Punjab Election: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਬਿਆਨ 'ਤੇ ਪੰਜਾਬ ਤੋਂ ਲੈ ਕੇ ਯੂਪੀ ਤੱਕ ਹੰਗਾਮਾ ਮਚ ਗਿਆ ਹੈ। ਸ਼ਿਵ ਸੈਨਾ ਨੇ ਹੁਣ ਸੀਐਮ ਚੰਨੀ ਦੇ 'ਭਜਾਓ ਯੂਪੀ-ਬਿਹਾਰ ਦੇ ਭਈਆਂ ਨੂੰ' ਵਾਲੇ ਬਿਆਨ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਸ਼ਿਵ ਸੈਨਾ ਨੇਤਾ ਪ੍ਰਿਅੰਕਾ ਚਤੁਰਵੇਦੀ (Priyanka Chaturvedi) ਨੇ ਕਿਹਾ ਹੈ ਕਿ ਯੂਪੀ-ਬਿਹਾਰ ਦੇ ਲੋਕ ਵੀ ਹਿੰਦੁਸਤਾਨੀ ਹਨ, ਇਸ ਲਈ ਉਨ੍ਹਾਂ ਦਾ ਮਜ਼ਾਕ ਉਡਾਉਣਾ ਬੰਦ ਕਰੋ।



ਪ੍ਰਿਅੰਕਾ ਚਤੁਰਵੇਦੀ ਨੇ ਟਵੀਟ ਕੀਤਾ, ''ਰਾਜਨੀਤਕ ਪਾਰਟੀਆਂ ਨੇ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਫੇਲ੍ਹ ਕੀਤਾ ਹੈ, ਇਸ ਲਈ ਜਿਨ੍ਹਾਂ ਕੋਲ ਵਿਕਲਪ ਹੈ, ਉਹ ਭੱਜ ਗਏ ਜਿਵੇਂ ਭਾਰਤੀ ਵਿਦੇਸ਼ ਜਾਣਾ ਚਾਹੁੰਦੇ ਹਨ। ਬਾਅਦ ਦੀਆਂ ਸਰਕਾਰਾਂ ਉਨ੍ਹਾਂ ਨੂੰ ਮੌਕੇ ਤੇ ਨੌਕਰੀਆਂ ਦੇਣ ਵਿੱਚ ਅਸਮਰੱਥ ਹਨ, ਪਰ ਜਦੋਂ ਉਹ ਦੂਜੇ ਰਾਜਾਂ ਵਿੱਚ ਹਨ, ਤਾਂ ਉਹ ਇਸ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਂਦੇ ਹਨ। ਸਸਤੇ ਮਜ਼ਦੂਰ ਤੁਹਾਡੇ ਸੇਵਾ ਪ੍ਰਦਾਤਾ ਹਨ, ਉਹ ਤੁਹਾਡੇ ਕਾਰੋਬਾਰੀ, ਉੱਦਮੀ, ਵਿਧਾਇਕ ਤੇ ਨੌਕਰਸ਼ਾਹ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਭਾਰਤੀ ਹਨ। ਉਨ੍ਹਾਂ ਦਾ ਮਜ਼ਾਕ ਉਡਾਉਣਾ ਬੰਦ ਕਰੋ।"







CM ਚੰਨੀ ਨੇ ਰੈਲੀ 'ਚ ਕੀ ਕਿਹਾ?
ਰੂਪਨਗਰ ਵਿੱਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਰੈਲੀ ਕਰ ਰਹੇ ਸੀਐਮ ਚੰਨੀ ਨੇ ਕਿਹਾ ਸੀ, “ਪੰਜਾਬੀਆਂ ਨੂੰ ਇੱਕ ਕਰੋ। ਯੂਪੀ, ਬਿਹਾਰ ਤੇ ਦਿੱਲੀ ਦੇ ਭਈਆਂ ਨੂੰ ਪੰਜਾਬ ਵਿੱਚ ਵੜਨ ਨਹੀਂ ਦਿੱਤਾ ਜਾਣਾ ਚਾਹੀਦਾ, ਜੋ ਇੱਥੇ ਰਾਜ ਕਰਨਾ ਚਾਹੁੰਦੇ ਹਨ। ਸਭ ਤੋਂ ਪਹਿਲਾਂ ਭਾਜਪਾ ਨੇ ਚੰਨੀ ਦੇ ਇਸ ਬਿਆਨ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰਕੇ ਸਵਾਲ ਖੜ੍ਹੇ ਕੀਤੇ ਹਨ।

ਕਾਂਗਰਸ ਇਸ ਤਰ੍ਹਾਂ ਕਰੇਗੀ ਯੂਪੀ ਅਤੇ ਦੇਸ਼ ਦਾ ਵਿਕਾਸ? ਅਮਿਤ ਮਾਲਵੀਆ
ਬੀਜੇਪੀ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕੀਤਾ, "ਸਟੇਜ ਤੋਂ, ਪੰਜਾਬ ਦੇ ਮੁੱਖ ਮੰਤਰੀ ਯੂਪੀ, ਬਿਹਾਰ ਦੇ ਲੋਕਾਂ ਦਾ ਅਪਮਾਨ ਕਰਦੇ ਹਨ ਤੇ ਪ੍ਰਿਯੰਕਾ ਵਾਡਰਾ ਉਸ ਦੇ ਕੋਲ ਖੜ੍ਹੀ ਹੱਸ ਰਹੀ ਹੈ, ਤਾੜੀਆਂ ਵਜਾ ਰਹੀ ਹੈ। ਇਸ ਤਰ੍ਹਾਂ ਕਾਂਗਰਸ ਕਰੇਗੀ ਯੂਪੀ ਤੇ ਦੇਸ਼ ਦਾ ਵਿਕਾਸ? ਲੋਕਾਂ ਨੂੰ ਆਪਸ ਵਿੱਚ ਲੜਾ ਕੇ?







ਦੱਸ ਦਈਏ ਕਿ ਪੰਜਾਬ ਵਿੱਚ ਯੂਪੀ-ਬਿਹਾਰ ਦੇ ਲੱਖਾਂ ਲੋਕ ਰਹਿੰਦੇ ਹਨ, ਜੋ ਛੋਟੀਆਂ-ਮੋਟੀਆਂ ਨੌਕਰੀਆਂ ਰਾਹੀਂ ਸੂਬੇ ਦੀ ਆਰਥਿਕ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ, ਪਰ ਹੁਣ ਸਿਆਸੀ ਲਾਹਾ ਲੈਣ ਲਈ ਇਨ੍ਹਾਂ ਦਾ ਦੁਰਉਪਯੋਗ ਕਰਨਾ ਸਹੀ ਹੈ, ਇਹ ਸਵਾਲ ਹਰ ਕੋਈ ਪੁੱਛ ਰਿਹਾ ਹੈ।


ਇਹ ਵੀ ਪੜ੍ਹੋ: Punjab Election 2022: ਪੀਐਮ ਮੋਦੀ ਅੱਜ ਕਰਨਗੇ ਮਾਲਵਾ 'ਚ ਲੈਂਡ, ਚਾਰ ਦਿਨ 'ਚ ਪੰਜਾਬ ਦੀ ਤੀਜੀ ਗੇੜੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904