Punjab Elections 2022: Aam Aadmi Party candidate Aman Arora won the election by a huge margin of 75061 votes


Punjab Elections 2022: ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ 75061 ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਬਾਕੀ 11 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਕਰਵਾ ਦਿੱਤੀ ਹੈ। ਹਲਕੇ ਦੇ 209 ਬੂਥਾਂ 'ਤੇ ਅਰੋੜਾ ਦੀ ਲੀਡ ਰਹੀ।


ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਨਤੀਜਿਆਂ 'ਤੇ ਕਿਹਾ ਕਿ ਅਸੀਂ ਆਮ ਆਦਮੀ ਹਾਂ, ਪਰ ਜਦੋਂ ਆਮ ਆਦਮੀ ਉੱਠਦਾ ਹੈ ਤਾਂ ਸਿੰਘਾਸਨ ਹਿੱਲ ਜਾਂਦਾ ਹੈ। ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ, ਇਸ ਲਈ ਨਹੀਂ ਕਿ ਆਮ ਆਦਮੀ ਪਾਰਟੀ ਕਿਸੇ ਹੋਰ ਸੂਬੇ ਵਿੱਚ ਸਰਕਾਰ ਬਣਾ ਰਹੀ ਹੈ, ਸਗੋਂ ਇਸ ਲਈ ਕਿ 'ਆਪ' ਇੱਕ ਰਾਸ਼ਟਰੀ ਤਾਕਤ ਬਣ ਰਹੀ ਹੈ। ਆਮ ਆਦਮੀ ਪਾਰਟੀ ਕਾਂਗਰਸ ਦਾ ਬਦਲ ਹੋਵੇਗੀ।


ਕਿੱਥੇ-ਕਿੱਥੇ ਦੇਖ ਸਕਦੇ ਹਾਂ ਨਤੀਜੇ?


ਟੀਵੀ ਨਾਲ ਮੋਬਾਈਲ ਫੋਨਾਂ ਤੇ ਹੋਰ ਸਾਰੇ ਪਲੇਟਫਾਰਮਾਂ 'ਤੇ ਟੈਕਸਟ, ਫੋਟੋਆਂ, ਵੀਡੀਓ ਦੇ ਨਾਲ ਏਬੀਪੀ ਸਾਂਝਾ ਟੀਵੀ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਤੁਸੀਂ ਵੀਡੀਓ ਸਟ੍ਰੀਮਿੰਗ ਵੈੱਬਸਾਈਟ ਤੇ ਐਪ Hotstar 'ਤੇ ਓਪੀਨੀਅਨ ਪੋਲ ਦੀ ਲਾਈਵ ਕਵਰੇਜ ਵੀ ਦੇਖ ਸਕੋਗੇ। ਇਸ ਦੇ ਨਾਲ ਤੁਸੀਂ ਯੂਟਿਊਬ 'ਤੇ ਏਬੀਪੀ ਸਾਂਝਾ 'ਤੇ ਲਾਈਵ ਨਤੀਜੇ ਦੇਖ ਸਕਦੇ ਹੋ। ਤੁਸੀਂ ਏਬੀਪੀ ਲਾਈਵ ਦੀ ਐਪ ਐਂਡਰੌਇਡ ਜਾਂ ਆਈਓਐਸ ਸਮਾਰਟਫ਼ੋਨ ਵਿੱਚ ਡਾਊਨਲੋਡ ਕਰਕੇ ਲਾਈਵ ਟੀਵੀ 'ਤੇ ਨਤੀਜੇ ਵੇਖ ਤੇ ਪੜ੍ਹ ਸਕਦੇ ਹੋ।


ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ABP sanjha ਦੀ ਵੈੱਬ ਸਾਈਟ (https://punjabi.abplive.com/) 'ਤੇ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ ਦੇ ਚੋਣ ਨਤੀਜਿਆਂ ਨਾਲ ਸਬੰਧਤ ਲਾਈਵ ਅੱਪਡੇਟ ਦੇਖ ਸਕਦੇ ਹੋ। ਅਸੀਂ ਤੁਹਾਨੂੰ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਬਾਰੇ ਜਾਣਕਾਰੀ ਦਿੰਦੇ ਰਹਾਂਗੇ। ਨਤੀਜਿਆਂ ਅਤੇ ਰੁਝਾਨਾਂ ਨੂੰ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ: http://www.eci.gov 'ਤੇ ਵੀ ਦੇਖਿਆ ਜਾ ਸਕਦਾ ਹੈ।


ਅਸੀਂ ਇੱਥੇ ਸਾਡੇ ਸੋਸ਼ਲ ਮੀਡੀਆ ਹੈਂਡਲਜ਼ ਦਾ ਲਿੰਕ ਸਾਂਝਾ ਕੀਤਾ ਹੈ, ਜਿੱਥੇ ਤੁਸੀਂ ਸਾਰੀਆਂ ਪੰਜ ਵਿਧਾਨ ਸਭਾ ਚੋਣਾਂ ਦੇ ਲਾਈਵ ਅੱਪਡੇਟ ਹਾਸਲ ਕਰ ਸਕਦੇ ਹੋ।


https://twitter.com/abpsanjha


https://www.facebook.com/abpsanjha