Punjab Elections 2022: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਇਸੇ ਵਿਚਕਾਰ ਕਈ ਥਾਵਾਂ ਤੋਂ ਝੜਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਲੰਧਰ 'ਚ ਸਵੇਰ ਤੋਂ ਹੀ ਲੋਕਾਂ ਵੱਲੋਂ ਵੋਟਿੰਗ ਦਾ ਕੰਮ ਲਗਾਤਾਰ ਜਾਰੀ ਹੈ। ਬਾਜ਼ਾਰ 'ਚ ਕਾਂਗਰਸ ਤੇ ਅਕਾਲੀ ਦਲ ਦੇ ਵਰਕਰ ਆਹਮੋ-ਸਾਹਮਣੇ ਹੁੰਦੇ ਨਜ਼ਰ ਆਏ।
ਮੌਕੇ 'ਤੇ ਮੌਜੂਦ ਨੀਮ ਫੌਜੀ ਬਲ ਤੇ ਪੁਲਿਸ ਨੇ ਸਥਿਤੀ ਤਣਾਅਪੂਰਨ ਹੋਣ ਤੋਂ ਪਹਿਲਾਂ ਹੀ ਕਾਂਗਰਸੀ ਵਰਕਰਾਂ ਨੂੰ ਉਥੋਂ ਭਜਾ ਦਿੱਤਾ। ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਚੰਦਨ ਗਰੇਵਾਲ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਪੁਲਿਸ ਦੀ ਹਾਜ਼ਰੀ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਲਈ ਡਰਾ ਧਮਕਾ ਰਹੇ ਹਨ। ਇਸ ਕੰਮ ਵਿੱਚ ਪੁਲਿਸ ਦੀ ਮਿਲੀਭੁਗਤ ਹੋਣ ਦੇ ਵੀ ਇਲਜ਼ਾਮ ਲਾਏ ਗਏ।
ਤਣਾਅਪੂਰਨ ਸਥਿਤੀ ਨੂੰ ਸੰਭਾਲਦਿਆਂ ਏਡੀਸੀਪੀ ਵਨ ਗੁਰਬਾਜ਼ ਸਿੰਘ ਨੇ ਦੱਸਿਆ ਕਿ ਉਮੀਦਵਾਰਾਂ ਦੇ ਸਮਰਥਕ ਇੱਥੇ ਇਕੱਠੇ ਹੋਏ ਸਨ ਪਰ ਸਥਿਤੀ ਨੂੰ ਸੰਭਾਲ ਲਿਆ ਗਿਆ। ਸਾਰਿਆਂ ਨੂੰ ਇੱਥੋਂ ਭੇਜ ਦਿੱਤਾ ਗਿਆ ਹੈ ਫਿਲਹਾਲ ਸਥਿਤੀ ਕਾਬੂ ਹੇਠ ਹੈ।
ਸਖਤ ਸੁਰੱਖਿਆ ਪ੍ਰਬੰਧ
ਕਿਸਾਨ ਅੰਦੋਲਨ ਕਰਕੇ ਇਹ ਵਾਰ ਚੋਣਾਂ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਹਨ। ਚੋਣਾਂ ਦੌਰਾਨ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਨੀਮ ਸੁਰੱਖਿਆ ਬਲਾਂ ਦੀਆਂ 700 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਰੇਕ ਬੂਥ ’ਤੇ ਸਥਾਨਕ ਪੁਲਿਸ ਦੇ ਨਾਲ ਨੀਮ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਪੰਜਾਬ ਪੁਲਿਸ ਦੇ 80 ਹਜ਼ਾਰ ਤੋਂ ਵੱਧ ਕਰਮਚਾਰੀ ਵੀ ਤਾਇਨਾਤ ਹਨ।
ਇਹ ਵੀ ਪੜ੍ਹੋ: Punjab Elections 2022: ਅਦਾਕਾਰ ਸੋਨੂੰ ਸੂਦ ਦੀ ਕਾਰ ਮੋਗਾ ਪੁਲਿਸ ਨੇ ਕੀਤੀ ਜ਼ਬਤ, ਘਰ ਰਹਿਣ ਦੇ ਦਿੱਤੇ ਨਿਰਦੇਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904