Punjab Election Result: Aam Aadmi Party winds up in Malwa, leading its opponents from all the assembly constituencies in Moga district


Punjab Election Result: ਮਾਲਵਾ ਵਿੱਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਆਈ ਹੈ। ਮੋਗਾ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਆਪਣੇ ਵਿਰੋਧੀਆਂ ਤੋਂ ਅੱਗੇ ਚੱਲ ਰਹੀ ਹੈ। ਕਾਂਗਰਸ ਦੇ ਤਿੰਨੇ ਮੌਜੂਦਾ ਵਿਧਾਇਕ ਕਾਫੀ ਫਰਕ ਨਾਲ ਪਿੱਛੇ ਚੱਲ ਰਹੇ ਹਨ।


ਹਾਸਲ ਜਾਣਕਾਰੀ ਮੁਤਾਬਕ ਹਲਕਾ ਧਰਮਕੋਟ ਤੋਂ ਕਾਂਗਰਸ ਦੂਸਰੇ ਨੰਬਰ ’ਤੇ, ਹਲਕਾ ਬਾਘਾਪੁਰਾਣਾ ਤੋਂ ਅਕਾਲੀ ਦਲ ਦੂਸਰੇ ਨੰਬਰ ’ਤੇ, ਹਲਕਾ ਮੋਗਾ ਤੋਂ ਅਕਾਲੀ ਦਲ ਦੂਸਰੇ ਨੰਬਰ ’ਤੇ ਅਤੇ ਮੋਗਾ ਤੋਂ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਦੂਜੇ ਨੰਬਰ ’ਤੇ ਚੱਲ ਰਹੀ ਹੈ।


ਪੰਜਾਬ (Punjab) ਸਣੇ ਪੰਜ ਰਾਜਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਰੁਝਾਨਾਂ ਮੁਤਾਬਿਕ 'ਆਪ' ਅੱਗੇ ਚੱਲ ਰਹੀ ਹੈ।ਇਸ ਵਾਰ ਕਾਂਗਰਸ (Congress) ਆਪਣੀ ਸੱਤਾ ਬਚਾਉਣ ਦੀ ਲੜਾਈ ਲੜ ਰਹੀ ਹੈ ਤੇ ਆਮ ਆਦਮੀ ਪਾਰਟੀ (Aam Aadmi Party) ਪੁਰਾਣੀਆਂ ਪਾਰਟੀਆਂ ਨੂੰ ਲਾਂਭੇ ਕਰਨ ਦੇ ਸੁਫਨੇ ਵੇਖ ਰਹੀ ਹੈ।ਇਸ ਵਿਚਾਲੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਤੀਜੇ ਨੰਬਰ 'ਤੇ ਚੱਲ ਰਹੇ ਹਨ।


ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਸਵੇਰੇ ਹੀ ਆਪਣੇ ਜੱਦੀ ਪਿੰਡ ਵਿੱਚ ਗੁਰੂਦਵਾਰਾ ਮਸਤੁਆਣਾ ਸਾਹਿਬ ਸੰਗਰੂਰ ਵਿਖੇ ਨਤਮਸਤਕ ਹੋਏ।ਇਸ ਦੌਰਾਨ ਭਗਵੰਤ ਮਾਨ ਨੇ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ ਹੈ।ਉਧਰ ਵਿਰੋਧ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ 85-100 ਸੀਟਾਂ ਤੱਕ ਜਿੱਤਣ ਦਾ ਦਾਅਵਾ ਵੀ ਕੀਤਾ ਹੈ। ਦੱਸ ਦੇਈਏ ਕਿ ਠੀਕ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਏਗੀ।ਜਿਸ ਤੋਂ ਬਾਅਦ ਸਾਰੀ ਸਥਿਤੀ ਸਾਫ ਹੋ ਜਾਏਗੀ ਕਿ ਆਖਰ ਕੌਣ ਹੋਏਗਾ ਪੰਜਾਬ ਦਾ ਅਗਲਾ ਮੁੱਖ ਮੰਤਰੀ।


ਐਗਜ਼ਿਟ ਪੋਲ (Exit Poll) ਨੇ ਆਮ ਆਦਮੀ ਪਾਰਟੀ ਨੂੰ ਬੜ੍ਹਤ ਦਿੱਤੀ ਹੈ ਪਰ ਅਸਲੀ ਤਸਵੀਰ ਅੱਜ ਸਾਹਮਣੇ ਆਏਗੀ। ਪੰਜਾਬ ਵਿਧਾਨ ਸਭਾ (Punjab Vidhan Sabha) ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਚੋਣਾਂ ਹੋਈਆਂ ਸੀ।