ਮੁੰਬਈ: ਬੀਤੇ ਦਿਨੀਂ ਮੁੰਬਈ ‘ਚ 64ਵੇਂ ਫ਼ਿਲਮਫੇਅਰ ਐਵਾਰਡ ਦਾ ਪ੍ਰਬੰਧ ਕੀਤਾ ਗਿਆ ਜਿਸ ‘ਚ ਬਾਲੀਵੁੱਡ ਦੇ ਨਾਮੀ ਚਿਹਰਿਆਂ ਨੇ ਸ਼ਿਰਕਤ ਕੀਤੀ। ਇਸ ਖਾਸ ਸ਼ਾਮ ‘ਚ ਜਿੱਥੇ ਬਾਲੀਵੁੱਡ ਐਕਟਰਸ ਨੇ ਆਪਣੇ ਫੈਸ਼ਨ ਦਾ ਜਲਵਾ ਬਿਖੇਰਿਆ ਨਾਲ ਹੀ ਸਟੇਜ ‘ਤੇ ਧਮਾਕੇਦਾਰ ਪਰਫਾਰਮੈਂਸ ਵੀ ਦਿੱਤੀ।
ਇਸ ਸ਼ਾਮ ‘ਚ ਐਲਾਨੇ ਗਏ ਐਵਾਰਡਸ ‘ਚ ਰਣਬੀਰ ਕਪੂਰ ਤੇ ਆਲਿਆ ਭੱਟ ਨੂੰ ਬੈਸਟ ਐਕਟਰਸ ਅਤੇ ਐਕਟਰਸ ਦਾ ਐਵਾਰਡ ਦਿੱਤਾ ਗਿਆ ਜਿਸ ਕਾਰਨ ਇਹ ਸ਼ਾਮ ਦੋਵਾਂ ਲਈ ਬੇਹੱਦ ਖਾਸ ਸੀ। ਰਣਬੀਰ ਕਪੂਰ ਨੂੰ ਫ਼ਿਲਮ ‘ਸੰਜੂ’ ਲਈ ਅਤੇ ਆਲਿਆ ਨੂੰ ਫ਼ਿਲਮ ‘ਰਾਜ਼ੀ’ ਲਈ ਸਰਵੋਤਮ ਅਦਾਕਾਰ ਚੁਣਿਆ ਗਿਆ।
ਇਨ੍ਹਾਂ ਦੋਵਾਂ ਤੋਂ ਇਲਾਵਾ ਜਾਨ੍ਹਵੀ ਕਪੂਰ ਨੂੰ ਪਿਛੇ ਛੱਡ ਸੋਹਾ ਅਲੀ ਖ਼ਾਨ ਨੂੰ ਬੈਸਟ ਡੈਬਿਊਡੇਂਟ ਦਾ ਐਵਰਡ ਨਾਲ ਨਵਾਜ਼ਿਆ ਗਿਆ। ਨਾਲ ਹੀ ਰਣਵੀਰ ਸਿੰਘ ਨੇ ਬੈਸਟ ਐਕਟਰ ਕ੍ਰਿਟਿਕਸ ਦਾ ਖਿਤਾਬ ਜਿੱਤਿਆ। ਇਸ ਮੌਕੇ ਰਣਵੀਰ ਸਿੰਘ-ਦੀਪਿਕਾ ਦੇ ਨਾਲ ਅਤੇ ਆਲਿਆ ਭੱਟ-ਰਣਬੀਰ ਕਪੂਰ ਦੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਏ।
ਹੁਣ ਦੇਖੋ 64ਵੇਂ ਫ਼ਿਲਮਫੇਅਰ ਦੀ ਪੂਰੀ ਲਿਸਟ
ਬੈਸਟ ਐਕਟਰ: ਰਣਬੀਰ ਕਪੂਰ (ਸੰਜੂ)
ਬੈਸਟ ਐਕਟਰਸ; ਆਲਿਆ ਭੱਟ (ਰਾਜ਼ੀ)
ਬੈਸਟ ਐਕਟਰ ਕ੍ਰਿਟਿਕਸ: ਰਣਵੀਰ ਸਿੰਘ (ਪਦਮਾਵਤ), ਆਯੁਸ਼ਮਾਨ ਖੁਰਾਨਾ (ਅੰਧਾਧੁਨ)
ਬੈਸਟ ਐਕਟਰਸ ਕ੍ਰਿਟਿਕਸ: ਨੀਨਾ ਗੁਪਤਾ (ਬਧਾਈ ਹੋ)
ਬੈਸਟ ਡਾਇਰੈਕਟਰ: ਮੇਘਨਾ ਗੁਲਜ਼ਾਰ (ਰਾਜ਼ੀ)
ਬੈਸਟ ਫ਼ਿਲਮ: ਰਾਜ਼ੀ
ਬੈਸਟ ਫ਼ਿਲਮ ਕ੍ਰਿਟਿਕਸ: ਸ਼੍ਰੀਰਾਮ ਰਾਘਵਨ
ਬੈਸਟ ਐਕਟਰ ਇੰਨ ਸਪੋਰਟਿੰਗ ਰੋਲ: ਗਜਰਾਜ ਰਾਓ (ਬਧਾਈ ਹੋ), ਵਿੱਕੀ ਕੌਸ਼ਲ (ਸੰਜੂ)
ਬੈਸਟ ਐਕਟਰਸ ਇੰਨ ਸਪੋਰਟਿੰਗ ਰੋਲ: ਸੁਰੇਖਾ ਸਿਖਰੀ (ਬਧਾਈ ਹੋ)
ਬੈਸਟ ਓਰੀਜਨਲ ਸਟੋਰੀ: ਅਨੂਭਵ ਸਿਨ੍ਹਾ (ਮੁਲਕ)
ਬੈਸਟ ਸਕਰੀਨ ਪਲੇਅ: ਸ਼੍ਰੀਰਾਮ ਰਾਗਵਨ, ਅਰਿਜੀਤ ਬਿਸਵਾਸ, ਪੂਜਾ ਲੱਡਢਾ, ਯੋਗੇਸ਼ ਚੰਦੇਕਰ, ਹੇਮੰਤ ਰਾਓ (ਅੰਧਾਧੁਨ)
ਲਾਈਫਟਾਈਮ ਅਚੀਵਮੈਂਟ ਐਵਾਰਡ: ਮਰਹੂਮ ਐਕਟਰਸ ਸ੍ਰੀਦੇਵੀ