ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਅੰਮ੍ਰਿਤਸਰ ਪੂਰਬੀ ਸੀਟ ਸਭ ਤੋਂ ਹੌਟ ਸੀਟ ਹੈ।ਇੱਥੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਇੱਕ ਦੂਜੇ ਦੇ ਖਿਲਾਫ ਚੋਣ ਲੜ੍ਹ ਰਹੇ ਹਨ।ਇਸ ਜਬਰਦਸਤ ਚੋਣ ਮੁਕਬਾਲੇ ਵਿੱਚ ਵੱਡੇ-ਵੱਡੇ ਲੀਡਰਾਂ ਦਾ ਸਿਆਸੀ ਕੈਰੀਅਰ ਦਾਅ ਉੱਤੇ ਲੱਗਿਆ ਹੋਇਆ ਹੈ।


ਇਸ ਵਿੱਚਕਾਰ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਮੈਦਾਨ ਵਿੱਚ ਕੁੱਦ ਪਈ ਹੈ। ਉਸਨੇ ਆਉਂਦੇ ਸਾਰ ਹੀ ਬਿਕਰਮ ਮਜੀਠੀਆ ਖਿਲਾਫ ਮੋਰਚਾ ਖੋਲ ਦਿੱਤਾ ਹੈ।ਰਾਬੀਆ ਸਿੱਧੂ ਨੇ ਇਲਜ਼ਾਮ ਲਾਇਆ ਹੈ ਕਿ ‘ਮਜੀਠਾ ਦੀ ਹਰ ਇੱਕ ਕਰਿਆਨਾ ਦੁਕਾਨ ਤੋਂ ਚਿੱਟਾ ਬੜੀ ਆਸਾਨੀ ਨਾਲ ਮਿਲ ਸਕਦਾ ਹੈ ਅਤੇ ਬਾਕੀ ਸ਼ਹਿਰਾਂ ਨਾਲੋਂ ਮਜੀਠਾ ਵਿਚ ਵੀਹ ਰੁਪਏ ਸਸਤਾ ਚਿੱਟਾ ਮਿਲ ਜਾਂਦਾ ਹੈ।


ਰਾਬੀਆ ਸਿੱਧੂ ਅੱਜ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਤੋਂ ਚੋਣ ਲੜ੍ਹ ਰਹੇ ਆਪਣੇ ਪਿਤਾ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੀ ਸੀ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਬੀਆ ਨੇ ਕਿਹਾ ਕਿ ‘ਬੱਚਾ-ਬੱਚਾ ਜਾਣਦਾ ਹੈ ਕਿ ਚੋਣ ਮੈਦਾਨ ਵਿੱਚ ਉਤਰੇ ਬਿਕਰਮ ਮਜੀਠੀਆ ਚਿੱਟੇ ਦਾ ਵਪਾਰੀ ਹੈ ਅਤੇ ਉਸ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ।


ਇਸ ਦੇ ਨਾਲ ਹੀ ਰਾਬੀਆ ਨੇ ਬੋਲਦੇ ਹੋਏ ਕਿਹਾ ਕਿ ਲੋਕ ਇਸ ਵਾਰ ਖੁਦ ਫ਼ੈਸਲਾ ਲੈਣਗੇ ਕਿ ਲੋਕ ਆਪਣੇ ਬੱਚਿਆਂ ਲਈ ਪੜ੍ਹਾਈ ਜਾਂ ਨੌਕਰੀਆਂ ਚਾਹੁੰਦੇ ਹਨ ਜਾਂ 'ਚਿੱਟਾ ਤੇ ਨਸ਼ਾ' ਚਾਹੁੰਦੇ ਹਨ ।


ਰਾਬੀਆ ਸਿੱਧੂ ਨੇ ਕਿਹਾ ਕਿ "ਬਿਕਰਮ ਸਿੰਘ ਮਜੀਠੀਆ ਖੁਦ ਨਵਜੋਤ ਸਿੰਘ ਸਿੱਧੂ ਦੇ ਘਰ ਸਿਆਸਤ ਸਿੱਖਣ ਲਈ ਆਉਂਦੇ ਹੁੰਦੇ ਸੀ।ਬਿਕਰਮ ਸਿੰਘ ਮਜੀਠੀਆ ਮਜੀਠਾ ਤੇ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਦੋਵੇਂ ਸੀਟਾਂ ਤੋਂ ਖੁਦ ਹੀ ਲੜ ਰਹੇ ਹਨ, ਕਿਉਂਕਿ ਉਨ੍ਹਾਂ ਦੀ ਧਰਮ ਪਤਨੀ ਮਜੀਠੇ ਤੋਂ ਲੜ ਰਹੀ ਹੈ।"


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ