Punjab Election: Voting time in Punjab from 8 to 6 pm on 20 February , know more details inside


ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


Punjab Assembly Election: ਪੰਜਾਬ ਵਿਧਾਨ ਸਭਾ ਚੋਣ 2022 ਲਈ ਵੋਟਾਂ ਭਲਕੇ ਯਾਨੀ ਐਤਵਾਰ ਨੂੰ ਪੈਣਗੀਆਂ।  ਦੱਸ ਦਈਏ ਕਿ ਪਹਿਲਾਂ ਸੂਬੇ 'ਚ ਵੋਟਾਂ 14 ਫਰਵਰੀ ਨੂੰ ਪੈਣੀਆਂ ਸੀ ਪਰ ਰਵੀਦਾਸ ਜਯੰਤੀ ਕਰਕੇ ਵੋਟਾਂ ਦੀ ਤਾਰੀਖ ਬਦਲ ਕੇ 20 ਫਰਵਰੀ ਤੈਅ ਕੀਤੀ ਗਈ। ਇਸ ਦੇ ਨਾਲ ਹੀ 18 ਫਰਵਰੀ ਨੂੰ ਚੋਣ ਪ੍ਰਚਾਰ 'ਤੇ ਵੀ ਬ੍ਰੇਕ ਲੱਗ ਗਈ ਹੈ।


ਸੂਬੇ ਦੇ ਲੋਕ ਐਤਵਾਰ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟ ਪਾ ਸਕਣਗੇ। ਇਸ ਦੇ ਲਈ ਸੂਬੇ ਵਿੱਚ 14,751 ਥਾਵਾਂ 'ਤੇ 24,740 ਪੋਲਿੰਗ ਬੂਥ ਬਣਾਏ ਗਏ ਹਨ। ਸੂਬੇ ਭਰ ਵਿੱਚ ਪੁਲੀਸ ਦਾ ਸਖ਼ਤ ਪਹਿਰਾ ਰਹੇਗਾ। ਇਸ ਦੌਰਾਨ ਸੂਬੇ ਵਿੱਚ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹਿਣਗੇ। ਕਰਮਚਾਰੀ ਵੀ ਵੋਟ ਪਾ ਸਕਦੇ ਹਨ, ਇਸ ਲਈ ਮੁੱਖ ਸਕੱਤਰ ਅਤੇ ਕਿਰਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਲੋਂ ਪੇਡ ਛੁੱਟੀ ਦੇ ਨਾਲ ਸਾਰੇ ਵਪਾਰਕ ਅਦਾਰੇ ਬੰਦ ਰੱਖਣ ਲਈ ਕਿਹਾ ਗਿਆ ਹੈ।


ਇਸ ਸਭ ਦੇ ਦਰਮਿਆਨ ਦੱਸ ਦਈਏ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵਿਧਾਇਕਾਂ ਦੀ ਚੋਣ ਹੋਣੀ ਹੈ। ਇਸ ਦੇ ਲਈ 1,304 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਸਖ਼ਤ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਦਰਮਿਆਨ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਝੇ ਮੋਰਚੇ ਤੋਂ ਇਲਾਵਾ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵੀ ਚੋਣ ਮੈਦਾਨ 'ਚ ਇੱਕ ਦੂਜੇ ਨੂੰ ਪੂਰੀ ਟੱਕਰ ਦੇਣਗੀਆਂ।


ਪੰਜਾਬ 'ਚ ਵੋਟਰ


ਪੰਜਾਬ ਵਿੱਚ ਪਹਿਲੀ ਵਾਰ ਇੱਕ ਕਰੋੜ ਤੋਂ ਵੱਧ ਔਰਤਾਂ ਵੋਟ ਪਾਉਣਗੀਆਂ। ਪੰਜਾਬ ਵਿੱਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 14 ਲੱਖ 99 ਹਜ਼ਾਰ 804 ਹੈ। ਇਨ੍ਹਾਂ ਵਿੱਚ 1 ਕਰੋੜ 12 ਲੱਖ 98 ਹਜ਼ਾਰ 81 ਪੁਰਸ਼ ਵੋਟਰ ਅਤੇ 1 ਕਰੋੜ 2 ਲੱਖ 996 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 727 ਵੋਟਰ ਟਰਾਂਸਜੈਂਡਰ ਹਨ।



ਇਹ ਵੀ ਪੜ੍ਹੋ: Coronavirus in India: ਦੇਸ਼ 'ਚ 24 ਘੰਟਿਆਂ 'ਚ 22,270 ਨਵੇਂ ਕੋਰੋਨਾ ਮਰੀਜ਼, 325 ਲੋਕਾਂ ਦੀ ਮੌਤ, ਜਾਣੋ ਦੇਸ਼ ‘ਚ ਕੋਰੋਨਾ ਦੇ ਤਾਜ਼ਾ ਹਾਲਾਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904