Punjab Elections 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਪਾਰਟੀ ਨੇ ਸੂਬਾ ਪਾਰਟੀ ਅਬਜ਼ਰਵਰ ਅਜੈ ਮਾਕਨ (Ajay Maken) ਨੂੰ 10 ਮਾਰਚ ਨੂੰ ਪੰਜਾਬ ਵਿੱਚ ਰਹਿਣ ਦੇ ਹੁਕਮ ਦਿੱਤੇ ਹਨ। ਕਾਂਗਰਸ ਪਾਰਟੀ ਵੱਲੋਂ ਅਜੈ ਮਾਕਨ ਨੂੰ ਕਿਹਾ ਗਿਆ ਹੈ ਕਿ ਉਹ ਚੁਣੇ ਹੋਏ ਨੁਮਾਇੰਦਿਆਂ 'ਤੇ ਨਜ਼ਰ ਰੱਖਣ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਕੇਂਦਰੀ ਲੀਡਰਸ਼ਿਪ ਨੂੰ ਦੇਣ।

ਕਾਂਗਰਸ ਪਾਰਟੀ ਨੇ ਇਹ ਹੁਕਮ ਆਪਣੇ ਸਾਰੇ ਸੀਨੀਅਰ ਅਬਜ਼ਰਵਰਾਂ ਨੂੰ ਜਾਰੀ ਕੀਤਾ ਹੈ। ਅਜੈ ਮਾਕਨ ਤੋਂ ਇਲਾਵਾ ਪੀ ਚਿਦੰਬਰਮ ਗੋਆ, ਜੈਰਾਮ ਰਮੇਸ਼ ਮਨੀਪੁਰ, ਮੋਹਨ ਪ੍ਰਕਾਸ਼ ਉੱਤਰਾਖੰਡ, ਭੁਪੇਸ਼ ਬਘੇਲ ਉੱਤਰ ਪ੍ਰਦੇਸ਼ ਦੇ ਆਬਜ਼ਰਵਰ ਹਨ। ਪਾਰਟੀ ਇੰਚਾਰਜਾਂ ਨੂੰ ਵੀ 10 ਮਾਰਚ ਤੋਂ ਰਾਜਾਂ ਵਿੱਚ ਮੌਜੂਦ ਰਹਿਣ ਲਈ ਕਿਹਾ ਗਿਆ ਹੈ।

ਛੱਤੀਸਗੜ੍ਹ ਦੇ ਮੁੱਖ ਮੰਤਰੀ ਦੋ ਰਾਜਾਂ ਦੇ ਨਤੀਜਿਆਂ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਬਾਕੀ ਤਿੰਨ ਰਾਜਾਂ ਦੇ ਨਤੀਜਿਆਂ ਦਾ ਧਿਆਨ ਰੱਖਣਗੇ। ਕਾਂਗਰਸ ਸੂਤਰਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਪਾਰਟੀ ਵਿਧਾਇਕਾਂ ਨੂੰ ਰਾਏਪੁਰ ਜਾਂ ਜੈਪੁਰ 'ਚ ਸੁਰੱਖਿਅਤ ਥਾਵਾਂ 'ਤੇ ਲਿਜਾਣ ਲਈ ਜਹਾਜ਼ਾਂ ਦਾ ਪ੍ਰਬੰਧ ਕਰੇਗੀ।

ਇਸ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ
ਸੂਤਰਾਂ ਦਾ ਕਹਿਣਾ ਹੈ ਕਿ ਉਹ ਕਾਂਗਰਸੀ ਵਿਧਾਇਕਾਂ ਨੂੰ ਦੂਜੀਆਂ ਪਾਰਟੀਆਂ ਦੀ ਖਰੀਦੇ-ਫਰੋਖਤ ਤੋਂ ਬਚਾਉਣਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ 10 ਮਾਰਚ ਤੋਂ ਬਾਅਦ ਕਿਸੇ ਹੋਰ ਥਾਂ 'ਤੇ ਭੇਜਣ ਦੀ ਸੰਭਾਵਨਾ ਹੈ। ਐਤਵਾਰ ਨੂੰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਾਲ ਕਾਂਗਰਸ ਦੇ ਦੋ ਮੁੱਖ ਮੰਤਰੀਆਂ ਅਸ਼ੋਕ ਗਹਿਲੋਤ ਅਤੇ ਭੁਪੇਸ਼ ਬਘੇਲ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ ਗਈ।

2017 ਵਿੱਚ ਗੋਆ ਤੇ ਮਨੀਪੁਰ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੇ ਬਾਵਜੂਦ ਕਾਂਗਰਸ ਸਰਕਾਰ ਨਹੀਂ ਬਣਾ ਸਕੀ ਕਿਉਂਕਿ ਇਸਦੇ ਵਿਧਾਇਕਾਂ ਨੂੰ ਖਰੀਦ ਲਿਆ ਗਿਆ ਸੀ। ਸੂਤਰਾਂ ਨੇ ਕਿਹਾ ਕਿ ਕਾਂਗਰਸ ਚਾਰੇ ਰਾਜਾਂ ਤੇ ਉੱਤਰ ਪ੍ਰਦੇਸ਼ ਵਿੱਚ ਵੀ ਇਸੇ ਤਰ੍ਹਾਂ ਦੀ ਖਰੀਦੋ-ਫਰੋਖਤ ਦੀ ਆਸ਼ੰਕਾ ਜਤਾ ਰਹੀ ਹੈ।


ਇਹ ਵੀ ਪੜ੍ਹੋ: ਅਫਗਾਨਿਸਤਾਨੀ ਖਾਣਗੇ ਭਾਰਤੀ ਆਟੇ ਦੀਆਂ ਰੋਟੀਆਂ! ਅੰਮ੍ਰਿਤਸਰ ਤੋਂ ਦੋ ਹਜ਼ਾਰ ਟਨ ਕਣਕ ਦੀ ਖੇਪ ਭੇਜੀ