TV Actress Veena Kapoor Alive: ਬੀਤੇ ਕੁਝ ਦਿਨ ਪਹਿਲਾਂ ਮਸ਼ਹੂਰ ਟੀਵੀ ਅਦਾਕਾਰਾ ਵੀਨਾ ਕਪੂਰ ਦੇ ਬਾਰੇ ਇਹ ਖਬਰ ਆਈ ਸੀ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਬੇਟੇ 'ਤੇ ਹੀ ਕਤਲ ਕਰਨ ਦਾ ਲਗਾਇਆ ਗਿਆ ਹੈ। ਪਰ ਹੁਣ ਅਦਾਕਾਰਾ ਵੀਨਾ ਨੇ ਖੁਦ ਅੱਗੇ ਆ ਕੇ ਕਿਹਾ ਹੈ ਕਿ ਉਸ ਦੀ ਮੌਤ ਨਹੀਂ ਹੋਈ ਹੈ ਉਹ ਜ਼ਿੰਦਾ ਹੈ ਅਤੇ ਉਸ ਦੇ ਕਤਲ ਦੀ ਖਬਰ ਸਿਰਫ ਅਫਵਾਹ ਸੀ। ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਮੁੰਬਈ ਦੇ ਪਾਸ਼ ਜੁਹੂ ਵਿੱਚ ਅਜਿਹੀ ਘਟਨਾ ਵਾਪਰੀ ਸੀ, ਜਿਸ ਨੇ ਟੀਵੀ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਸੀ।ਇੱਥੋਂ ਦੇ ਇੱਕ ਫਲੈਟ ਵਿੱਚ ਇੱਕ ਬੇਟੇ ਨੇ ਆਪਣੀ 70 ਸਾਲਾ ਮਾਂ ਨੂੰ ਡੰਡੇ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦੋਂ ਕਿ ਮਰਨ ਵਾਲੀ ਸੀਨੀਅਰ ਸਿਟੀਜ਼ਨ ਵੀਨਾ ਕਪੂਰ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਫਵਾਹਾਂ ਉਡਣ ਲੱਗੀਆਂ ਕਿ ਉਹ ਕੋਈ ਹੋਰ ਨਹੀਂ ਸਗੋਂ ਮਸ਼ਹੂਰ ਅਦਾਕਾਰਾ ਵੀਨਾ ਕਪੂਰ ਹੈ। ਇਹ ਜਾਣਕਾਰੀ ਮਸ਼ਹੂਰ ਟੀਵੀ ਅਦਾਕਾਰਾ ਨੀਲੂ ਕੋਹਲੀ ਨੇ ਵੀ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਦਿੱਤੀ ਹੈ।


ਇਹ ਵੀ ਪੜ੍ਹੋ: ‘ਸੁਪਰਮੈਨ’ ਨੂੰ ਮੰਨਿਆ ਜਾਂਦਾ ਹੈ ਹਾਲੀਵੁੱਡ ਦੀ ਸਭ ਤੋਂ ਮਨਹੂਸ ਫਿਲਮ, ਸੁਪਰਮੈਨ ਬਣਨ ਵਾਲੇ ਐਕਟਰਾਂ ਦੀ ਜ਼ਿੰਦਗੀ ਇੰਜ ਹੋਈ ਬਰਬਾਦ


ਪਰ ਲੱਗਦਾ ਹੈ ਕਿ ਇਹ ਸਾਰੀ ਉਲਝਣ ਦੋਵਾਂ ਦੇ ਇੱਕੋ ਨਾਮ ਕਾਰਨ ਪੈਦਾ ਹੋਈ ਹੈ। ਮੀਡੀਆ ਵਿੱਚ ਆਈਆਂ ਰਿਪੋਰਟਾਂ ਦੇ ਮੁਤਾਬਕ ਅਦਾਕਾਰਾ ਵੀਨਾ ਨੇ ਖੁਦ ਪੁਲਿਸ ਸਟੇਸ਼ਨ ਜਾ ਕੇ ਜਾਣਕਾਰੀ ਕਰਵਾਈ ਅਤੇ ਦੱਸਿਆ ਕਿ ਉਹ ਜ਼ਿੰਦਾ ਹੈ, ਹਾਲਾਂਕਿ ਇੱਕ ਮ੍ਰਿਤਕ ਔਰਤ ਵੱਲੋਂ ਇਸ ਤਰ੍ਹਾਂ ਪੁਲਿਸ ਸ਼ਿਕਾਇਤ ਦਰਜ ਕਰਵਾਉਣਾ ਸੁਣਨਾ ਅਜੀਬ ਲੱਗਦਾ ਹੈ ਪਰ ਅਸਲ 'ਚ ਅਜਿਹਾ ਹੀ ਹੋਇਆ ਹੈ। ਇਸ ਦੌਰਾਨ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਅਦਾਕਾਰਾ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ। ਇੰਨਾ ਹੀ ਨਹੀਂ ਉਨ੍ਹਾਂ ਦੇ ਬੇਟੇ ਨੂੰ ਵੀ ਖੂਬ ਟ੍ਰੋਲ ਕੀਤਾ ਗਿਆ ਸੀ।


ਇਹ ਵੀ ਪੜ੍ਹੋ: ਅਮੀਕ ਵਿਰਕ ਨੇ ਕੀਤਾ ‘ਜੂਨੀਅਰ’ ਫਿਲਮ ਦਾ ਐਲਾਨ, ਪੋਸਟਰ ਕੀਤਾ ਸ਼ੇਅਰ, ਇਸ ਦਿਨ ਹੋਵੇਗੀ ਰਿਲੀਜ਼


ਜ਼ਿਕਰਯੋਗ ਹੈ ਕਿ ਹੁਣ ਅਭਿਨੇਤਰੀ ਵੀਨਾ ਕਪੂਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਪਰਚਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੀਲੂ ਕੋਹਲੀ ਨੇ ਵੀ ਵੀਨਾ ਕਪੂਰ ਨੂੰ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਿਖਆ, 'ਵੀਨਾ ਜੀ ਤੁਸੀਂ ਇਸ ਤੋਂ ਬਿਹਤਰ ਦੇ ਹੱਕਦਾਰ ਸੀ। ਮੇਰਾ ਦਿਲ ਟੁੱਟ ਗਿਆ, ਤੁਹਾਡੇ ਲਈ ਇਹ ਪੋਸਟ ਕਰ ਰਿਹਾ ਹਾਂ, ਕੀ ਕਹਿਣਾ ਹੈ? ਅੱਜ ਮੇਰੇ ਕੋਲ ਸ਼ਬਦ ਨਹੀਂ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਇੰਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਖਰਕਾਰ ਸ਼ਾਂਤੀ ਨਾਲ ਆਰਾਮ ਕਰ ਰਹੇ ਹੋ।