Anastasia Ivleeva Fined: ਰੂਸ ਦੀ ਰਾਜਧਾਨੀ ਮਾਸਕੋ 'ਚ ਆਯੋਜਿਤ ਇੱਕ ਪਾਰਟੀ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਉੱਪਰ ਅਦਾਲਤ ਨੇ ਵੀਰਵਾਰ ਨੂੰ ਵੱਡਾ ਫੈਸਲਾ ਲਿਆ। ਦੱਸ ਦੇਈਏ ਕਿ ਰੂਸ ਦੀ ਅਦਾਲਤ ਨੇ ਨਿਊਡ ਪਾਰਟੀ ਦੀ ਮੇਜ਼ਬਾਨੀ ਕਰਨ ਤੇ ਟੀਵੀ ਐਂਕਰ ਅਤੇ ਅਦਾਕਾਰਾ ਅਨਾਸਤਾਸੀਆ ਇਵਿਲੇਵਾ ਉੱਪਰ 50,000 ਰੂਬਲ (560 ਅਮਰੀਕੀ ਡਾਲਰ) ਦਾ ਜੁਰਮਾਨਾ ਲਗਾਇਆ ਹੈ। ਅਭਿਨੇਤਰੀ ਉੱਪਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਯੂਕਰੇਨ ਨਾਲ ਸ਼ਾਂਤੀ ਦਾ ਸੱਦਾ ਦੇ ਕੇ ਫੌਜ ਨੂੰ ਬਦਨਾਮ ਕਰਨ ਲਈ ਜੁਰਮਾਨਾ ਲਗਾਇਆ ਗਿਆ।


ਇਵਿਲੇਵਾ ਨੇ ਦਸੰਬਰ ਵਿੱਚ ਇੱਕ ਪਾਰਟੀ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਜਨਤਕ ਗੁੱਸੇ ਨੂੰ ਭੜਕਾਇਆ ਜਿਸ ਵਿੱਚ ਮਹਿਮਾਨਾਂ ਨੂੰ ਲਗਭਗ ਬਿਨ੍ਹਾਂ ਕੱਪੜਿਆਂ ਦੀ ਸਥਿਤੀ ਵਿੱਚ ਆਉਣ ਲਈ ਉਤਸ਼ਾਹਿਤ ਕੀਤਾ ਗਿਆ।


ਇਵਿਲੇਵਾ ਗੈਰ-ਅਪਰਾਧਿਕ ਮਾਮਲੇ 'ਚ ਅਦਾਲਤ 'ਚ ਪੇਸ਼ ਨਹੀਂ ਹੋਈ। ਰੂਸ ਦੇ ਯੂਕਰੇਨ ਉੱਤੇ ਹਮਲੇ ਦੇ ਸ਼ੁਰੂਆਤੀ ਦਿਨਾਂ ਵਿੱਚ ਸ਼ਾਂਤੀ ਅਤੇ ਗੱਲਬਾਤ ਦੀ ਮੰਗ ਕਰਨ ਵਾਲੀਆਂ ਦੋ ਸੋਸ਼ਲ ਮੀਡੀਆ ਪੋਸਟਾਂ ਲਈ ਉਸਨੂੰ ਜੁਰਮਾਨਾ ਲਗਾਇਆ ਗਿਆ ਸੀ। ਅਦਾਲਤ ਨੇ ਉਸ ਨੂੰ ਫੌਜ ਨੂੰ ਬਦਨਾਮ ਕਰਨ ਵਾਲੀਆਂ ਟਿੱਪਣੀਆਂ ਦੇ ਸਬੰਧ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ, ਹਾਲਾਂਕਿ ਇਹ ਕਾਨੂੰਨ ਪੋਸਟ ਦੇ ਕਈ ਦਿਨਾਂ ਬਾਅਦ ਪਾਸ ਕੀਤਾ ਗਿਆ ਸੀ।


ਮਾਸਕੋ ਦੇ ਇੱਕ ਨਾਈਟ ਕਲੱਬ ਵਿੱਚ ਇੱਕ ਪਾਰਟੀ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਇਵਲੈਵਾ ਸੁਰਖੀਆਂ ਵਿੱਚ ਆਈ ਸੀ। ਉਸ ਨੇ ਜੋ ਸੱਦਾ ਪੱਤਰ ਭੇਜਿਆ ਸੀ, ਉਸ ਵਿਚ ਮਹਿਮਾਨਾਂ ਨੂੰ 'ਡਰੈਸ ਕੋਡ' ਵਜੋਂ ਲਗਭਗ ਨਿਊਡ ਹੋਣ ਲਈ ਕਿਹਾ ਗਿਆ ਸੀ। ਇੱਕ ਜਾਣੇ-ਪਛਾਣੇ ਰੈਪਰ ਨੂੰ ਵੀ ਬਹੁਤ ਘੱਟ ਕੱਪੜਿਆਂ ਵਿੱਚ ਦੇਖਿਆ ਗਿਆ। ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਜਨਤਕ ਨੁਮਾਇੰਦਿਆਂ, ਬਲੌਗਰਾਂ ਅਤੇ ਹੋਰਾਂ ਨੇ ਅਜਿਹੀ ਘਟਨਾ ਦੀ ਸਖ਼ਤ ਆਲੋਚਨਾ ਕੀਤੀ ਸੀ ਅਤੇ ਇਸ ਨੂੰ ਜੰਗ ਵਿੱਚ ਉਲਝੇ ਦੇਸ਼ ਲਈ ਅਸ਼ਲੀਲ ਦੱਸਿਆ ਸੀ।


ਦੋ ਵਾਰ ਮੁਆਫੀ ਮੰਗਣ ਤੋਂ ਬਾਅਦ ਵੀ ਕੋਈ ਰਾਹਤ ਨਹੀਂ ਮਿਲੀ


ਦੇਸ਼ ਭਰ ਵਿੱਚ ਆਲੋਚਨਾ ਹੋਣ ਤੋਂ ਬਾਅਦ ਭਾਵੇਂ ਇਵਿਲੇਵਾ ਪਾਰਟੀ ਤੋਂ ਦੋ ਵਾਰ ਮੁਆਫ਼ੀ ਮੰਗ ਚੁੱਕੀ ਹੈ, ਪਰ ਉਸ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਅਦਾਲਤ ਨੇ ਪਾਰਟੀ ਨੂੰ ਆਯੋਜਿਤ ਕਰਨ ਲਈ ਉਸਨੂੰ ਜੁਰਮਾਨਾ ਲਗਾਇਆ।