ਅੰਮ੍ਰਿਤਸਰ: ਪੰਜਾਬ ਚੋਣਾਂ ਤੋਂ ਮਹਿਜ਼ ਚਾਰ ਦਿਨ ਪਹਿਲਾਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ ਤੋਂ ਅਗਲੇ ਦਿਨ ਹੀ ਰਿੰਟੂ ਨੇ ਕਾਂਗਰਸ ਪਾਰਟੀ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਟਿਕਟ ਦਾ ਐਲਾਨ ਹੋਣ ਤੋਂ ਬਾਅਦ ਤੋਂ ਹੀ ਉਨ੍ਹਾਂ ਨੇ ਆਪਣੇ ਆਪ ਨੂੰ ਸੀਮਤ ਕਰ ਲਿਆ ਸੀ ਤੇ ਚੋਣ ਪ੍ਰਚਾਰ 'ਚ ਵੀ ਨਹੀਂ ਸਾਮ ਹੋਏ।
ਕਰਮਜੀਤ ਸਿੰਘ ਰਿੰਟੂ ਅੰਮ੍ਰਿਤਸਰ ਉੱਤਰੀ ਤੋਂ ਵੱਡਾ ਚਿਹਰਾ ਹਨ। 2012 ਦੀਆਂ ਚੋਣਾਂ ਵਿੱਚ ਕਰਮਜੀਤ ਸਿੰਘ ਰਿੰਟੂ ਨੂੰ ਅੰਮ੍ਰਿਤਸਰ ਉੱਤਰੀ ਤੋਂ ਅਨਿਲ ਜੋਸ਼ੀ ਦੇ ਮੁਕਾਬਲੇ ਟਿਕਟ ਦਿੱਤੀ ਗਈ ਸੀ। ਫਿਰ ਅਨਿਲ ਜੋਸ਼ੀ ਨੇ ਮੇਅਰ ਰਿੰਟੂ ਨੂੰ ਹਰਾ ਕੇ ਮੰਤਰੀ ਦਾ ਅਹੁਦਾ ਹਾਸਲ ਕੀਤਾ। 2017 ਵਿੱਚ, ਰਿੰਟੂ ਨੇ ਦੁਬਾਰਾ ਉੱਤਰੀ ਤੋਂ ਟਿਕਟ ਬਾਰੇ ਸੋਚਿਆ, ਪਰ ਇਨਕਾਰ ਕਰ ਦਿੱਤਾ ਗਿਆ ਤੇ ਸੁਨੀਲ ਦੱਤੀ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਗਿਆ।
ਹੁਣ 2022 ਦੀਆਂ ਚੋਣਾਂ 'ਚ ਵੀ ਰਿੰਟੂ ਨੇ ਅੰਮ੍ਰਿਤਸਰ ਉੱਤਰੀ ਤੋਂ ਟਿਕਟ ਮੰਗੀ ਸੀ, ਪਰ ਉਦੋਂ ਉਨ੍ਹਾਂ ਨੇ ਨਾਂਹ ਕਰ ਦਿੱਤੀ ਸੀ। ਉਦੋਂ ਤੋਂ ਹੀ ਰਿੰਟੂ ਨੇ ਕਾਂਗਰਸ ਖਿਲਾਫ ਜਾਣ ਦਾ ਮਨ ਬਣਾ ਲਿਆ ਸੀ। ਜਦੋਂ ਤੋਂ ਟਿਕਟ ਦਾ ਐਲਾਨ ਹੋਇਆ, ਉਦੋਂ ਤੋਂ ਹੀ ਰਿੰਟੂ ਚੋਣ ਮੁਹਿੰਮ 'ਚ ਨਜ਼ਰ ਨਹੀਂ ਆਏ।
ਸੀਟ ਛੱਡਣ ਲਈ ਰਿੰਟੂ ਨੂੰ ਬਣਾਇਆ ਗਿਆ ਸੀ ਮੇਅਰ -
ਰਿੰਟੂ ਨੂੰ 2017 ਦੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਉੱਤਰੀ ਸੀਟ ਛੱਡਣ ਲਈ ਅੰਮ੍ਰਿਤਸਰ ਦੇ ਮੇਅਰ ਦਾ ਅਹੁਦਾ ਦਿੱਤਾ ਸੀ। ਇਸ ਸਾਲ ਉਨ੍ਹਾਂ ਨੂੰ 2022 'ਚ ਟਿਕਟ ਮਿਲਣੀ ਲਗਪਗ ਤੈਅ ਸੀ ਪਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਹਾਲਾਤ ਫਿਰ ਤੋਂ ਬਦਲ ਗਏ। ਕੈਪਟਨ ਦੇ ਕਰੀਬੀ ਹੋਣ ਕਾਰਨ ਉਨ੍ਹਾਂ ਦਾ ਸਿੱਧੂ ਨਾਲ ਬਹੁਤਾ ਰਿਸ਼ਤਾ ਨਹੀਂ ਸੀ।
ਇਹ ਵੀ ਪੜ੍ਹੋ: Punjab Election 2022: ਭਾਜਪਾ ਨੇ ਸਿੱਧੂ 'ਤੇ ਬੈਨ ਲਾਉਣ ਲਈ ਚੋਣ ਕਮਿਸ਼ਨ ਤੋਂ ਕੀਤੀ ਮੰਗ, ਜਾਣੋ ਆਖਰ ਕੀ ਹੈ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904