ਆਮਿਰ ਖਾਨ ਦੀ ਬੇਟੀ ਇਰਾ ਨੇ ਕੁਝ ਦਿਨ ਪਹਿਲਾਂ ਵੀਡੀਓ ਸ਼ੇਅਰ ਕਰਦਿਆਂ ਕਿਹਾ ਸੀ ਕਿ ਉਹ ਦੀ ਡਿਪਰੈਸ਼ਨ 'ਚ ਹੈ। ਹੁਣ ਇਰਾ ਨੇ ਫਿਰ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਅਤੇ ਦੱਸਿਆ ਕਿ ਉਸ ਨੂੰ ਕਦੇ ਸਮਝ ਨਹੀਂ ਆਇਆ ਕਿ ਉਹ ਡਿਪਰੈਸ਼ਨ 'ਚ ਕਿਉਂ ਹੈ। ਇਰਾ ਨੇ ਇਹ ਵੀ ਦੱਸਿਆ ਕਿ ਉਸ ਦੇ ਪੇਰੇਂਟਸ ਦਾ ਤਲਾਕ ਉਸ ਦੇ ਡਿਪਰੈਸ਼ਨ ਦਾ ਕਾਰਨ ਨਹੀਂ ਸੀ। ਵੀਡੀਓ ਸ਼ੇਅਰ ਕਰਦਿਆਂ ਇਰਾ ਨੇ ਲਿਖਿਆ, “ਮੁਆਫ ਕਰਨਾ,ਨਵੀਂ ਵੀਡੀਓ ਸ਼ੇਅਰ ਕਰਨ 'ਚ ਸਮਾਂ ਲੱਗਿਆ। ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਮੈਂ ਡਿਪਰੈਸ ਕਿਉਂ ਹਾਂ? ਮੈਨੂੰ ਇਸ ਦਾ ਜਵਾਬ ਵੀ ਨਹੀਂ ਪਤਾ।
ਮੈਂ ਕਦੇ ਵੀ ਕਿਸੇ ਨਾਲ ਡਿਪ੍ਰੈਸ਼ਨ ਬਾਰੇ ਗੱਲ ਨਹੀਂ ਕੀਤੀ ਕਿਉਂਕਿ ਮੈਨੂੰ ਲਗਦਾ ਹੈ ਕਿ ਆਮਿਰ ਖਾਨ ਦੀ ਧੀ ਹੋਣ ਦਾ ਮਤਲਬ ਹੈ ਕਿ ਮੈਨੂੰ ਆਪਣੀਆਂ ਮੁਸ਼ਕਲ ਆਪਣੇ ਆਪ ਹੀ ਸੰਭਾਲਣੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਇਰਾ ਨੇ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਬਾਰੇ ਗੱਲ ਕੀਤੀ। ਇਰਾ ਨੇ ਕਿਹਾ, “ਜਦੋਂ ਮੈਂ 14 ਸਾਲਾਂ ਦੀ ਸੀ, ਮੇਰਾ ਯੌਨ ਸ਼ੋਸ਼ਣ ਕੀਤਾ ਗਿਆ। ਇਹ ਬਹੁਤ ਅਜੀਬ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਵਿਅਕਤੀ ਕੀ ਕਰ ਰਿਹਾ ਸੀ ਅਤੇ ਪਰ ਉਹ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਹੈ। ਇਹ ਹਰ ਦਿਨ ਨਹੀਂ ਹੋ ਰਿਹਾ ਸੀ। ਇਸ ਲਈ ਮੈਨੂੰ ਇਕ ਸਾਲ ਲੱਗ ਗਿਆ ਯਕੀਨ ਬਣਾਉਂਦੇ ਕਿ ਉਹ ਕੀ ਕਰ ਰਹੇ ਹਨ ਅਤੇ ਕਿਊ ਕਰ ਰਹੇ ਹਨ। ਉਸ ਤੋਂ ਬਾਅਦ ਤੁਰੰਤ ਹੀ ਮੈਂ ਆਪਣੇ ਪੇਰੇਂਟਸ ਨੂੰ ਇੱਕ ਈਮੇਲ ਲਿਖਿਆ ਅਤੇ ਆਪਣੇ ਆਪ ਨੂੰ ਇਸ ਤੋਂ ਬਾਹਰ ਕੱਡਿਆ।
SRK Birthday: ਸ਼ਾਹਰੁਖ ਖਾਨ ਦੇ ਉਹ ਫੇਮਸ ਡਾਇਲੌਗ, ਜੋ ਬਣਾਉਂਦੇ ਉਨ੍ਹਾਂ ਨੂੰ ਬਾਲੀਵੁਡ ਦਾ ਬਾਦਸ਼ਾਹ
ਇਸ ਹਾਲਤ ਤੋਂ ਬਾਹਰ ਆਉਣ ਤੋਂ ਬਾਅਦ ਮੇਰਾ ਡਰ ਖਤਮ ਹੋ ਗਿਆ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਜਿਸ ਕਰਕੇ ਮੈਂ ਬਹੁਤ ਦੁਖੀ ਹਾਂ। ਮੈਂ ਬਹੁਤ ਰੋਈ ਸੀ, ਪਰ ਸਮਝ ਨਹੀਂ ਆ ਰਹੀ ਸੀ ਕਿ ਕਿਉਂ ਰੋ ਰਹੀ ਹਾਂ। ਮੈਂ ਆਪਣੇ ਦੋਸਤਾਂ ਨੂੰ ਮਿਲਣ ਦੇ ਪਲਾਨ ਨੂੰ ਕੈਂਸਲ ਕਰਦੀ ਸੀ ਕਿਉਂਕਿ ਮੈਂ ਆਪਣੇ ਵਿਵਹਾਰ ਕਰਕੇ ਉਨ੍ਹਾਂ ਸਾਰਿਆਂ ਨਾਲ ਵਿਗਾੜਨਾ ਨਹੀਂ ਚਾਹੁੰਦੀ ਸੀ। ਜਦੋਂ ਮੇਰੇ ਪੇਰੇਂਟਸ ਦਾ ਤਲਾਕ ਹੋਇਆ ਓਦੋ ਮੈਂ ਛੋਟੀ ਸੀ। ਪਰ ਇਸ ਨੇ ਮੈਨੂੰ ਹੈਰਾਨ ਨਹੀਂ ਕੀਤਾ ਕਿਉਂਕਿ ਦੋਵਾਂ ਨੇ ਆਪਸੀ ਸਮਝੌਤੇ ਨਾਲ ਤਲਾਕ ਲਿਆ। ਤਲਾਕ ਤੋਂ ਬਾਅਦ ਵੀ ਦੋਵੇਂ ਦੋਸਤ ਸੀ। ਸਾਡਾ ਪਰਿਵਾਰ ਟੁੱਟਿਆ ਨਹੀਂ ਹੈ। ਤਲਾਕ ਤੋਂ ਬਾਅਦ ਵੀ ਦੋਨੋ ਮੇਰੇ ਅਤੇ ਭਰਾ ਜੁਨੈਦ ਬਾਰੇ ਫੈਸਲਾ ਲੈਂਦੇ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਆਪਣੇ ਨਾਲ ਹੋਏ ਯੌਨ ਸੋਸ਼ਣ ਤੇ ਪੇਰੇਂਟਸ ਦੇ ਤਲਾਕ 'ਤੇ ਬੋਲੀ ਆਮਿਰ ਖਾਨ ਦੀ ਬੇਟੀ ਇਰਾ ਖਾਨ
ਏਬੀਪੀ ਸਾਂਝਾ
Updated at:
02 Nov 2020 05:57 PM (IST)
ਆਮਿਰ ਖਾਨ ਦੀ ਬੇਟੀ ਇਰਾ ਨੇ ਕੁਝ ਦਿਨ ਪਹਿਲਾਂ ਵੀਡੀਓ ਸ਼ੇਅਰ ਕਰਦਿਆਂ ਕਿਹਾ ਸੀ ਕਿ ਉਹ ਦੀ ਡਿਪਰੈਸ਼ਨ 'ਚ ਹੈ। ਹੁਣ ਇਰਾ ਨੇ ਫਿਰ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਅਤੇ ਦੱਸਿਆ ਕਿ ਉਸ ਨੂੰ ਕਦੇ ਸਮਝ ਨਹੀਂ ਆਇਆ ਕਿ ਉਹ ਡਿਪਰੈਸ਼ਨ 'ਚ ਕਿਉਂ ਹੈ।
- - - - - - - - - Advertisement - - - - - - - - -