Adipurush New Poster Release: ਰਾਮਾਇਣ 'ਤੇ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਮਿਥਿਹਾਸਕ ਕਲਪਨਾ ਫਿਲਮ 'ਆਦਿਪੁਰਸ਼' ਲੰਬੇ ਸਮੇਂ ਤੋਂ ਨਿਰਮਾਣ ਅਧੀਨ ਹੈ। ਤੇਲਗੂ ਸੁਪਰਸਟਾਰ ਪ੍ਰਭਾਸ ਨੂੰ ਫਿਲਮ 'ਚ ਭਗਵਾਨ ਰਾਮ ਦੇ ਰੂਪ 'ਚ ਦਿਖਾਇਆ ਗਿਆ ਹੈ, ਜਦਕਿ ਕ੍ਰਿਤੀ ਸੈਨਨ ਮਾਂ ਸੀਤਾ ਦੀ ਭੂਮਿਕਾ ਨਿਭਾਅ ਰਹੀ ਹੈ ਅਤੇ ਸੈਫ ਅਲੀ ਖਾਨ ਰਾਵਣ ਦੀ ਭੂਮਿਕਾ ਨਿਭਾਅ ਰਹੇ ਹਨ, ਫਿਲਮ ਨੂੰ ਓਮ ਰਾਉਤ ਨੇ ਪ੍ਰੋਡਿਊਸ ਕੀਤਾ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ 'ਆਦਿਪੁਰਸ਼' ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ ਅਤੇ ਫਿਲਮ ਦੀ ਨਵੀਂ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਨਵੇਂ ਪੋਸਟਰ 'ਚ ਨਜ਼ਰ ਆ ਰਹੇ ਸਿਤਾਰਿਆਂ ਦੇ ਲੁੱਕ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
ਰਾਮ ਨੌਮੀ 'ਤੇ ਰਿਲੀਜ਼ ਹੋਇਆ 'ਆਦਿਪੁਰਸ਼' ਦਾ ਨਵਾਂ ਪੋਸਟਰ
ਜੈਕਾਰਿਆਂ ਦੀ ਗੂੰਜ ਦੇ ਨਾਲ, ਆਦਿਪੁਰਸ਼ ਦੇ ਨਿਰਮਾਤਾਵਾਂ ਨੇ ਰਾਮ ਨੌਮੀ ਦੇ ਸ਼ੁਭ ਮੌਕੇ 'ਤੇ ਫਿਲਮ ਦੇ ਸ਼ਾਨਦਾਰ ਪੋਸਟਰ ਦੀ ਘੁੰਡ ਚੁਕਾਈ ਕੀਤੀ। ਜਿਸ ਵਿੱਚ ਪ੍ਰਭਾਸ ਨੂੰ ਰਾਘਵ ਦੇ ਰੂਪ ਵਿੱਚ, ਕ੍ਰਿਤੀ ਸੈਨਨ ਨੂੰ ਜਾਨਕੀ ਦੇ ਰੂਪ ਵਿੱਚ, ਸੰਨੀ ਸਿੰਘ ਨੂੰ ਸ਼ੇਸ਼ ਦੇ ਰੂਪ ਵਿੱਚ ਅਤੇ ਦੇਵਦੱਤ ਨਾਗ ਨੂੰ ਬਜਰੰਗ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਫਿਲਮ ਭਗਵਾਨ ਸ਼੍ਰੀ ਰਾਮ ਦੇ ਗੁਣਾਂ ਦਾ ਗੁਣਗਾਨ ਕਰਦੀ ਹੈ ਅਤੇ ਧਰਮ, ਹਿੰਮਤ ਅਤੇ ਕੁਰਬਾਨੀ 'ਤੇ ਜ਼ੋਰ ਦਿੰਦੀ ਹੈ। ਆਦਿਪੁਰਸ਼ ਦੇ ਨਵੇਂ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ ਹੈ, "ਤੁਹਾਡਾ ਨਾਮ ਮੰਤਰਾਂ ਤੋਂ ਮਹਾਨ ਹੈ, ਜੈ ਸ਼੍ਰੀ ਰਾਮ।"
'ਆਦਿਪੁਰਸ਼' ਦਾ ਨਵਾਂ ਪੋਸਟਰ ਹੋ ਰਿਹਾ ਟਰੋਲ
'ਆਦਿਪੁਰਸ਼' ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ, ਇਸ ਦੇ ਨਾਲ ਹੀ ਇਹ ਟ੍ਰੋਲਸ ਦੇ ਨਿਸ਼ਾਨੇ 'ਤੇ ਵੀ ਆ ਗਿਆ ਹੈ। ਇੱਕ ਯੂਜ਼ਰ ਨੇ ਲਿਖਿਆ, "ਤੁਸੀਂ ਸੱਭਿਆਚਾਰ ਦਾ ਮਜ਼ਾਕ ਕਿਉਂ ਉਡਾ ਰਹੇ ਹੋ।" ਇੱਕ ਨੇ ਲਿਖਿਆ, "100% ਫਲਾਪ।" ਪੋਸਟਰ ਵਿੱਚ ਲਕਸ਼ਮਣ ਦੇ ਪਹਿਰਾਵੇ ਨੂੰ ਨਿਸ਼ਾਨਾ ਬਣਾਉਂਦੇ ਹੋਏ, ਇੱਕ ਉਪਭੋਗਤਾ ਨੇ ਲਿਖਿਆ, "ਲਕਸ਼ਮਣ ਦੇ ਕਿਰਦਾਰ ਨੇ ਡਿਜ਼ਾਈਨਰ ਚਮੜੇ ਦੀ ਪੱਟੀ ਪਾਈ ਹੋਈ ਹੈ।"
ਸੀਤਾ ਦੇ ਲੁੱਕ 'ਚ ਕ੍ਰਿਤੀ ਹੋ ਰਹੀ ਹੈ ਟ੍ਰੋਲ
ਇਸ ਦੇ ਨਾਲ ਹੀ ਇਕ ਯੂਜ਼ਰ ਨੇ ਪ੍ਰਭਾਸ ਨੂੰ ਰਾਮ ਦੇ ਰੋਲ 'ਚ ਅਤੇ ਸੀਤਾ ਦੇ ਕਿਰਦਾਰ 'ਚ ਨਜ਼ਰ ਆ ਰਹੀ ਕ੍ਰਿਤੀ ਸੈਨਨ ਨੂੰ ਵੀ ਉਨ੍ਹਾਂ ਦੇ ਲੁੱਕ ਲਈ ਟ੍ਰੋਲ ਕੀਤਾ ਹੈ। ਇੱਕ ਯੂਜ਼ਰ ਨੇ ਲਿਖਿਆ, "ਕ੍ਰਿਤੀ ਸੈਨਨ ਕਿਤੇ ਵੀ ਸੀਤਾ ਵਰਗੀ ਨਹੀਂ ਲੱਗ ਰਹੀ।" ਇੱਕ ਹੋਰ ਨੇ ਲਿਖਿਆ, "ਕਾਰਟੂਨ ਲੱਗ ਰਹੇ ਨੇ ਸਾਰੇ।"
ਇਸ ਤੋਂ ਪਹਿਲਾਂ ਵੀ 'ਆਦਿਪੁਰਸ਼' ਨੂੰ ਲੈ ਕੇ ਹੋਇਆ ਸੀ ਵਿਵਾਦ
'ਆਦਿਪੁਰਸ਼' ਪਹਿਲਾਂ ਜਨਵਰੀ 2023 'ਚ ਰਿਲੀਜ਼ ਹੋਣੀ ਸੀ, ਪਰ ਟੀਜ਼ਰ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਅਜਿਹਾ ਨਹੀਂ ਹੋ ਸਕਿਆ ਅਤੇ ਇਸ ਦੀ ਤਰੀਕ ਅੱਗੇ ਵਧਾ ਦਿੱਤੀ ਗਈ। ਦਰਅਸਲ, ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਫਿਲਮ ਵਿੱਚ ਰਾਵਣ ਅਤੇ ਹਨੂੰਮਾਨ ਦੇ ਦਿੱਖ ਦੇ ਨਾਲ-ਨਾਲ ਰਾਮ ਅਤੇ ਸੀਤਾ ਦੇ ਪਹਿਰਾਵੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਇਸ ਤੋਂ ਬਾਅਦ ਨਿਰਮਾਤਾਵਾਂ ਨੂੰ ਇਸ 'ਚ ਕੁਝ ਬਦਲਾਅ ਕਰਨ ਲਈ ਮਜ਼ਬੂਰ ਹੋਣਾ ਪਿਆ ਤਾਂ ਜੋ ਫਿਲਮ ਨੂੰ ਬਿਨਾਂ ਕਿਸੇ ਵਿਵਾਦ ਦੇ ਰਿਲੀਜ਼ ਕੀਤਾ ਜਾ ਸਕੇ।
'ਆਦਿਪੁਰਸ਼' ਕਦੋਂ ਰਿਲੀਜ਼ ਹੋਵੇਗੀ?
ਦੱਸ ਦੇਈਏ ਕਿ 'ਆਦਿਪੁਰਸ਼' 16 ਜੂਨ 2023 ਨੂੰ IMAX ਅਤੇ 3D 'ਚ ਵੱਡੇ ਪਰਦੇ 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦਾ ਨਿਰਦੇਸ਼ਨ ਓਮ ਰਾਉਤ ਦੁਆਰਾ ਕੀਤਾ ਗਿਆ ਹੈ ਅਤੇ ਟੀ-ਸੀਰੀਜ਼, ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ, ਓਮ ਰਾਉਤ, ਪ੍ਰਸਾਦ ਸੁਤਾਰ ਅਤੇ ਰੇਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ ਦੁਆਰਾ ਨਿਰਮਿਤ ਹੈ। ਇਹ ਫਿਲਮ ਵਿਸ਼ਵ ਪੱਧਰ 'ਤੇ 16 ਜੂਨ 2023 ਨੂੰ ਰਿਲੀਜ਼ ਹੋਵੇਗੀ।