Punjab Elections 2022: ਪੰਜਾਬ 'ਚ ਭਲਕੇ ਯਾਨੀ 20 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣ ਜਾ ਰਹੀਆਂ ਹਨ, ਇਸ ਲਈ ਸੂਬੇ 'ਚ ਚੋਣ ਪ੍ਰਚਾਰ ਬੀਤੀ ਸ਼ਾਮ ਤੋਂ ਹੀ ਬੰਦ ਹੋ ਗਿਆ ਹੈ ਅਤੇ ਹੁਣ ਆਗੂਆਂ ਵੱਲੋਂ ਜਿੱਤ ਲਈ ਵੱਖ-ਵੱਖ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ। ਇਸ ਦੌਰਾਨ ਆਗੂਆਂ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਇੱਕ ਵਿਧਾਨ ਸਭਾ ਭਦੌੜ ਵਿੱਚ ਗਊਆਂ ਨੂੰ ਚਾਰਾ ਖਿਲਾਉਂਦੇ ਨਜ਼ਰ ਆਏ। ਦੱਸ ਦਈਏ ਕਿ ਸੀਐੱਮ ਚੰਨੀ ਭਦੌੜ ਅਤੇ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਹਨ।






ਕਾਂਗਰਸ ਨੇ ਕੱਲ੍ਹ ਆਪਣਾ ਚੋਣ ਮਨੋਰਥ ਪੱਤਰ ਕੀਤਾ ਸੀ ਜਾਰੀ 
ਵੋਟਿੰਗ ਤੋਂ ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ, ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ, ਜਿਸ ਵਿੱਚ ਹਰ ਸਾਲ ਅੱਠ ਮੁਫਤ ਐਲਪੀਜੀ ਸਿਲੰਡਰ, ਇੱਕ ਲੱਖ ਸਰਕਾਰੀ ਨੌਕਰੀਆਂ ਅਤੇ ਔਰਤਾਂ ਨੂੰ 1,100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਾਰਟੀ ਨੇ ਸ਼ਰਾਬ ਦੀ ਵਿਕਰੀ ਅਤੇ ਰੇਤ ਦੀ ਮਾਈਨਿੰਗ ਲਈ ਨਿਗਮ ਬਣਾ ਕੇ ਮਾਫੀਆ ਰਾਜ ਨੂੰ ਖਤਮ ਕਰਨ ਦਾ ਵੀ ਵਾਅਦਾ ਕੀਤਾ ਹੈ। ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਥੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਕਿਸਾਨਾਂ ਤੋਂ ਤੇਲ ਬੀਜ, ਦਾਲਾਂ ਅਤੇ ਮੱਕੀ ਦੀ ਖਰੀਦ ਕਰੇਗੀ।



ਸਿੱਧੂ ਨੇ ਕਹੀ ਸੀ ਇਹ ਗੱਲ 
ਸਿੱਧੂ ਨੇ ਕਿਹਾ ਕਿ ਪਾਰਟੀ ਦਾ 13 ਨੁਕਾਤੀ ਏਜੰਡਾ ਰਾਹੁਲ ਗਾਂਧੀ ਦੀ ਸੋਚ ਨੂੰ ਦਰਸਾਉਂਦਾ ਹੈ। ਸਮੁੰਦਰ ਸ਼ਾਂਤ ਹੋਣ 'ਤੇ ਕੋਈ ਵੀ ਪਾਇਲਟ ਬਣ ਸਕਦਾ ਹੈ, ਪਰ ਜਦੋਂ ਤੂਫਾਨ ਆਉਂਦਾ ਹੈ, ਤਾਂ ਸਾਨੂੰ ਮੁਸ਼ਕਲਾਂ ਨੂੰ ਮੌਕੇ ਵਿੱਚ ਬਦਲਣ ਦੇ ਯੋਗ ਹੋਣਾ ਚਾਹੀਦਾ ਹੈ। ਇਹੀ ਇਸ ਮੈਨੀਫੈਸਟੋ ਦਾ ਮਕਸਦ ਹੈ। ਯੁਵਾ, ਹੁਨਰ ਅਤੇ ਉੱਦਮਤਾ ਪ੍ਰੋਗਰਾਮ ਸੂਬੇ ਦੀ ਨੁਹਾਰ ਬਦਲ ਸਕਦੇ ਹਨ। ਇਹ ਸਮਾਂ ਹੈ ਕਿ ਅਸੀਂ ਇਸ ਤਬਦੀਲੀ ਦਾ ਹਿੱਸਾ ਬਣੀਏ ਅਤੇ ਭਵਿੱਖ ਦੀ ਸਿਰਜਣਾ ਕਰੀਏ ਜਿਸ ਵਿੱਚ ਅਸੀਂ ਅਗਲੀ ਪੀੜ੍ਹੀ ਨੂੰ ਜੀਣਾ ਚਾਹੁੰਦੇ ਹਾਂ।


ਇਹ ਵੀ ਪੜ੍ਹੋ: ਆਖਰ ਕਦੋਂ ਮੁਕਣਗੀਆਂ ਸਿੱਧੂ ਦੀਆਂ ਮੁਸ਼ਕਲਾਂ, ਚੋਣਾਂ ਤੋਂ ਇੱਕ ਦਿਨ ਪਹਿਲਾਂ ਡੀਐੱਸਪੀ ਨੇ ਦਰਜ ਕੀਤਾ ਮਾਣਹਾਨੀ ਦਾ ਕੇਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904