ਮੁੰਬਈ: ਬੌਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਭਾਵੇਂ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਰਹੇ ਪਰ ਉਨ੍ਹਾਂ ਕੋਲ ਫਿਲਮਾਂ ਦੀ ਵੱਡੀ ਭਰਮਾਰ ਹੈ। ਸਿਧਾਰਥ ਪਹਿਲਾਂ ਹੀ ਤਿੰਨ ਫਿਲਮਾਂ 'ਤੇ ਕੰਮ ਕਰ ਰਹੇ ਹਨ। ਹੁਣ ਉਨ੍ਹਾਂ ਨੇ ਆਪਣੀ ਚੌਥੀ ਫਿਲਮ ਵੀ ਸਾਈਨ ਕਰ ਲਈ ਹੈ। ਇਹ ਫਿਲਮ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਦੇ ਨਾਲ ਹੈ। ਇੱਕ ਨਵਾਂ ਡਾਇਰੈਕਟਰ ਇਸ ਫਿਲਮ ਨੂੰ ਬਣਾਏਗਾ ਤੇ ਸਿਧਾਰਥ ਮਲਹੋਤਰਾ ਇਸ ਫਿਲਮ ਵਿੱਚ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਸਿਧਾਰਥ ਮਲਹੋਤਰਾ ਦੀ ਐਕਸ਼ਨ ਇਮੇਜ਼ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਲਈ ਇਸ ਐਕਸ਼ਨ ਫਿਲਮ ਨਾਲ ਸਿਧਾਰਥ ਇੱਕ ਵਾਰ ਫਿਰ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਲਈ ਤਿਆਰ ਹਨ। ਇਸ ਫਿਲਮ ਵਿੱਚ ਐਕਸ਼ਨ ਦੇ ਨਾਲ-ਨਾਲ ਰੋਮਾਂਸ ਵੀ ਹੋਏਗਾ। ਯਾਨੀ ਕਾਫ਼ੀ ਹੱਦ ਤਕ ਸਿਧਾਰਥ ਏਕ ਵਿਲੇਨ ਵਾਲਾ ਕਿਰਦਾਰ ਇੱਕ ਵਾਰ ਫੇਰ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਸ਼ਰਾਬ ਦੇ ਠੇਕੇ 'ਚੋਂ ਚੂਹੇ ਪੀ ਗਏ 18,000 ਦੀ ਦਾਰੂ
ਏਕ ਵਿਲੇਨ ਬਾਕਸ ਆਫਿਸ ਦੇ ਮਾਮਲੇ ਵਿੱਚ ਸਿਧਾਰਥ ਦੀ ਸਭ ਤੋਂ ਹਿੱਟ ਫਿਲਮ ਹੈ। ਸਿਧਾਰਥ ਦੀ ਇਹ ਐਕਸ਼ਨ ਫਿਲਮ 2022 ਵਿੱਚ ਫਲੋਰ 'ਤੇ ਜਾਵੇਗੀ। ਧਰਮਾ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਸਿਧਾਰਥ ਤੇ ਧਰਮਾ ਪ੍ਰੋਡਕਸ਼ਨ ਦਾ ਇੱਕਠਿਆਂ ਦਾ ਇਹ ਅੱਠਵਾਂ ਪ੍ਰਾਜੈਕਟ ਹੋਵੇਗਾ।
ਸਿਧਾਰਥ ਨੇ ਆਪਣੀ ਸ਼ੁਰੂਆਤ 'ਚ ਕਰਨ ਜੌਹਰ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਨਾਲ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ ਸੀ। ਇਸ ਤੋਂ ਬਾਅਦ ਸਿਧਾਰਥ ਨੇ ਧਰਮ ਪ੍ਰੋਡਕਸ਼ਨ ਦੀਆਂ ਛੇ ਫਿਲਮਾਂ ਵਿੱਚ ਬਤੌਰ ਲੀਡ ਅਦਾਕਾਰ ਕੰਮ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਿਧਾਰਥ ਮਲਹੋਤਰਾ ਦਾ ਕਰੀਅਰ ਇਨ੍ਹਾਂ ਸ਼ਾਨਦਾਰ ਫਿਲਮਾਂ ਦੇ ਨਾਲ ਕਿਸ ਦਿਸ਼ਾ ਵੱਲ ਜਾਵੇਗਾ।
ਇਹ ਵੀ ਪੜ੍ਹੋ: Car Tips: ਮੀਂਹ ਦੇ ਮੌਸਮ ’ਚ ਕਾਰ ਨੂੰ ਆ ਸਕਦੀਆਂ ਕਈ ਔਕੜਾਂ, ਬਚਣ ਲਈ ਅਪਣਾਓ ਇਹ ਜ਼ਰੂਰੀ ਨੁਕਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ