Punjab Exit Poll: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸੀ। ਜਿਸ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਮੁੱਖ ਮੰਤਰੀ ਕੌਣ ਬਣੇਗਾ, ਅਤੇ ਕਿਸਦੀ ਬਣੇਗੀ ਸਰਕਾਰ ਇਹ ਤਾਂ 10 ਮਾਰਚ ਨੂੰ ਹੀ ਸਾਫ ਹੋਏਗਾ।ਪਰ ਇਸ ਵਿਚਾਲੇ ABP C-voter ਐਗਜ਼ਿਟ ਪੋਲ ਕੀ ਕਹਿੰਦੇ ਹਨ ਆਓ ਇੱਕ ਨਜ਼ਰ ਮਾਰ ਲੈਂਦੇ ਹਾਂ...


ਮਾਝੇ ਦੀ ਗੱਲ ਕਰੀਏ ਤਾਂ ਮਾਝੇ 'ਚ ਕਾਂਗਰਸ ਤੇ ਅਕਾਲੀ-ਬਸਪਾ ਵਿਚਾਲੇ ਟੱਕਰ ਦਿਖ ਰਹੀ ਹੈ।ਮਾਝੇ ਦੀਆਂ ਕੁੱਲ੍ਹ 25 ਸੀਟਾਂ ਹਨ।


ਕਾਂਗਰਸ------------05-09
ਅਕਾਲੀ ਦਲ+-----06-10
ਆਪ-----------------04-08
ਬੀਜੇਪੀ+------------03-05
ਹੋਰ---------------------01


 





ਪੰਜਾਬ ਦੀ ਗੱਲ ਕਰੀਏ ਤਾਂ ਐਗਜ਼ਿਟ ਪੋਲ ਦੇ ਅੰਕੜਿਆਂ 'ਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਵੋਟ ਫੀਸਦੀ ਮਿਲਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਨੂੰ 39.1 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਦੂਜੇ ਪਾਸੇ ਕਾਂਗਰਸ ਨੂੰ 26.7 ਫੀਸਦੀ, ਸ਼੍ਰੋਮਣੀ ਅਕਾਲੀ ਦਲ ਨੂੰ 20.7 ਫੀਸਦੀ, ਭਾਜਪਾ ਗਠਜੋੜ ਨੂੰ 9.6 ਫੀਸਦੀ ਅਤੇ ਹੋਰਨਾਂ ਨੂੰ 3.8 ਫੀਸਦੀ ਵੋਟਾਂ ਮਿਲ ਸਕਦੀਆਂ ਹਨ।


ਇਸ ਤੋਂ ਪਹਿਲਾਂ ਫਰਵਰੀ ਵਿੱਚ ਏਬੀਪੀ ਨਿਊਜ਼ ਵੱਲੋਂ ਸੀ ਵੋਟਰ ਦੇ ਸਹਿਯੋਗ ਨਾਲ ਕਰਵਾਏ ਗਏ ਓਪੀਨੀਅਨ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ 39.8 ਫੀਸਦੀ ਵੋਟਾਂ ਮਿਲੀਆਂ ਸੀ। ਦੂਜੇ ਪਾਸੇ ਕਾਂਗਰਸ ਨੂੰ 30.0 ਫੀਸਦੀ, ਸ਼੍ਰੋਮਣੀ ਅਕਾਲੀ ਦਲ ਨੂੰ 20.2 ਫੀਸਦੀ, ਭਾਜਪਾ ਗਠਜੋੜ ਨੂੰ 8.0 ਫੀਸਦੀ ਅਤੇ ਹੋਰਨਾਂ ਨੂੰ 2.0 ਫੀਸਦੀ ਵੋਟਾਂ ਮਿਲਣ ਦੀ ਉਮੀਦ ਸੀ।


ਏਬੀਪੀ ਨਿਊਜ਼ ਸੀ ਵੋਟਰ ਦੇ ਐਗਜ਼ਿਟ ਪੋਲ ਵਿੱਚ ਕੀ ਆਇਆ ਸਾਹਮਣੇ
ਏਬੀਪੀ ਨਿਊਜ਼ ਸੀ ਵੋਟਰ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ ਅਤੇ ਇਹ ਸੂਬੇ ਵਿੱਚ ਸਰਕਾਰ ਵੀ ਬਣਾ ਸਕਦੀ ਹੈ। ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ 51 ਤੋਂ 61 ਸੀਟਾਂ ਮਿਲ ਸਕਦੀਆਂ ਹਨ। ਦੂਜੇ ਪਾਸੇ ਕਾਂਗਰਸ ਨੂੰ 22 ਤੋਂ 28, ਸ਼੍ਰੋਮਣੀ ਅਕਾਲੀ ਦਲ ਨੂੰ 20 ਤੋਂ 26, ਭਾਜਪਾ ਗਠਜੋੜ ਨੂੰ 7 ਤੋਂ 13 ਅਤੇ ਹੋਰਨਾਂ ਨੂੰ 1 ਤੋਂ 5 ਸੀਟਾਂ ਮਿਲਣ ਦੀ ਸੰਭਾਵਨਾ ਹੈ।


2017 ਦੇ ਨਤੀਜਿਆਂ ਵਿੱਚ ਕਿਸ ਨੂੰ ਕਿੰਨੀ ਵੋਟ ਪ੍ਰਤੀਸ਼ਤ ਮਿਲੀ
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸਭ ਤੋਂ ਵੱਧ 38.5 ਫੀਸਦੀ ਵੋਟਾਂ ਮਿਲੀਆਂ ਸਨ। ਜਦਕਿ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ 25.2 ਫੀਸਦੀ, ਆਮ ਆਦਮੀ ਪਾਰਟੀ ਨੂੰ 23.7 ਫੀਸਦੀ, ਭਾਜਪਾ ਗਠਜੋੜ ਨੂੰ 5.7 ਫੀਸਦੀ ਅਤੇ ਹੋਰਨਾਂ ਨੂੰ 7.2 ਫੀਸਦੀ ਵੋਟਾਂ ਮਿਲੀਆਂ ਸੀ।


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ