ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਇਸ ‘ਚ ਅਨਿਲ ਕਪੂਰ ਪਹਿਲੀ ਵਾਰ ਸੋਨਮ ਦੇ ਪਿਤਾ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਨ੍ਹਾਂ ਦੇ ਨਾਲ ਫ਼ਿਲਮ ‘ਚ ਰਾਜਕੁਮਾਰ ਨੂੰ ਸੋਨਮ ਨਾਲ ਪਿਆਰ ਹੋ ਜਾਂਦਾ ਹੈ।
‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੇ ਟਾਈਟਲ ਟ੍ਰੈਕ ਨੂੰ ਰੋਚਕ ਕੋਹਲੀ ਨੇ ਸੰਗੀਤ ਤੇ ਦਰਸ਼ਨ ਰਾਵੇਲ ਨੇ ਆਵਾਜ਼ ਦਿੱਤੀ ਹੈ। ਗਾਣੇ ਦੇ ਬੋਲ ਗੁਰਪ੍ਰੀਤ ਸੈਨੀ ਨੇ ਲਿਖੇ ਹਨ। ਓਰੀਜ਼ਨਲ ਗਾਣੇ ਦਾ ਮਿਊਜ਼ਿਕ ਆਰਡੀ ਬਰਮਨ ਨੇ ਦਿੱਤਾ ਸੀ ਤੇ ਜਾਵੇਦ ਅਖ਼ਤਰ ਨੇ ਇਸ ਨੂੰ ਲਿਖਿਆ ਸੀ।
ਫ਼ਿਲਮ ‘ਚ ਜੂਹੀ ਚਾਵਲਾ ਦਾ ਵੀ ਅਹਿਮ ਰੋਲ ਹੈ।‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ 1 ਫਰਵਰੀ, 2019 ਨੰ ਰਿਲੀਜ਼ ਹੋ ਰਹੀ ਹੈ, ਜਿਸ ਨੂੰ ਸ਼ੈਲੀ ਚੋਪੜਾ ਡਾਇਰੈਕਟ ਕਰ ਰਹੀ ਹੈ। ਇਸ ਤੋਂ ਪਹਿਲਾ ਸੋਨਮ 2018 ‘ਚ ‘ਵੀਰੇ ਦੀ ਵੈਡਿੰਗ’ ਫ਼ਿਲਮ ‘ਚ ਨਜ਼ਰ ਆਈ ਸੀ।