Punjab Election: ਪੰਜਾਬ ਦੀਆਂ ਅਹਿਮ ਸੀਟਾਂ ਵਿੱਚ ਇੱਕ ਵਿਧਾਨ ਸਭਾ ਹਲਕਾ (18) ਅੰਮ੍ਰਿਤਸਰ ਪੂਰਬੀ ਹੈ। ਇਸ ਸੀਟ ਤੋਂ ਪੰਜਾਬ ਦੇ ਦੋ ਚਰਚਿਤ ਚਿਹਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਆਹਮੋ-ਸਾਹਮਣੇ ਹਨ। ਇਹ ਸੀਟ ਤਾਅ ਕਰੇਗੀ ਕਿ ਮਾਝੇ ਦਾ ਅਸਲੀ ਜਰਨਾਲ ਕੌਣ ਹੈ।


ਦੱਸ ਦਈਏ ਕਿ ਬਿਕਰਮ ਮਜੀਠੀਆ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦੇ ਮੌਜੂਦਾ ਵਿਧਾਇਕ ਹਨ, ਜਦਕਿ ਨਵਜੋਤ ਸਿੱਧੂ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਹੀ ਕਾਂਗਰਸ ਦੇ ਵਿਧਾਇਕ ਹਨ ਤੇ ਸਥਾਨਕ ਸਰਕਾਰਾਂ ਮੰਤਰੀ ਵੀ ਰਹਿ ਚੁੱਕੇ ਹਨ। ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਕਬੂਲਦਿਆਂ ਬਿਕਰਮ ਮਜੀਠੀਆ ਨੇ ਆਪਣਾ ਹਲਕਾ ਮਜੀਠਾ ਛੱਡ ਕੇ ਹਲਕਾ ਪੂਰਬੀ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ, ਜਦਕਿ ਮਜੀਠਾ ਦੀ ਸੀਟ ਤੋਂ ਹੁਣ ਉਨ੍ਹਾਂ ਦੀ ਪਤਨੀ ਗਨੀਵ ਕੌਰ ਚੋਣ ਮੈਦਾਨ ਵਿੱਚ ਹਨ।



ਯਾਦ ਰਹੇ 2012 ਤੋਂ ਸਿੱਧੂ ਜੋੜਾ ਹਲਕਾ ਪੂਰਬੀ ਦੀ ਨੁਮਾਇੰਦਗੀ ਕਰ ਰਿਹਾ ਹੈ। 2012 ਵਿੱਚ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਇੱਥੋਂ ਵਿਧਾਇਕ ਬਣੀ। ਉਨ੍ਹਾਂ ਤੋਂ ਬਾਅਦ ਪਿਛਲੀ 2017 ਦੀ ਚੋਣ ਵਿੱਚ ਕਾਂਗਰਸ ਵੱਲੋਂ ਨਵਜੋਤ ਸਿੱਧੂ ਇਸ ਸੀਟ ਤੋਂ ਜੇਤੂ ਰਹੇ।



ਇਸ ਵਾਰ 2022 ਦੀਆਂ ਚੋਣਾਂ ਵਿੱਚ ਇਥੋਂ ਭਾਜਪਾ ਵੱਲੋਂ ਜਗਮੋਹਨ ਸਿੰਘ ਰਾਜੂ ਤੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜੀਵਨਜੋਤ ਕੌਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਂਝ ਇਸ ਵਾਰ ਮੁੱਖ ਮੁਕਾਬਲਾ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਬਿਕਰਮ ਮਜੀਠੀਆ ਦਰਮਿਆਨ ਹੀ ਹੈ।











 










 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904