ਅੰਮ੍ਰਿਤਸਰ: ਮਾਝੇ ਦੀ ਸਿਆਸਤ 'ਚ ਉਸ ਵੇਲੇ ਵੱਡਾ ਧਮਾਕਾ ਹੋਇਆ ਜਦਕਿ ਆਜਾਦੀ ਵੇਲੇ ਤੋਂ ਕੱਟੜ ਕਾਂਗਰਸੀ ਜਸਬੀਰ ਸਿੰਘ ਡਿੰਪਾ ਦਾ ਪਰਿਵਾਰ ਉਨ੍ਹਾਂ ਦੇ ਭਰਾ ਹਰਪਿੰਦਰ ਸਿੰਘ ਰਾਜਨ ਗਿੱਲ ਦੀ ਅਗਵਾਈ ਹੇਠ ਸੁਖਬੀਰ ਬਾਦਲ ਦੀ ਹਾਜ਼ਰੀ 'ਚ ਅਕਾਲੀ ਦਲ 'ਚ ਸ਼ਾਮਲ ਹੋ ਗਿਆ। ਰਾਜਨ ਦੇ ਨਾਲ ਕਈ ਦਰਜਨ ਸਰਪੰਚ, ਸਾਬਕਾ ਤੇ ਮੌਜੂਦਾ ਚੇਅਰਮੈਨ, ਕੌਂਸਲਰ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ।



ਇਸ ਮੌਕੇ ਸੁਖਬੀਰ ਬਾਦਲ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ 'ਤੇ ਸਿੱਧਾ ਹਮਲਾ ਬੋਲਿਆ ਤੇ ਕਿਹਾ ਕਿ ਸਿੱਧੂ ਦੇ ਹੰਕਾਰ ਕਰਕੇ ਅੱਜ ਸੂਬੇ 'ਚੋਂ ਕਾਂਗਰਸ ਖਤਮ ਹੋ ਰਹੀ ਹੈ। ਅੱਜ ਮਾਝੇ ਦੀ ਸਿਆਸਤ ਵਿੱਚ ਵੱਡਾ ਦਿਨ ਹੈ। ਇਹ ਸਿਰਫ ਟ੍ਰੇਲਰ ਹੈ ਜਦਕਿ ਫਿਲਮ ਆਉਣ ਵਾਲੇ ਦਿਨਾਂ ਵਿਚ ਦਿਖਾਈ ਜਾਵੇਗੀ ਜਦ ਹੋਰ ਵੱਡੇ ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਲ ਹੋਣਗੇ।

ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ 'ਚ ਅਕਾਲੀ ਦਲ ਸਾਰੀਆਂ ਸੀਟਾਂ 'ਤੇ ਅਕਾਲੀ ਦਲ ਜਿੱਤੇਗਾ। ਸੁਖਬੀਰ ਬਾਦਲ ਨੇ ਅੱਜ ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ।

ਇਸ ਮੌਕੇ ਰਾਜਨ ਨੇ ਕਿਹਾ ਕਿ ਜੇਕਰ ਸਾਡੇ ਵਰਗਾ ਪਰਿਵਾਰ ਕਾਗਰਸ ਨੂੰ ਛੱਡ ਰਿਹਾ ਹੈ ਤਾਂ ਇਹ ਕਾਂਗਰਸ ਦੀ ਬਦਕਿਸਮਤੀ ਹੈ ਕਿਉਂਕਿ ਕਾਂਗਰਸ ਵਿੱਚ ਹੁਣ ਵਰਕਰ ਦੀ ਕੋਈ ਕਦਰ ਨਹੀਂ ਰਹਿ ਗਈ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਹਰੀਸ਼ ਚੌਧਰੀ ਤੇ ਨਵਜੋਤ ਸਿੱਧੂ ਦੀ ਅਗਵਾਈ 'ਚ ਸ਼ਰੇਆਮ ਟਿਕਟਾਂ ਵੇਚੀਆਂ ਗਈਆਂ ਹਨ। ਰਾਜਨ ਨੇ ਕਿਹਾ ਕਿ ਉਹ ਡਿੰਪਾ ਦੀ ਸਹਿਮਤੀ ਨਾਲ ਹੀ ਕਾਂਗਰਸ ਛੱਡ ਰਹੇ ਹਨ।


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ