Punjab Vidhan Sabha Elections: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਹਰ ਪਾਰਟੀ ਆਪਣੀ ਜਿੱਤ ਦੇ ਦਾਅਵੇ ਠੋਕ ਰਹੀ ਹੈ। ਪੰਜਾਬ 'ਚ ਪ੍ਰਚਾਰ ਕਰ ਰਹੇ ਦਿੱਗਜ ਵੱਲੋਂ ਵੱਡੇ-ਵੱਡੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਜਲੰਧਰ 'ਚ ਭਾਜਪਾ ਅਤੇ ਐੱਨਡੀਏ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ ਜਿਸ 'ਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਾਅਵਾ ਠੋਕਿਆ ਕਿ ਪੰਜਾਬ ਵਿੱਚ ਐੱਨਡੀਏ ਦੀ ਹੀ ਸਰਕਾਰ ਬਣਨ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਵੇਖਣ ਸਹੀ ਨਹੀਂ ਕੀਤੇ ਜਾਂਦੇ ਹਨ । 



ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ 'ਤੇ ਵੀ ਕਸਿਆ ਤੰਜ -


ਕੈਪਟਨ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਜਿਸ ਦੇ ਘਰੋਂ ਪੈਸਾ ਆਇਆ ਕਾਂਗਰਸ ਵੱਲੋਂ ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਹੈ ਅਤੇ ਬਾਕੀ ਮਾਫੀਆ ਦੇ 40 ਬੰਦਿਆਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਹਨ। ਕੈਪਟਨ ਨੇ ਕਿਹਾ ਕਿ ਐੱਨਡੀਏ ਦੀ ਸਰਕਾਰ ਬਣਨ 'ਤੇ ਹਰ ਚੀਜ਼ ਦੀ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 111 ਦਿਨਾਂ 'ਚ ਕੁਝ ਨਹੀਂ ਹੋ ਸਕਦਾ, ਕਿਸੇ ਵੀ ਸਕੀਮ ਲਈ 14 ਤੋਂ 15 ਮਹੀਨੇ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ ਚੰਨੀ ਅੱਜ ਸਿਰਫ ਡਰਾਮਾ ਕਰ ਰਿਹਾ ਹੈ, ਜੋ ਕੰਮ ਮੈਂ ਕੀਤਾ ਉਹ ਅੱਜ ਲਾਗੂ ਹੋ ਰਿਹਾ ਹੈ।



ਇਸ ਤੋਂ ਇਲਾਵਾ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਵੇਲੇ ਸਾਢੇ ਚਾਰ ਸਾਲਾਂ ਵਿੱਚ 22 ਲੱਖ ਨੌਕਰੀਆਂ ਦਿੱਤੀਆਂ ਗਈਆਂ ਹਨ। ਪੰਜਾਬ ਦੀ ਆਬਾਦੀ ਬਹੁਤ ਜ਼ਿਆਦਾ ਹੈ ਅਤੇ ਮੰਗ ਵੀ ਜ਼ਿਆਦਾ ਹੈ, ਇਸ ਲਈ ਸਮਾਂ ਲੱਗੇਗਾ। ਕੈਪਟਨ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਉਹਨਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਪੰਜਾਬ ਦੀ ਆਰਥਿਕ ਹਾਲਤ ਸੁਧਾਰਨਗੇ


ਇਹ ਵੀ ਪੜ੍ਹੋ: UP Elections: ਈਵੀਐੱਮ 'ਤੇ ਸਾਈਕਲ ਦਾ ਬਟਨ ਦਬਾਉਣ 'ਤੇ ਵੀਵੀਪੈਟ ਤੋਂ ਨਿਕਲ ਰਹੀਆਂ ਨੇ ਕਮਲ ਦੀ ਪਰਚੀਆਂ, ਸਪਾ ਦੇ ਗੰਭੀਰ ਇਲਜ਼ਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904