਹ ਬਦਲਾਅ ਚਾਹੁੰਦੇ ਹਨ ਜਾਂ ਉਹੀ ਪੁਰਾਣੀ ਰਵਾਇਤ ਚਾਹੁੰਦੇ ਹਾਂ।
ਬਾਦਲ ਪਰਿਵਾਰ ਨੇ ਵੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਵੋਟ ਪਾਉਣ ਲਈ ਸਾਰਾ ਬਾਦਲ ਪਰਿਵਾਰ ਇਕੱਠੇ ਹੀ ਪੋਲਿੰਗ ਬੂਥ ਉੱਪਰ ਪਹੁੰਚਿਆ। ਇਸ ਮੌਕੇ ਸੁਖਬੀਰ ਬਾਦਲ ਨੇ ਖੁਦ ਕਾਰ ਚਲਾਈ। ਉਨ੍ਹਾਂ ਨੇ ਫੇਸਬੁੱਕ ਉੱਪਰ ਪੋਸਟ ਪਾ ਕਿ ਲਿਖਿਆ ਹੈ। ਵਾਹਿਗੁਰੂ ਮਿਹਰ ਕਰਨ। #VoteFor_SAD_BSP_Alliance
ਕਪੂਰਥਲਾ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 104 ਮਨਸੂਰਵਾਲ ਵਿਖੇ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ, ਸਾਬਕਾ ਕਾਂਗਰਸ ਵਿਧਾਇਕਾ ਰਾਜਬੰਸ ਕੌਰ ਰਾਣਾ, ਸਾਬਕਾ ਵਿਧਾਇਕਾ ਸੁਖਜਿੰਦਰ ਕੌਰ ਰਾਣਾ ਨੇ ਵੋਟ ਪਾਈ।
ਯੂਪੀ ਦੇ ਮੁਕਾਬਲੇ ਪੰਜਾਬ ਵਿੱਚ ਵੋਟਿੰਗ ਘੱਟ ਰਹੀ ਹੈ। ਦੋਵਾਂ ਰਾਜਾਂ ਵਿੱਚ ਈਵੀਐਮ ਖ਼ਰਾਬ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੰਜਾਬ ਦੇ ਸੰਗਰੂਰ, ਪਠਾਨਕੋਟ ਅਤੇ ਤਰਨਤਾਰਨ ਦੇ ਕਈ ਬੂਥਾਂ 'ਤੇ ਈਵੀਐਮ 'ਚ ਖਰਾਬੀ ਦੀਆਂ ਖਬਰਾਂ ਸਾਹਮਣੇ ਆਈਆਂ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਪਿੰਡ ਵਿੱਚ ਵੋਟ ਪਾਈ ।ਲਹਿਰਾਗਾਗਾ ਵਿੱਚ ਬੰਦ ਪਈ ਵੋਟਿੰਗ ਮਸ਼ੀਨ ਬਾਰੇ ਆਗੂ ਨੇ ਕਿਹਾ ਕਿ ਉਹ ਸਾਡੇ ਧਿਆਨ ਵਿੱਚ ਹਨ, ਚੋਣ ਕਮਿਸ਼ਨ ਦੇ ਅਧਿਕਾਰੀ ਇਸ ਨੂੰ ਠੀਕ ਕਰਵਾ ਦੇਣਗੇ।
ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਪੂਰੇ ਪਰਿਵਾਰ ਸਮੇਤ ਸੰਗਰੂਰ ਵਿੱਚ ਵੋਟ ਪਾਈ। ਵਿਜੇਂਦਰ ਸਿੰਗਲਾ ਦੀ ਬੇਟੀ ਨੇ ਪਹਿਲੀ ਵਾਰ ਪਾਈ ਵੋਟ।ਵਿਜੇਂਦਰ ਸਿੰਗਲਾ ਨੇ ਕਿਹਾ ਕਿ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਮੈਂ ਵਿਕਾਸ ਕੀਤਾ ਹੈ, ਇਸ ਲਈ ਮੈਨੂੰ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਹੈ।
ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਪੂਰੇ ਪਰਿਵਾਰ ਸਮੇਤ ਸੰਗਰੂਰ ਵਿੱਚ ਵੋਟ ਪਾਈ। ਵਿਜੇਂਦਰ ਸਿੰਗਲਾ ਦੀ ਬੇਟੀ ਨੇ ਪਹਿਲੀ ਵਾਰ ਪਾਈ ਵੋਟ।ਵਿਜੇਂਦਰ ਸਿੰਗਲਾ ਨੇ ਕਿਹਾ ਕਿ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਮੈਂ ਵਿਕਾਸ ਕੀਤਾ ਹੈ, ਇਸ ਲਈ ਮੈਨੂੰ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦਾ ਇੱਕ ਅਹਿਮ ਤੱਥ ਸਾਹਮਣੇ ਆਇਆ ਹੈ। ਇਸ ਵਾਰ ਸਭਾ ਚੋਣਾਂ ਵਿੱਚ ਤਿੰਨ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ ਪਰ ਇਹ ਤਿੰਨੇ ਆਪਣੀ ਵੋਟ ਖੁਦ ਨੂੰ ਨਹੀਂ ਪਾ ਸਕਣਗੇ।
ਪੰਜਾਬ 'ਚ ਵੋਟਿੰਗ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਸਾਰੇ ਸਿਆਸਤਦਾਨ ਆਪਣੇ ਪਰਿਵਾਰਾਂ ਨਾਲ ਵੋਟਾਂ ਪਾ ਕੇ ਆ ਰਹੇ ਹਨ। ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਨੌਜਵਾਨ ਤੇ ਬਜ਼ੁਰਗ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰਨ। ਕਈਂ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਖਰਾਬ ਹੋਣ ਕਾਰਨ ਵੋਟਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ 'ਚ ਵੋਟਿੰਗ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਸਾਰੇ ਸਿਆਸਤਦਾਨ ਆਪਣੇ ਪਰਿਵਾਰਾਂ ਨਾਲ ਵੋਟਾਂ ਪਾ ਕੇ ਆ ਰਹੇ ਹਨ। ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਨੌਜਵਾਨ ਤੇ ਬਜ਼ੁਰਗ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰਨ। ਕਈਂ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਖਰਾਬ ਹੋਣ ਕਾਰਨ ਵੋਟਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ। ਇਸ ਦੇ ਨਾਲ ਹੀ ਓਲੰਪੀਅਨ ਮਨਪ੍ਰੀਤ ਸਿੰਘ ਸਰਕਾਰੀ ਸਕੂਲ ਪੁੱਜੇ ਤੇ ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਇਸ ਸਰਕਾਰੀ ਸਕੂਲ 'ਚ ਮੈਂ ਵੋਟ ਪਾਉਣ ਆਉਂਦਾ ਰਹਾਂਗਾ। ਬਲਬੀਰ ਸਿੰਘ ਰਾਜੇਵਾਲ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਵੋਟਿੰਗ ਬੂਥਾਂ 'ਤੇ ਸੈਨੇਟਾਈਜ਼ਰ ਤੇ ਮਾਸਕ ਵੀ ਦਿੱਤੇ ਜਾ ਰਹੇ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਮੁਹਾਲੀ 'ਚ ਆਪਣੀ ਵੋਟ ਭੁਗਤਾਈ ਹੈ ਜਿੱਥੇ ਉਹਨਾਂ ਮੀਡੀਆ ਦੇ ਰੁਬਰੂ ਹੁੰਦੇ ਕਿਹਾ ਕਿ ਅੱਜ ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਕਾਂਗਰਸ ਤੇ ਬੀਜੇਪੀ ਇਕੱਠੇ ਹੋ ਕੇ ਮੇਰੀ ਪਾਰਟੀ ਤੇ ਮੇਰੇ 'ਤੇ ਇਲਜ਼ਾਮ ਲਾਉਂਦੇ ਹਨ ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ। ਮਾਨ ਧੂਰੀ ਹਲਕੇ ਤੋਂ ਚੋਣ ਲੜ ਰਹੇ ਹਨ
ਜ਼ਿਲ੍ਹਾ ਲੁਧਿਆਣਾ ਦੇ 14 ਹਲਕਿਆਂ ਵਿਚ ਵੋਟਾਂ ਪੈਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਚੋਣਾਂ ਲਈ 2,965 ਪੋਲਿੰਗ ਸਟੇਸ਼ਨਾਂ 'ਤੇ ਕੁੱਲ 26,93,131 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਜ਼ਿਲ੍ਹਾ ਲੁਧਿਆਣਾ ਵਿਚ ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 82 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਤਿੰਨ ਵਿਧਾਨ ਸਭਾ ਹਲਕਿਆਂ ਲੁਧਿਆਣਾ ਦੱਖਣੀ, ਆਤਮ ਨਗਰ ਅਤੇ ਲੁਧਿਆਣਾ ਕੇਂਦਰੀ ਵਿਚ 100 8ਫ਼ੀਸਦੀ ਪੋਲਿੰਗ ਬੂਥਾਂ 'ਤੇ ਕੇਂਦਰੀ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ
ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ 'ਚ ਆਪਣੀ ਵੋਟ ਭੁਗਤਾਈ ਹੈ।
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਇਸੇ ਤਹਿਤ ਮਨਪ੍ਰੀਤ ਬਾਦਲ ਨੇ ਪਿੰਡ ਬਾਦਲ 'ਚ ਭੁਗਤਾਈ ਵੋਟ
ਪੰਜਾਬ 'ਚ ਸਾਰੀਆਂ 117 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਤੋਂ ਠੀਕ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਿਵ ਮੰਦਰ 'ਚ ਪੂਜਾ ਅਰਚਨਾ ਕੀਤੀ। ਇਸ ਤੋਂ ਪਹਿਲਾਂ ਉਹ ਸ੍ਰੀ ਕਤਲਗੜ੍ਹ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਵੀ ਪੁੱਜੇ ਸਨ। CM ਚੰਨੀ ਨੇ ਕਿਹਾ, "ਇਹ ਰੱਬ ਦੀ ਮਰਜ਼ੀ ਹੈ, ਇਹ ਲੋਕਾਂ ਦੀ ਮਰਜ਼ੀ ਹੈ। ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ।"
ਅਬੋਹਰ 'ਚ ਈਦਗਾਹ ਬਸਤੇ ਤੇ ਕਿਲਿਆਂਵਾਲਾ ਲਿੰਕ ਰੋਡ 'ਤੇ ਅਕਾਲੀ ਤੇ ਕਾਂਗਰਸੀਆਂ ਵਿਚਾਲੇ ਖੂਨੀ ਝੜਪ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਦੋਵੇਂ ਪਾਰਟੀਆਂ ਦੇ ਵਰਕਰਾਂ ਵੱਲੋਂ ਇੱਟਾਂ-ਪੱਥਰ ਚਲਾਏ ਤੇ ਗੱਡੀਆਂ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ। ਫ੍ਰੀ-ਫੇਅਰ ਇਲੈਕਸ਼ਨ ਕਰਵਾਉਣ ਦੀ ਜਮ ਕੇ ਧੱਜੀਆਂ ਉਡਾਈਆਂ ਗਈਆਂ ਹਨ।
ਪਿਛੋਕੜ
ਪੰਜਾਬ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਚੋਣ ਅਧਿਕਾਰੀ (CEO) ਪੰਜਾਬ ਦੇ ਦਫ਼ਤਰ ਪੰਜਾਬ ਵੱਲੋਂ ਚੋਣਾਂ ਲਈ ਪੁਖ਼ਤਾ ਬੰਦੋਬਤ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਵਿੱਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੀ ਸਮੁੱਚੀ ਮਸ਼ੀਨਰੀ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕੁੱਲ 21499804 ਵੋਟਰ ਹਨ ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਕੁੱਲ 1304 ਉਮੀਦਵਾਰਾਂ ਵਿੱਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। ਡਾ: ਰਾਜੂ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਵਾਲੀਆਂ 14684 ਥਾਵਾਂ `ਤੇ 24689 ਪੋਲਿੰਗ ਸਟੇਸ਼ਨ ਅਤੇ 51 ਆਗਜ਼ੀਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।
ਜਿਨ੍ਹਾਂ ਵਿੱਚੋਂ 2013 ਦੀ ਪਛਾਣ ਗੰਭੀਰ, ਜਦਕਿ 2952 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਵਜੋਂ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ 1196 ਮਾਡਲ ਪੋਲਿੰਗ ਸਟੇਸ਼ਨ, 196 ਮਹਿਲਾ ਪ੍ਰਬੰਧਤ ਪੋਲਿੰਗ ਸਟੇਸ਼ਨ ਅਤੇ 70 ਦਿਵਿਆਂਗਾਂ ਦੁਆਰਾ ਸੰਚਾਲਿਤ ਪੋਲਿੰਗ ਸਟੇਸ਼ਨ ਹੋਣਗੇ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ 28328 ਬੈਲਟ ਯੂਨਿਟ ਅਤੇ 24740 ਈਵੀਐਮ-ਵੀਵੀਪੈਟ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਲ 6 ਵਿਧਾਨ ਸਭਾ ਹਲਕੇ -- 52-ਖਰੜ, 59-ਸਾਹਨੇਵਾਲ, 61-ਲੁਧਿਆਣਾ ਦੱਖਣੀ, 67-ਪਾਇਲ, 110-ਪਟਿਆਲਾ ਦਿਹਾਤੀ ਅਤੇ 115-ਪਟਿਆਲਾ ਵਿਖੇ ਦੋ-ਦੋ ਬੈਲਟ ਯੂਨਿਟ ਹਨ।
- - - - - - - - - Advertisement - - - - - - - - -