Akhil Mishra Death: ਆਮਿਰ ਖਾਨ ਦੀ ਫਿਲਮ '3 ਇਡੀਅਟਸ' ਵਿੱਚ ਲਾਇਬ੍ਰੇਰੀਅਨ ਦੂਬੇ ਦੀ ਭੂਮਿਕਾ ਨਿਭਾ ਕੇ ਮਸ਼ਹੂਰ ਹੋਏ ਅਦਾਕਾਰ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ। ਇਕ ਰਿਪੋਰਟ ਮੁਤਾਬਕ ਕੰਮ ਕਰਦੇ ਸਮੇਂ ਇਮਾਰਤ ਤੋਂ ਡਿੱਗਣ ਨਾਲ ਅਦਾਕਾਰ ਦੀ ਮੌਤ ਹੋ ਗਈ। ਅਖਿਲ ਮਿਸ਼ਰਾ ਦੇ ਅਚਾਨਕ ਦਿਹਾਂਤ ਦੀ ਖਬਰ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪ੍ਰਸ਼ੰਸਕ ਇਸ ਖਬਰ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ।


ਇਹ ਵੀ ਪੜ੍ਹੋ: ਰਾਘਵ ਚੱਢਾ ਨਾਲ ਉਦੈਪੁਰ 'ਚ ਵਿਆਹ ਕਰੇਗੀ ਪਰਿਣੀਤੀ ਚੋਪੜਾ, ਜਾਣੋ ਚੂੜਾ ਤੋਂ ਲੈਕੇ ਫੇਰਿਆਂ ਤੱਕ ਸਾਰੀਆਂ ਰਸਮਾਂ ਦੀ ਡੀਟੇਲ


ਅਖਿਲ ਮਿਸ਼ਰਾ ਦੀ ਬਾਲਕੋਨੀ ਤੋਂ ਡਿੱਗਣ ਨਾਲ ਹੋਈ ਮੌਤ
ETimes ਦੀ ਰਿਪੋਰਟ ਮੁਤਾਬਕ, ਅਦਾਕਾਰ ਹੈਦਰਾਬਾਦ ਵਿੱਚ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਿਹਾ ਸੀ। ਉਹ ਬਾਲਕੋਨੀ ਕੋਲ ਕੰਮ ਕਰਦੇ ਸਮੇਂ ਇੱਕ ਉੱਚੀ ਇਮਾਰਤ ਤੋਂ ਡਿੱਗ ਗਿਆ। ਅਖਿਲ ਦੇ ਪਿੱਛੇ ਉਸਦੀ ਪਤਨੀ ਸੁਜ਼ੈਨ ਬਰਨੇਰਟ ਹੈ, ਜੋ ਇੱਕ ਜਰਮਨ ਅਦਾਕਾਰਾ ਹੈ। ਉਹ ਹੈਦਰਾਬਾਦ ਵਿੱਚ ਸੀ ਜਦੋਂ ਅਖਿਲ ਨੇ ਆਖਰੀ ਸਾਹ ਲਿਆ। ਮਰਹੂਮ ਅਦਾਕਾਰ ਦੀ ਪਤਨੀ ਨੇ ਕਿਹਾ, "ਮੇਰਾ ਦਿਲ ਟੁੱਟ ਗਿਆ ਹੈ, ਮੇਰਾ ਜੀਵਨ ਸਾਥੀ ਚਲਾ ਗਿਆ ਹੈ।"


ਅਖਿਲ ਨੇ ਅਤੇ ਕੀਤੇ ਸਨ ਕਈ ਟੀਵੀ ਸ਼ੋਅ ਫਿਲਮਾਂ
ਅਖਿਲ ਨੇ ਟੀਵੀ 'ਤੇ ਕਈ ਸ਼ੋਅ ਵੀ ਕੀਤੇ। ਉਹ ਉੱਤਰਨ, ਉਡਾਨ, ਸੀਆਈਡੀ, ਸ਼੍ਰੀਮਾਨ ਸ਼੍ਰੀਮਤੀ, ਹਾਤਿਮ ਅਤੇ ਹੋਰ ਬਹੁਤ ਸਾਰੇ ਪ੍ਰਸਿੱਧ ਟੈਲੀਵਿਜ਼ਨ ਸ਼ੋਅ ਦਾ ਹਿੱਸਾ ਸੀ। ਅਖਿਲ ਕਈ ਫਿਲਮਾਂ 'ਚ ਵੀ ਨਜ਼ਰ ਆਏ। ਉਨ੍ਹਾਂ ਨੇ 'ਡੌਨ', 'ਗਾਂਧੀ ਮਾਈ ਫਾਦਰ', 'ਸ਼ਿਖਰ', 'ਕਮਲਾ ਕੀ ਮੌਤ', 'ਵੈਲ ਡਨ ਅੱਬਾ' ਵਰਗੀਆਂ ਫਿਲਮਾਂ 'ਚ ਭੂਮਿਕਾਵਾਂ ਨਿਭਾਈਆਂ।


ਹਾਲਾਂਕਿ, ਅਖਿਲ ਨੂੰ "3 ਇਡੀਅਟਸ" ਵਿੱਚ ਲਾਇਬ੍ਰੇਰੀਅਨ ਦੂਬੇ ਦੀ ਛੋਟੀ, ਪਰ ਯਾਦਗਾਰੀ ਭੂਮਿਕਾ ਤੋਂ ਬਹੁਤ ਪ੍ਰਸਿੱਧੀ ਮਿਲੀ। ਫਿਲਮ 'ਚ ਆਮਿਰ ਖਾਨ, ਸ਼ਰਮਨ ਜੋਸ਼ੀ, ਕਰੀਨਾ ਕਪੂਰ ਖਾਨ, ਆਰ ਮਾਧਵਨ, ਬੋਮਨ ਇਰਾਨੀ ਅਤੇ ਕਈ ਹੋਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਉਸ ਨੇ ਪ੍ਰਸਿੱਧ ਸ਼ੋਅ "ਉਤਰਨ" ਵਿੱਚ ਉਮੇਦ ਸਿੰਘ ਬੁੰਦੇਲਾ ਦਾ ਕਿਰਦਾਰ ਨਿਭਾ ਕੇ ਵੀ ਆਪਣੀ ਛਾਪ ਛੱਡੀ ਸੀ।









ਅਖਿਲ ਨੇ ਜਰਮਨ ਅਦਾਕਾਰਾ ਸੁਜ਼ੈਨ ਬਰਨੇਰਟ ਨਾਲ ਕੀਤਾ ਸੀ ਵਿਆਹ
ਅਖਿਲ ਨੇ 3 ਫਰਵਰੀ 2009 ਨੂੰ ਜਰਮਨ ਅਦਾਕਾਰਾ ਸੁਜ਼ੈਨ ਬਰਨੇਟ ਨਾਲ ਵਿਆਹ ਕੀਤਾ ਸੀ। ਬਾਅਦ ਵਿੱਚ ਉਸਨੇ 30 ਸਤੰਬਰ, 2011 ਨੂੰ ਇੱਕ ਰਵਾਇਤੀ ਰਸਮ ਵਿੱਚ ਸੁਜ਼ੈਨ ਨਾਲ ਵਿਆਹ ਕੀਤਾ। 2019 ਵਿੱਚ, ਇਸ ਜੋੜੀ ਨੇ "ਮਜਨੂ ਕੀ ਜੂਲੀਅਟ" ਸਿਰਲੇਖ ਵਾਲੀ ਇੱਕ ਸ਼ੌਰਟ ਫਿਲਮ ਵਿੱਚ ਸਹਿਯੋਗ ਕੀਤਾ, ਜਿਸ ਵਿੱਚ ਮਿਸ਼ਰਾ ਨੇ ਨਾ ਸਿਰਫ ਅਭਿਨੈ ਕੀਤਾ, ਸਗੋਂ ਲਿਖਿਆ ਅਤੇ ਨਿਰਦੇਸ਼ਿਤ ਵੀ ਕੀਤਾ। ਉਸਦੀ ਪਤਨੀ ਸੁਜ਼ੈਨ ਕਸੌਟੀ ਜ਼ਿੰਦਗੀ ਕੀ, ਸਾਵਧਾਨ ਇੰਡੀਆ, ਏਕ ਹਜਾਰਾਂ ਮੈਂ ਮੇਰੀ ਬੇਹਨਾ ਹੈ, ਚੱਕਰਵਰਤੀ ਅਸ਼ੋਕ ਸਮਰਾਟ, ਯੇ ਰਿਸ਼ਤਾ ਕਯਾ ਕਹਿਲਾਤਾ ਹੈ ਅਤੇ ਪੋਰਸ ਵਰਗੇ ਕਈ ਟੀਵੀ ਸ਼ੋਅ ਦਾ ਹਿੱਸਾ ਰਹੀ ਹੈ। 


ਇਹ ਵੀ ਪੜ੍ਹੋ: ਨਹੀਂ ਵਿਕੇਗਾ ਦੇਵ ਆਨੰਦ ਦਾ ਜੂਹੂ ਵਾਲਾ ਬੰਗਲਾ, ਨਾ ਬਣੇਗਾ 22 ਮੰਜ਼ਿਲਾ ਟਾਵਰ, ਮਰਹੂਮ ਐਕਟਰ ਦੇ ਭਤੀਜੇ ਨੇ ਕੀਤਾ ਖੁਲਾਸਾ