PM Modi Rally: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ-2022 ਲਈ ਪ੍ਰਚਾਰ ਆਖਰੀ ਪੜਾਅ ਵਿੱਚ ਹੈ। ਅਜਿਹੇ 'ਚ ਪਾਰਟੀਆ ਪੱਬਾਂ ਭਾਰ ਹਨ ਅਤੇ ਦਿੱਗਜਾਂ ਵੱਲੋਂ ਚੋਣ ਪ੍ਰਚਾਰ 'ਚ ਕੋਈ ਕਮੀ ਨਹੀਂ ਛੱਡੀ ਜਾ ਰਹੀ। ਤਿੰਨ ਦਿਨਾਂ ਪੰਜਾਬ ਦੌਰੇ 'ਤੇ ਪੀਐੱਮ ਮੋਦੀ ਵੱਲੋਂ ਅੱਜ ਫਾਜ਼ਿਲਕਾ 'ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਜਿੱਥੇ ਪੀਐਮ ਮੋਦੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਤੁਹਾਨੂੰ ਦਿੱਲੀ 'ਚ ਵੜਨ ਨਹੀਂ ਦੇਣਾ ਚਾਹੁੰਦੇ, ਉਹ ਤੁਹਾਡੇ ਕੋਲੋਂ ਵੋਟਾਂ ਮੰਗ ਰਹੇ ਹਨ, ਅਜਿਹੇ ਆਗੂ ਨੂੰ ਪੰਜਾਬ 'ਚ ਕੁਝ ਕਰਨ ਦਾ ਕੋਈ ਹੱਕ ਨਹੀਂ ਹੈ।


ਪੀਐਮ ਮੋਦੀ ਨੇ ਕਿਹਾ, ‘ਇਸ ਚੋਣ ਵਿੱਚ ਪੰਜਾਬ ਵਿੱਚ ਇਹ ਮੇਰੀ ਆਖਰੀ ਮੁਲਾਕਾਤ ਹੈ। ਮੈਂ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਗਿਆ ਹਾਂ। ਅੱਜ ਪੂਰੇ ਪੰਜਾਬ ਵਿੱਚ ਇੱਕ ਹੀ ਆਵਾਜ਼ ਉੱਠ ਰਹੀ ਹੈ, ਭਾਜਪਾ ਨੇ ਜਿੱਤਣਾ ਹੈ, ਐਨਡੀਏ ਨੇ ਜਿੱਤਣਾ ਹੈ। ਪੰਜਾਬ ਵਿੱਚ ਡਬਲ ਇੰਜਣ ਵਾਲੀ ਸਰਕਾਰ ਬਣਨੀ ਹੈ। 



'ਪੰਜਾਬ ਦੇ ਲੋਕਾਂ ਨੂੰ ਨਵੀਂ ਸੋਚ ਵਾਲੀ ਸਰਕਾਰ ਦੀ ਲੋੜ'
ਲੋਕਾਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਇਸ ਦਹਾਕੇ ਵਿੱਚ ਪੰਜਾਬ ਦਾ ਸਭ ਤੋਂ ਤੇਜ਼ ਵਿਕਾਸ ਹੈ। ਪੰਜਾਬ ਵਿੱਚੋਂ ਰੇਤ ਮਾਫੀਆ, ਡਰੱਗ ਮਾਫੀਆ ਨੂੰ ਅਲਵਿਦਾ, ਪੰਜਾਬ ਦੀਆਂ ਉਦਯੋਗਿਕ ਇਕਾਈਆਂ ਵਿੱਚ ਨਵੀਂ ਊਰਜਾ, ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ, ਸਵੈ-ਰੁਜ਼ਗਾਰ ਦੇ ਨਵੇਂ ਮੌਕੇ। ਪੰਜਾਬ ਦੇ ਲੋਕਾਂ ਨੂੰ ਨਵੀਂ ਸੋਚ ਅਤੇ ਦੂਰਅੰਦੇਸ਼ੀ ਵਾਲੀ ਸਰਕਾਰ ਦੀ ਲੋੜ ਹੈ।



ਸੀਐਮ ਚੰਨੀ ਦੇ ਬਿਆਨ 'ਤੇ ਵੀ ਦਿੱਤਾ ਜਵਾਬ- 
ਪੀਐਮ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਈਏ ਵਾਲੇ ਬਿਆਨ 'ਤੇ ਹਮਲਾ ਬੋਲਿਆ । ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਪਿੰਡ ਅਜਿਹਾ ਨਹੀਂ ਜਿੱਥੇ ਯੂਪੀ ਬਿਹਾਰ ਦੇ ਲੋਕ ਨਾ ਹੋਣ। ਕਾਂਗਰਸ ਹਮੇਸ਼ਾ ਦੋ ਰਾਜਾਂ ਦੇ ਲੋਕਾਂ ਨੂੰ ਲੜਾਉਂਦੀ ਰਹੀ ਹੈ, ਇਹ ਲੋਕ ਕਿਸ ਦੀ ਬੇਇੱਜ਼ਤੀ ਕਰ ਰਹੇ ਹਨ।



ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਲ੍ਹ ਅਸੀਂ ਸੰਤ ਰਵਿਦਾਸ ਦੀ ਜਯੰਤੀ ਮਨਾਈ ਹੈ, ਤੁਸੀਂ ਦੱਸੋ ਕਿ ਸੰਤ ਰਵਿਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ। ਕੀ ਸੰਤ ਰਵਿਦਾਸ ਜੀ ਪੰਜਾਬ ਵਿੱਚ ਪੈਦਾ ਹੋਏ ਹਨ? ਸੰਤ ਰਵਿਦਾਸ ਦਾ ਜਨਮ ਪੰਜਾਬ ਵਿੱਚ ਨਹੀਂ ਸਗੋਂ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ ਅਤੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਉੱਤਰ ਪ੍ਰਦੇਸ਼ ਦੇ ਭਰਾਵਾਂ ਨੂੰ ਅੰਦਰ ਨਹੀਂ ਜਾਣ ਦਿਆਂਗੇ। ਕੀ ਤੁਸੀਂ ਸੰਤ ਰਵਿਦਾਸ ਨੂੰ ਮਿਟਾ ਦਿਓਗੇ , ਕੀ ਤੁਸੀਂ ਸੰਤ ਰਵਿਦਾਸ ਨੂੰ ਅੰਦਰ ਨਹੀਂ ਆਉਣ ਦਿਓਗੇ?
ਪੀਐਮ ਮੋਦੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿੱਚ ਹੋਇਆ ਸੀ ਅਤੇ ਜੇਕਰ ਤੁਸੀਂ ਬਿਹਾਰ ਦੇ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੰਦੇ ਤਾਂ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਅਪਮਾਨ ਕਰੋਗੇ? ਉਹਨਾਂ ਕਿਹਾ ਕਿ ਜਿਸ ਮਿੱਟੀ ਵਿੱਚ ਗੁਰੂਆਂ ਦੀ ਸਿਰਜਣਾ ਹੋਈ, ਕੀ ਤੁਸੀਂ ਉਸ ਮਿੱਟੀ ਦੇ ਲੋਕਾਂ ਨੂੰ ਰਾਜ ਵਿੱਚ ਪ੍ਰਵੇਸ਼ ਨਹੀਂ ਕਰਨ ਦਿਓਗੇ? ਇਹੋ ਜਿਹੀ ਸੋਚ ਨੂੰ ਪੰਜਾਬ ਵਿੱਚ ਰਾਜ ਕਰਨ ਦਾ ਹੱਕ ਨਹੀਂ। 



ਸੂਬੇ 'ਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਚੋਣ ਪ੍ਰਚਾਰ ਦਾ ਸ਼ੋਰ 18 ਫਰਵਰੀ ਨੂੰ ਖਤਮ ਹੋ ਜਾਵੇਗਾ। ਜਿਸ ਤੋਂ ਪਹਿਲਂ ਪਾਰਟੀ ਆਗੂ ਵੋਟਾਂ ਲੈਣ ਲਈ ਵੋਟਰਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਇਸ ਦਾ ਨਤੀਜਾ ਤਾਂ 10 ਮਾਰਚ ਨੂੰ ਸਭ ਦੇ ਸਾਹਮਣੇ ਹੋਵੇਗਾ।


ਇਹ ਵੀ ਪੜ੍ਹੋ: Punjab Election 2022: ਕੀ ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਛੱਡਣਗੇ ਪਾਰਟੀ? ਖ਼ੁਦ ਦਿੱਤਾ ਸਵਾਲ ਦਾ ਜਵਾਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904