UP Assembly Election 2022 Live : ਪੰਜਾਬ 'ਚ ਉਮੀਦਵਾਰਾਂ ਦੀ ਕਿਸਮਤ EVM 'ਚ ਕੈਦ, ਯੂਪੀ 'ਚ ਪੰਜਵੇਂ ਪੜਾਅ ਦੀ ਵੋਟਿੰਗ ਸ਼ੁਰੂ
ਪ੍ਰਧਾਨ ਮੰਤਰੀ ਮੋਦੀ ਅਮੇਠੀ ਦੇ 9 ਅਤੇ ਸੁਲਤਾਨਪੁਰ ਅਤੇ ਰਾਏਬਰੇਲੀ ਦੇ ਸਲੋਨ ਵਿਧਾਨ ਸਭਾ ਲਈ ਗੌਰੀਗੰਜ ਦੇ ਰਾਮਗੰਜ ਕੌਹਰ ਵਿਖੇ ਜਨ ਸਭਾ ਕਰਨਗੇ।
ਉੱਤਰ ਪ੍ਰਦੇਸ਼ ਵਿੱਚ ਐਤਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਵੋਟਿੰਗ ਖ਼ਤਮ ਹੋ ਗਈ ਹੈ। ਸ਼ਾਮ 5 ਵਜੇ ਤੱਕ 53.98 ਫੀਸਦੀ ਵੋਟਿੰਗ ਹੋ ਚੁੱਕੀ ਹੈ। ਪੰਜਵੇਂ ਪੜਾਅ 'ਚ 12 ਜ਼ਿਲਿਆਂ ਦੀਆਂ 61 ਸੀਟਾਂ 'ਤੇ ਵੋਟਿੰਗ ਹੋਈ ਹੈ। ਪੰਜਵੇਂ ਗੇੜ ਵਿੱਚ ਕਈ ਦਿਗਜਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਗਈ ਹੈ।
UP Election 2022 Live Updates : ਉੱਤਰ ਪ੍ਰਦੇਸ਼ ਵਿੱਚ ਅੱਜ ਪੰਜਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ। ਇਸ ਪੜਾਅ 'ਚ ਅਵਧ ਅਤੇ ਪੂਰਵਾਂਚਲ ਦੇ 12 ਜ਼ਿਲ੍ਹਿਆਂ ਦੀਆਂ 61 ਸੀਟਾਂ ਦਾਅ 'ਤੇ ਹਨ। ਸਭ ਤੋਂ ਵੱਧ 38.99 ਫੀਸਦੀ ਵੋਟਿੰਗ ਚਿਤਰਕੂਟ 'ਚ ਹੋਈ ਹੈ। ਅਯੁੱਧਿਆ 'ਚ 38.79 ਫੀਸਦੀ ਵੋਟਿੰਗ ਦਰਜ ਕੀਤੀ ਗਈ। ਸਭ ਤੋਂ ਘੱਟ ਵੋਟਿੰਗ ਪ੍ਰਯਾਗਰਾਜ 'ਚ ਹੋਈ ,ਜਿੱਥੇ 30.56 ਫੀਸਦੀ ਵੋਟਾਂ ਪਈਆਂ।
UP Election 2022 Live Updates : ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਵੋਟਿੰਗ ਚੱਲ ਰਹੀ ਹੈ। ਇਸ ਪੜਾਅ 'ਚ ਪੂਰਬੀ ਉੱਤਰ ਪ੍ਰਦੇਸ਼ ਦੇ ਅਯੁੱਧਿਆ, ਸੁਲਤਾਨਪੁਰ, ਚਿਤਰਕੂਟ, ਪ੍ਰਤਾਪਗੜ੍ਹ, ਕੌਸ਼ੰਬੀ, ਪ੍ਰਯਾਗਰਾਜ, ਬਾਰਾਬੰਕੀ, ਬਹਿਰਾਇਚ, ਸ਼ਰਾਵਸਤੀ, ਗੋਂਡਾ, ਅਮੇਠੀ ਅਤੇ ਰਾਏਬਰੇਲੀ ਸਮੇਤ 12 ਜ਼ਿਲਿਆਂ 'ਚ ਕੁੱਲ 61 ਵਿਧਾਨ ਸਭਾ ਹਲਕਿਆਂ 'ਚ ਵੋਟਿੰਗ ਹੋ ਰਹੀ ਹੈ। ਦੁਪਹਿਰ 3 ਵਜੇ ਤੱਕ 46.28% ਮਤਦਾਨ ਦਰਜ ਕੀਤਾ ਗਿਆ ਹੈ, ਜੋ ਕਿ 2017 ਦੀਆਂ ਚੋਣਾਂ ਨਾਲੋਂ 2.9% ਘੱਟ ਹੈ।
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਦਾਅਵਾ ਕੀਤਾ ਕਿ 'ਹਾਥੀ' ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਨੀਂਦ ਉਡਾ ਰਿਹਾ ਹੈ ਕਿਉਂਕਿ ਉਹ ਹਰ ਭਾਸ਼ਣ ਵਿੱਚ ਹਾਥੀ ਦਾ ਜ਼ਿਕਰ ਕਰਦਾ ਹੈ।
ਉੱਤਰ ਪ੍ਰਦੇਸ਼ ਦੀਆਂ 61 ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਮੁਤਾਬਕ ਯੂਪੀ ਵਿੱਚ ਦੁਪਹਿਰ 3 ਵਜੇ ਤੱਕ 46.28 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਬਸਤੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਅੱਜ 5ਵੇਂ ਪੜਾਅ ਦੀ ਪੋਲਿੰਗ ਹੋ ਰਹੀ ਹੈ। ਅੱਜ ਦੀ ਵੋਟਿੰਗ ਯੂਪੀ ਵਿੱਚ ਭਾਜਪਾ-ਐਨਡੀਏ ਦੀ ਭਾਰੀ ਬਹੁਮਤ ਵਾਲੀ ਸਰਕਾਰ ਉੱਤੇ ਇੱਕ ਹੋਰ ਮੋਹਰ ਲਗਾਉਣ ਜਾ ਰਹੀ ਹੈ। ਯੂਪੀ ਨੂੰ ਦੰਗਾ ਮੁਕਤ ਕਰਨ ਲਈ, ਇਸ ਨੂੰ ਗੁੰਡਾ-ਮੁਕਤ ਰੱਖਣ ਲਈ, ਯੂਪੀ ਦੇ ਵਿਕਾਸ ਲਈ, ਸਾਨੂੰ ਲੋਕਾਂ ਦਾ ਆਸ਼ੀਰਵਾਦ ਮਿਲ ਰਿਹਾ ਹੈ।
ਵਧੀਕ ਮੁੱਖ ਚੋਣ ਕਮਿਸ਼ਨ ਦੇ ਅਧਿਕਾਰੀ ਬੀਡੀ ਰਾਮ ਤਿਵਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਅੱਜ ਹੋ ਰਹੀ ਵੋਟਿੰਗ ਵਿੱਚ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ 8.02% ਮਤਦਾਨ ਦਰਜ ਕੀਤਾ ਗਿਆ ਹੈ। ਸੂਬੇ ਭਰ 'ਚ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਹੈ। ਕੁਝ ਥਾਵਾਂ 'ਤੇ ਈਵੀਐਮ ਖਰਾਬ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਠੀਕ ਕੀਤਾ ਗਿਆ।
Punjab Elections 2022: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਪੰਜਾਬ ਚੋਣਾਂ ਨੂੰ ਲੈ ਕੇ ਹੰਗ ਅਸੈਂਬਲੀ ਦਾ ਮੁਲਾਂਕਣ ਕੀਤਾ ਹੈ। ਨੱਡਾ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਨਹੀਂ। ਚੋਣਾਂ ਤੋਂ ਬਾਅਦ ਕਿਸੇ ਪਾਰਟੀ ਨਾਲ ਗਠਜੋੜ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਬਾਰੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਸੋਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਪਾਰਟੀ ਦਾ ਆਧਾਰ ਵਧਾਉਣਾ ਚਾਹੁੰਦੀ ਹੈ। ਉਹ ਖੁਸ਼ ਹਨ ਕਿ ਇਸ ਵਾਰ ਉਹ ਜ਼ਿਆਦਾ ਸੀਟਾਂ 'ਤੇ ਚੋਣ ਲੜੀ ਹੈ।
ਉੱਤਰ ਪ੍ਰਦੇਸ਼ 'ਚ ਪੰਜਵੇਂ ਪੜਾਅ ਲਈ ਵੋਟਿੰਗ ਹੋ ਰਹੀ ਹੈ। ਭਾਜਪਾ ਨੇਤਾ ਰੀਟਾ ਬਹੁਗੁਣਾ ਜੋਸ਼ੀ ਨੇ ਪ੍ਰਯਾਗਰਾਜ ਦੇ ਪੋਲਿੰਗ ਸਟੇਸ਼ਨ 'ਤੇ ਪਹੁੰਚ ਕੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ, "ਸਰਕਾਰ ਸਾਡੀ ਹੀ ਬਣੇਗੀ। ਸਾਨੂੰ 300 ਤੋਂ ਵੱਧ ਸੀਟਾਂ ਦੀ ਉਮੀਦ ਹੈ।
ਉਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰ ਤੋਂ ਹੀ ਲੋਕ ਪੂਲਿੰਗ ਬੂਥਾਂ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਚੌਥੇ ਗੇੜ ਦੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਸੂਬੇ ਦੀਆਂ 403 ਵਿਧਾਨ ਸਭਾ ਸੀਟਾਂ 'ਚੋਂ 231 ਸੀਟਾਂ 'ਤੇ ਵੋਟਿੰਗ ਹੋ ਚੁੱਕੀ ਹੈ ਅਤੇ ਅੱਜ 61 ਸੀਟਾਂ 'ਤੇ ਵੋਟਿੰਗ ਹੋਣ ਤੋਂ ਬਾਅਦ 292 ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਤੋਂ ਬਾਅਦ 3 ਮਾਰਚ ਅਤੇ 7 ਮਾਰਚ ਨੂੰ ਆਖਰੀ ਦੋ ਪੜਾਵਾਂ 'ਚ 111 ਸੀਟਾਂ 'ਤੇ ਵੋਟਿੰਗ ਹੋਵੇਗੀ।
ਪਿਛੋਕੜ
UP Assemb;y Election 2022: ਯੂਪੀ ਵਿੱਚ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਪੜਾਅ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਿਲਸਿਲੇ ਵਿੱਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਯਾਗਰਾਜ ਅਤੇ ਅਮੇਠੀ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਹਾਸਲ ਜਾਣਕਾਰੀ ਮੁਤਾਬਕ ਪੀਐੱਮ ਨਰਿੰਦਰ ਮੋਦੀ ਅਮੇਠੀ ਦੇ ਗੌਰੀਗੰਜ 'ਚ ਦੁਪਹਿਰ 12:55 'ਤੇ ਅਤੇ ਪ੍ਰਯਾਗਰਾਜ 'ਚ ਫਾਫਾਮਊ 'ਚ ਦੁਪਹਿਰ 02.35 'ਤੇ ਜਨ ਸਭਾ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਅਮੇਠੀ ਦੇ 9 ਅਤੇ ਸੁਲਤਾਨਪੁਰ ਅਤੇ ਰਾਏਬਰੇਲੀ ਦੇ ਸਲੋਨ ਵਿਧਾਨ ਸਭਾ ਲਈ ਗੌਰੀਗੰਜ ਦੇ ਰਾਮਗੰਜ ਕੌਹਰ ਵਿਖੇ ਜਨ ਸਭਾ ਕਰਨਗੇ। ਇਸ ਦੇ ਨਾਲ ਹੀ ਉਹ ਪ੍ਰਤਾਪਗੜ੍ਹ, ਪ੍ਰਯਾਗਰਾਜ ਦੀਆਂ 19 ਵਿਧਾਨ ਸਭਾਵਾਂ ਲਈ ਪ੍ਰਯਾਗਰਾਜ ਦੇ ਫਾਫਾਮਊ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।
ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਅੱਜ ਪ੍ਰਯਾਗਰਾਜ ਅਤੇ ਪ੍ਰਤਾਪਗੜ੍ਹ ਦੇ ਦੌਰੇ 'ਤੇ ਹੋਣਗੇ। ਉਹ ਵੀਰਵਾਰ ਨੂੰ ਸਵੇਰੇ 11:50 ਵਜੇ ਹੰਢਿਆਇਆ ਵਿਧਾਨ ਸਭਾ ਦੇ ਪੋਲੀਟੈਕਨਿਕ ਗਰਾਊਂਡ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਉਹ ਦੁਪਹਿਰ 1 ਵਜੇ ਫੂਲਪੁਰ ਵਿਧਾਨ ਸਭਾ 'ਚ ਹੋਣਗੇ।
ਦੋ ਵਜੇ ਉਨ੍ਹਾਂ ਦਾ ਪ੍ਰੋਗਰਾਮ ਪ੍ਰਤਾਪਗੜ੍ਹ ਜ਼ਿਲ੍ਹੇ ਦੀਆਂ ਦੋ ਵਿਧਾਨ ਸਭਾ ਸੀਟਾਂ ਬਾਬਾਗੰਜ ਅਤੇ ਕੁੰਡਾ ਵਿੱਚ ਵਰਕਰ ਸੰਮੇਲਨ ਨੂੰ ਸੰਬੋਧਨ ਕਰਨਗੇ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਬਾਰਾਬੰਕੀ, ਬਹਿਰਾਇਚ, ਸ਼ਰਾਵਸਤੀ ਅਤੇ ਅਯੁੱਧਿਆ ਵਿੱਚ ਕਈ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਸ਼ਾਮ ਨੂੰ ਉਹ ਅਯੁੱਧਿਆ 'ਚ ਰੋਡ ਸ਼ੋਅ 'ਚ ਸ਼ਾਮਲ ਹੋਣਗੇ।
ਬਾਰਾਬੰਕੀ ਅਤੇ ਬਹਿਰਾਇਚ ਵਿੱਚ ਰੁਕਣਗੇ ਸੀਐਮ ਯੋਗੀ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਬਾਰਾਬੰਕੀ, ਬਹਿਰਾਇਚ, ਸ਼ਰਾਵਸਤੀ ਅਤੇ ਅਯੁੱਧਿਆ 'ਚ ਰਹਿਣਗੇ, ਜਿੱਥੇ ਉਹ ਕਈ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਯੋਗੀ ਆਦਿਤਿਆਨਾਥ ਕਟਿਆਰਾ, ਰਾਮਨਗਰ, ਬਾਰਾਬੰਕੀ ਵਿੱਚ 11:00 ਵਜੇ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਦੁਪਹਿਰ 12:00 ਵਜੇ ਉਹ ਰਤਨਪੁਰ ਬਾਗ, ਰਾਜਾ ਵੌਡੀ, ਬਹਿਰਾਇਚ ਵਿਖੇ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।
ਬਸਤੀ ਅਤੇ ਬਹਰਾਇਚ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਬਸਤੀ ਅਤੇ ਬਹਿਰਾਇਚ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ ਯੂਪੀ ਦੇ ਪ੍ਰਵਾਸ 'ਤੇ ਹੋਣਗੇ।
ਅਮਿਤ ਸ਼ਾਹ ਸਵੇਰੇ 11:45 ਵਜੇ ਕਰੀਮ ਬੇਹੜ, ਕੈਸਰਗੰਜ, ਬਹਿਰਾਇਚ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਕਿਸਾਨ 01:00 ਵਜੇ ਪੀ.ਜੀ.ਕਾਲਜ, ਬਹਿਰਾਇਚ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ ਅਤੇ ਬਾਅਦ ਦੁਪਹਿਰ 03:00 ਵਜੇ ਨੈਸ਼ਨਲ ਇੰਟਰ ਕਾਲਜ, ਹਰਈਆ, ਬਸਤੀ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ।
- - - - - - - - - Advertisement - - - - - - - - -