ਦਿਲਜੀਤ ਦੁਸਾਂਝ ਹੋਇਆ 36ਆਂ ਦਾ, ਪੱਗ ਵਾਲੇ ਮੁੰਡੇ ਬਾਰੇ ਜਾਣੋ ਕੁਝ ਖਾਸ ਗੱਲਾਂ
ਏਬੀਪੀ ਸਾਂਝਾ ਦੀ ਸਾਰੀ ਟੀਮ ਵੱਲੋਂ ਪੱਗ ਵਾਲੇ ਮੁੰਡੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ।
Download ABP Live App and Watch All Latest Videos
View In Appਦਿਲਜੀਤ ਦੁਸਾਂਝ ਦੇ ਫੈਨਸ ਦੀ ਕੋਈ ਕਮੀ ਨਹੀਂ, ਪਰ ਦਿਲਜੀਤ ਖੁਦ ਸਲਮਾਨ ਖ਼ਾਨ ਦੇ ਵੱਡੇ ਫੈਨ ਹਨ। ਦਿਲਜੀਤ ਨੇ ਇੱਕ ਵਾਰ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਇੱਕ ਵਾਰ ਉਹ ਪੰਜਾਬ ਵਿਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸੀ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਲਮਾਨ ਵੀ ਨੇੜੇ ਹੀ ਆਪਣੀ ਫ਼ਿਲਮ ਬਾਡੀਗਾਰਡ ਦੀ ਸ਼ੂਟਿੰਗ ਕਰ ਰਹੇ ਹਨ। ਅਜਿਹੇ 'ਚ ਦਿਲਜੀਤ ਬਿਨਾਂ ਦੇਰੀ ਕੀਤੇ ਸਲਮਾਨ ਦੇ ਕੋਲ ਪਹੁੰਚੇ ਅਤੇ ਉਨ੍ਹਾਂ ਨਾਲ ਫੋਟੋ ਕਲਿੱਕ ਕੀਤਾ। ਇਸ ਤੋਂ ਬਾਅਦ ਉਹ ਸਲਮਾਨ ਅਤੇ ਆਪਣੀ ਤਸਵੀਰ ਨੂੰ ਤਕਰੀਬਨ ਡੇਢ ਘੰਟੇ ਤੱਕ ਵੇਖਦਾ ਰਿਹਾ।
ਸਾਲ 2017 'ਚ ਦਿਲਜੀਤ ਦੁਸਾਂਝ ਵੱਲੋਂ ਸ਼ੇਅਰ ਕੀਤੀ ਇੱਕ ਤਸਵੀਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਫਵਾਹ ਫੈਲੀ ਸੀ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਨਿੱਜੀ ਜੈੱਟ ਗਿਫਟ ਕੀਤਾ ਹੈ। ਦਿਲਜੀਤ ਨੇ ਬਾਅਦ 'ਚ ਖੁਦ ਸੋਸ਼ਲ ਮੀਡੀਆ 'ਤੇ ਸਾਫ਼ ਕੀਤਾ ਕਿ ਉਸਨੇ ਪ੍ਰਾਈਵੇਟ ਜੈੱਟ ਨਹੀਂ ਖਰੀਦਿਆ, ਪਰ ਇੱਕ ਪੰਜਾਬੀ ਫ਼ਿਲਮ ਲਈ ਉਸਦੀ ਸ਼ੂਟਿੰਗ ਤੋਂ ਪਹਿਲਾਂ ਦਾ ਇਹ ਸੀਨ ਸੀ।
ਦਿਲਜੀਤ ਬਾਰੇ ਪੰਜਾਬੀ ਇੰਡਸਟਰੀ 'ਚ ਇਹ ਗੱਲ ਕਾਫੀ ਮਸ਼ਹੂਰ ਹੈ ਕਿ ਉਹ ਇਕ ਦਿਨ ਵਿੱਚ 8 ਤੋਂ 10 ਗੀਤ ਰਿਕਾਰਡ ਕਰ ਦਿੰਦੇ ਹਨ।
ਕਿਹਾ ਜਾਂਦਾ ਹੈ ਕਿ ਦਿਲਜੀਤ ਦੀ ਪਤਨੀ ਅਤੇ ਬੱਚੇ ਵੀ ਹਨ , ਜੋ ਕਿ ਉਨ੍ਹਾਂ ਤੋਂ ਦੂਰ ਅਮਰੀਕਾ ਵਿੱਚ ਰਹਿੰਦੇ ਹਨ। ਪਰ ਦਿਲਜੀਤ ਨੇ ਅੱਜਤੱਕ ਆਪਣੀ ਫੈਮਿਲੀ ਬਾਰੇ ਖੁਲ੍ਹ ਕੇ ਕਦੇ ਗੱਲ ਨਹੀਂ ਕੀਤੀ।
ਦਿਲਜੀਤ ਹਰ ਫ਼ਿਲਮ ਸਾਈਨ ਕਰਨ ਤੋਂ ਪਹਿਲਾ ਉਸ ਦੇ ਕਾਨਟ੍ਰੈਕਟ ਕਲੌਜ਼ ਲਿਖਵਾਉਂਦੇ ਹਨ ਕਿ ਉਹ ਫ਼ਿਲਮ 'ਚ ਕੋਈ ਵੀ ਇਨਟੀਮੈਟ ਸੀਨ ਨਹੀਂ ਕਰਨਗੇ ਅਤੇ ਨਾ ਹੀ ਉਨ੍ਹਾਂ ਨੂੰ ਉਹ ਸੀਨ ਕਰਨ ਲਈ ਕਿਹਾ ਜਾਵੇ।
ਦਿਲਜੀਤ ਦੁਸਾਂਝ ਹਾਲੀਵੁੱਡ ਸਟਾਰ ਕਾਇਲੀ ਜੇਨਰ ਨੂੰ ਪਸੰਦ ਕਰਦੇ ਹਨ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ, ਨਾ ਸਿਰਫ ਦਿਲਜੀਤ ਦੇ ਕਈ ਗਾਣਿਆਂ 'ਚ ਕਾਇਲੀ ਦਾ ਜ਼ਿਕਰ ਹੈ, ਬਲਕਿ ਸੋਸ਼ਲ ਮੀਡੀਆ 'ਤੇ ਉਸੇ ਸਮੇਂ ਉਹ ਕੈਲੀ ਜੇਨਰ ਦੀਆਂ ਤਸਵੀਰਾਂ 'ਤੇ ਜ਼ਬਰਦਸਤ ਕੁਮੈਂਟ ਕਰਦੇ ਰਹਿੰਦੇ ਹਨ।
ਦਲਜੀਤ ਦੋਸਾਂਝ ਹਰ ਮਹੀਨੇ ਆਪਨ ਫੋਨ ਨੰਬਰ ਬਦਲਦੇ ਹਨ, ਤਾਂ ਜੋ ਉਨ੍ਹਾਂ ਨੂੰ ਕੋਈ ਵਾਰ-ਵਾਰ ਪ੍ਰੇਸ਼ਾਨ ਨਾ ਕਰ ਸਕੇ।
ਦਲਜੀਤ ਆਪਣੇ ਪਿੰਡ ਦੇ ਨੇੜਲੇ ਗੁਰੂ ਦੁਆਰੇ ਵਿੱਚ ਵੀ ਸ਼ਬਦ ਕੀਰਤਨ ਕਰਨ ਜਾਂਦੇ ਰਹੇ ਹਨ।
ਇੱਕ ਕਿਸੇ ਦਾ ਜ਼ਿਕਰ ਕਰਦਿਆਂ ਦਿਲਜੀਤ ਨੇ ਦੱਸਿਆ ਸੀ ਕਿ ਜਦੋਂ ਉਹ ਛੋਟੇ ਸੀ ਤਾਂ ਮਾਸਟਰ ਸਲੀਮ ਉਨ੍ਹਾਂ ਦੇ ਪਿੰਡ ਪਰਫ਼ਾਰਮ ਕਰਨ ਆਏ ਸੀ ਪਰ ਦਿਲਜੀਤ ਉਨ੍ਹਾਂ ਦੇ ਆਉਣ ਤਕ ਸਟੇਜ 'ਤੇ ਚੜ੍ਹ ਗਏ ਅਤੇ ਪਰਫ਼ਾਰਮ ਕਰਨ ਲੱਗ ਪਏ ਤਾਂ ਜੋ ਦਰਸ਼ਕਾਂ ਨੂੰ ਬੰਨ੍ਹਿਆ ਜਾ ਸਕੇ। ਉਸ ਸਮੇਂ ਉਹ ਸਿਰਫ ਨਿੱਕਰ ਅਤੇ ਬਨੀਆਨ ਵਿਚ ਸੀ।
ਦਿਲਜੀਤ ਦੇ ਦੋ ਕਪੜਿਆਂ ਦੇ ਬ੍ਰਾਂਡ ਸਕਸੈਸਫੁਲ ਚੱਲ ਰਹੇ ਨੇ। ਪਹਿਲੇ ਬ੍ਰਾਂਡ ਦਾ ਨਾਂ 'ਅਰਬਨ ਪੇਂਡੂ', ਹੈ ਇਹ ਨਾਂ ਦਿਲਜੀਤ ਨੂੰ ਉਸਦੇ ਫੈਨਸ ਵੱਲੋਂ ਦਿੱਤਾ ਗਿਆ ਹੈ ਅਤੇ ਦੂਸਰੇ ਬ੍ਰਾਂਡ ਨੂੰ 'ਵੇਅਰਡ 6' ਕਿਹਾ ਜਾਂਦਾ ਹੈ।
Diljit ਦਾ ਨਾਂ ਅਸਲ 'ਚ Daljit ਸੀ। ਜਦੋਂ ਉਸਨੇ 2000 'ਚ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ ਤਾਂ ਉਸਨੇ ਆਪਣੇ ਨਾਂ ਦੀ ਸਪੈਲਿੰਗ Daljit ਤੋਂ Diljit ਵਿੱਚ ਬਦਲ ਦਿੱਤੀ।
ਸਿੰਗਿੰਗ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਸਭ ਦਾ ਦਿਲ ਜਿੱਤਣ ਵਾਲੇ ਦਿਲਜੀਤ ਦੋਸਾਂਝ 6 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਬਾਲੀਵੁੱਡ ਦੇ ਪਹਿਲੇ ਪੰਜਾਬੀ ਸਿਨੇਮਾ 'ਚ ਵੀ ਦਿਲਜੀਤ ਨੇ ਆਪਣਾ ਜੋਹਰ ਦਿਖਾਈ ਹੈ। ਹਾਲ ਹੀ 'ਚ ਦਿਲਜੀਤ ਅਕਸ਼ੈ ਕੁਮਾਰ, ਕਰੀਨਾ ਕਪੂਰ ਖ਼ਾਨ ਅਤੇ ਕਿਆਰਾ ਅਡਵਾਨੀ ਨਾਲ ਫ਼ਿਲਮ ਗੁੱਡ ਨਿਊਜ਼ 'ਚ ਦਿਖਾਈ ਦਿੱਤੇ ਸੀ।
- - - - - - - - - Advertisement - - - - - - - - -