ਹਿਸਾਰ: ਅਦਾਕਾਰਾ ਯੁਵਿਕਾ ਚੌਧਰੀ ਖਿਲਾਫ ਹਰਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇੱਕ ਦਲਿਤ ਰਾਇਟਸ ਐਕਟੀਵਿਸਟ ਦੀ ਸ਼ਿਕਾਇਤ ਮਗਰੋਂ ਇਹ ਕੇਸ ਦਰਜ ਕੀਤਾ ਗਿਆ ਹੈ।ਯੁਵਿਕ ਤੇ ਇੱਕ ਵੀਡੀਓ ਵਿੱਚ ਜਾਤੀਵਾਦੀ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਹਨ।ਉਸਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਇਹ ਪੂਰੇ ਮਾਮਲੇ ਨੇ ਜ਼ੋਰ ਫੜ੍ਹਿਆ।



ਇਕ ਅਧਿਕਾਰੀ ਦੇ ਅਨੁਸਾਰ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਨੂੰ ਅਭਿਨੇਤਰੀ ਦੇ ਖਿਲਾਫ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਤਹਿਤ ਐਫਆਈਆਰ ਦਰਜ ਕੀਤੀ।


 


ਆਪਣੀ ਸ਼ਿਕਾਇਤ ਵਿਚ ਦਲਿਤ ਅਧਿਕਾਰਾਂ ਦੇ ਕਾਰਕੁਨ ਰਜਤ ਕਲਸਨ ਨੇ ਦੋਸ਼ ਲਾਇਆ ਕਿ ਅਦਾਕਾਰਾ ਨੇ ਵੀਡੀਓ ਵਿਚ ਅਨੁਸੂਚਿਤ ਜਾਤੀ ਭਾਈਚਾਰੇ ਬਾਰੇ ਕੁਝ ਅਪਮਾਨਜਨਕ ਅਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ, ਜਿਸ ਦੀ ਇਕ ਕਾਪੀ ਉਸਨੇ ਪੁਲਿਸ ਨੂੰ ਦਿੱਤੀ ਹੈ।


ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?


ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਸਬੰਧ ਵਿਚ 26 ਮਈ ਨੂੰ ਹਾਂਸੀ ਦੇ ਐਸਪੀ ਪੁਲਿਸ ਨਿਕਿਤਾ ਆਹਲਾਵਤ ਨੂੰ ਸ਼ਿਕਾਇਤ ਕੀਤੀ ਗਈ ਸੀ। ਚੌਧਰੀ ਦਾ ਵੀਡੀਓ ਜਿਸ ਵਿਚ ਕਥਿਤ ਤੌਰ 'ਤੇ ਜਾਤੀਵਾਦੀ ਟਿੱਪਣੀ ਦਾ ਇਸਤੇਮਾਲ ਕੀਤਾ ਗਿਆ ਸੀ, 25 ਮਈ ਨੂੰ ਸੋਸ਼ਲ ਮੀਡੀਆ' ਤੇ ਵਾਇਰਲ ਹੋਇਆ ਸੀ, ਜਿਸ ਮਗਰੋਂ ਹੰਗਾਮਾ ਮੱਚ ਗਿਆ।