ਯੂਪੀ: ਲਖੀਮਪੁਰ ਖੀਰੀ ਜ਼ਿਲ੍ਹੇ ਦੀਆਂ 8 ਵਿਧਾਨ ਸਭਾ ਸੀਟਾਂ 'ਤੇ ਭਾਜਪਾ ਕਲੀਨ ਸਵੀਪ ਕਰਦੀ ਨਜ਼ਰ ਆ ਰਹੀ ਹੈ। ਪਾਲੀਆ, ਮੁਹੰਮਦੀ, ਕਾਸਤਾ, ਗੋਲਾ, ਸਦਰ, ਧੂੜਹਾਰਾ, ਨਿਘਾਸਣ, ਸ੍ਰੀਨਗਰ ਅਤੇ ਖੇੜੀ ਸਦਰ ਵਿੱਚ ਭਾਜਪਾ ਉਮੀਦਵਾਰ ਨਿਰਣਾਇਕ ਲੀਡ ਬਣਾਉਂਦੇ ਨਜ਼ਰ ਆ ਰਹੇ ਹਨ। ਸਪਾ ਦੇ ਨੇਤਾ ਆਜ਼ਮ ਖਾਨ ਨੇ ਯੂਪੀ ਦੇ ਰਾਮਪੁਰ ਤੋਂ ਭਾਜਪਾ ਦੇ ਆਕਾਸ਼ ਸਕਸੈਨਾ ਨੂੰ ਕਰੀਬ 40,000 ਵੋਟਾਂ ਨਾਲ ਹਰਾਇਆ ਹੈ।

ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਚੋਣ ਨਤੀਜਿਆਂ 'ਤੇ ਕਿਹਾ- ਮੈਂ ਉਸ ਪਾਰਟੀ ਨੂੰ ਵਧਾਈ ਦਿੰਦਾ ਹਾਂ ,ਜਿਸ ਨੇ ਰਾਜ ਜਿੱਤਿਆ ਹੈ, ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਹੈ, ਉਨ੍ਹਾਂ ਨੂੰ ਗੋਆ-ਉਤਰਾਖੰਡ 'ਚ ਜਿੱਤ ਦੀ ਉਮੀਦ ਸੀ ਪਰ ਉਹ ਹਾਰ ਗਈ। ਅਖਿਲੇਸ਼ ਤੇ ਉਨ੍ਹਾਂ ਦੀ ਗਠਜੋੜ ਪਾਰਟੀ ਤੋਂ ਵੀ ਉਮੀਦ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ।

ਮੌ ਸਦਰ ਵਿਧਾਨ ਸਭਾ ਸੀਟ ਤੋਂ ਮੁਖਤਾਰ ਅੰਸਾਰੀ ਦਾ ਪੁੱਤਰ ਅੱਬਾਸ ਅੰਸਾਰੀ 30,000 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਇੱਥੋਂ ਭਾਜਪਾ ਉਮੀਦਵਾਰ ਅਸ਼ੋਕ ਸਿੰਘ ਦੂਜੇ ਨੰਬਰ 'ਤੇ ਹਨ। ਸੀਐਮ ਯੋਗੀ ਆਦਿਤਿਆਨਾਥ ਗੋਰਖਪੁਰ ਸਦਰ ਸੀਟ ਤੋਂ ਵੱਡੀ ਜਿੱਤ ਦਰਜ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ 41000 ਵੋਟਾਂ ਦੀ ਲੀਡ ਬਣਾਈ ਹੈ।

ਯੂਪੀ ਦੇ ਕੁਸ਼ੀਨਗਰ ਜ਼ਿਲ੍ਹੇ ਦੀ ਤਮਕੁਹੀ ਰਾਜ ਸੀਟ ਭਾਜਪਾ ਦੇ ਖਾਤੇ ਵਿੱਚ ਜਾਂਦੀ ਨਜ਼ਰ ਆ ਰਹੀ ਹੈ। ਇੱਥੋਂ ਭਾਜਪਾ ਦੇ ਅਸੀਮ ਕੁਮਾਰ ਅੱਗੇ ਚੱਲ ਰਹੇ ਹਨ। 17 ਗੇੜਾਂ ਤੋਂ ਬਾਅਦ ਉਨ੍ਹਾਂ ਨੂੰ 62263 ਵੋਟਾਂ ਮਿਲੀਆਂ ਹਨ। ਉਹ ਸਪਾ ਦੇ ਉਦੈ ਨਰਾਇਣ ਤੋਂ 36 ਹਜ਼ਾਰ ਵੋਟਾਂ ਨਾਲ ਅੱਗੇ ਹਨ। ਉਦੈ ਨਰਾਇਣ ਨੂੰ 26938 ਵੋਟਾਂ ਮਿਲੀਆਂ ਹਨ। ਇਸ ਸੀਟ ਤੋਂ ਯੂਪੀ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਵੀ ਚੋਣ ਲੜ ਰਹੇ ਹਨ। ਫਿਲਹਾਲ ਉਹ ਤੀਜੇ ਨੰਬਰ 'ਤੇ ਹਨ। ਉਨ੍ਹਾਂ ਨੂੰ ਹੁਣ ਤੱਕ 20556 ਵੋਟਾਂ ਮਿਲੀਆਂ ਹਨ।

ਦੱਸ ਦੇਈਏ ਕਿ ਚੋਣ ਕਮਿਸ਼ਨ ਮੁਤਾਬਕ ਉੱਤਰ ਪ੍ਰਦੇਸ਼ ਦੀਆਂ 403 ਸੀਟਾਂ ਵਿੱਚੋਂ 399 ਸੀਟਾਂ ਲਈ ਰੁਝਾਨ ਸਾਹਮਣੇ ਆਇਆ ਹੈ। ਇਨ੍ਹਾਂ 'ਚੋਂ ਭਾਜਪਾ ਨੇ 244 'ਤੇ ਬੜ੍ਹਤ ਬਣਾਈ ਰੱਖੀ ਹੈ। ਸਪਾ ਦੇ 117, ਅਪਣਾ ਦਲ ( ADAL) 11, ਆਰਐਲਡੀ 11ਸੀਟਾਂ 'ਤੇ ਅੱਗੇ ਚੱਲ ਰਹੇ ਹਨ। ਯੂਪੀ ਵਿੱਚ ਬਹੁਮਤ ਦਾ ਅੰਕੜਾ 202 ਹੈ। ਇਸ ਲਿਹਾਜ਼ ਨਾਲ ਭਾਜਪਾ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ।