Divya Khosla Kumar Mother Passed Away: ਅਦਾਕਾਰਾ, ਨਿਰਮਾਤਾ ਤੇ ਨਿਰਦੇਸ਼ਕ ਦਿਵਯਾ ਖੋਸਲਾ ਕੁਮਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਦਿਵਯਾ ਟੀਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਦੀ ਪਤਨੀ ਹੈ ਅਤੇ ਬਾਲੀਵੁੱਡ ਅਦਾਕਾਰਾ ਵੀ ਹੈ। ਉਸ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰ ਉਨ੍ਹਾਂ ਦੀ ਮੌਤ 'ਤੇ ਸੋਗ ਦਾ ਪ੍ਰਗਾਟਾਵਾ ਕੀਤਾ ਹੈ।
ਆਪਣਾ ਦੁੱਖ ਬਿਆਨ ਕਰਦਿਆਂ ਉਸ ਨੇ ਲਿਖਿਆ, 'ਮੰਮਾ। ਮੈਨੂੰ ਹਮੇਸ਼ਾ ਦਾ ਦੁੱਖ ਦੇ ਕੇ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਹੈ। ਤੁਹਾਡੇ ਦਿੱਤੇ ਆਸ਼ੀਰਵਾਦ ਤੇ ਸੰਸਕਾਰ ਮੇਰੇ ਨਾਲ ਹਮੇਸ਼ਾ ਰਹਿਣਗੇ। ਸਭ ਤੋਂ ਪਿਆਰੀ ਆਤਮਾ। ਮੈਨੂੰ ਮਾਣ ਹੈ ਕਿ ਤੁਸੀਂ ਮੈਨੂੰ ਜਨਮ ਦਿੱਤਾ। ਆਈ ਲਵ ਯੂ ਮੰਮਾ।'
ਕਾਬਿਲੇਗ਼ੌਰ ਹੈ ਕਿ ਦਿਵਯਾ ਦੀ ਮਾਂ ਦੀ ਮੌਤ ਕਿਵੇਂ ਹੋਈ ਇਸ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਦਿਵਯਾ ਦੇ ਇਸ ਪੋਸਟ 'ਤੇ ਸਾਰੇ ਸੈਲੇਬਸ ਨੇ ਪ੍ਰਤੀਕਿਰਿਆ ਦਿੱਤੀ ਹੈ।ਕਮੈਂਟ ਕਰਦੇ ਹੋਏ ਮੋਨਾਲੀਸਾ ਨੇ ਲਿਖਿਆ, 'ਓਮ ਸ਼ਾਂਤੀ'। ਇਸ ਤੋਂ ਇਲਾਵਾ, ਉਰਵਸ਼ੀ ਰੌਤੇਲਾ, ਪੁਲਕਿਤ ਸਮਰਾਟ, ਮਾਹੀ ਵਿਜ, ਗੌਤਮ ਗੁਲਾਟੀ ਸਮੇਤ ਸਾਰੇ ਸੈਲੇਬਸ ਨੇ ਦਿਵਿਆ ਦੀ ਪੋਸਟ 'ਤੇ ਕਮੈਂਟ ਕੀਤੇ ਅਤੇ ਉਸਦੀ ਮਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।